ਕੋਰੋਨਾ ਦਾ ਕਹਿਰ: ਮਹਾਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ 15 ਲੱਖ ਬੱਚੇ ਹੋਏ ਯਤੀਮ
Wednesday, Jul 21, 2021 - 10:34 AM (IST)
ਵਾਸ਼ਿੰਗਟਨ (ਭਾਸ਼ਾ): ਕੋਰੋਨਾ ਵਾਇਰਸ ਮਹਾਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ ਭਾਰਤ ਦੇ 1,19,000 ਬੱਚਿਆਂ ਸਮੇਤ 21 ਦੇਸ਼ਾਂ ਵਿਚ 15 ਲੱਖ ਤੋਂ ਵੱਧ ਬੱਚਿਆਂ ਨੇ ਇਨਫੈਕਸ਼ਨ ਕਾਰਨ ਆਪਣੇ ਮਾਤਾ-ਪਿਤਾ ਜਾਂ ਉਹਨਾਂ ਮਾਪਿਆਂ ਨੂੰ ਗਵਾ ਦਿੱਤਾ ਜੋ ਉਹਨਾਂ ਦੀ ਦੇਖਭਾਲ ਕਰਦੇ ਸਨ। ਨੈਸ਼ਨਲ ਇੰਸਟੀਚਿਊਟ ਆਨ ਡਰੱਗ ਐਬਊਜ਼ (NIDA) ਅਤੇ ਨੈਸ਼ਨਨ ਇੰਸਟੀਚਿਊਟ ਆਫ ਹੈਲਥ (NIH) ਦੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 25,500 ਬੱਚਿਆਂ ਨੇ ਕੋਵਿਡ-19 ਕਾਰਨ ਆਪਣੀ ਮਾਂ ਨੂੰ ਗਵਾ ਦਿੱਤਾ ਜਦਕਿ 90,751 ਬੱਚਿਆਂ ਨੇ ਆਪਣੇ ਪਿਤਾ ਨੂੰ ਅਤੇ 12 ਬੱਚਿਆਂ ਨੇ ਮਾਤਾ-ਪਿਤਾ ਦੋਹਾਂ ਨੂੰ ਗਵਾ ਦਿੱਤਾ।
ਇਸ ਅਧਿਐਨ ਦੇ ਮੁਲਾਂਕਣ ਮੁਤਾਬਕ ਦੁਨੀਆ ਭਰ ਵਿਚ 11,34,000 ਬੱਚਿਆਂ ਨੇ ਆਪਣੇ ਮਾਤਾ-ਪਿਤਾ ਜਾਂ ਸਰਪ੍ਰਸਤ ਦਾਦਾ-ਦਾਦੀ/ਨਾਨਾ-ਨਾਨੀ ਨੂੰ ਕੋਵਿਡ ਕਾਰਨ ਗਵਾ ਦਿੱਤਾ। ਇਹਨਾਂ ਵਿਚੋਂ 10,42,000 ਬੱਚਿਆਂ ਨੇ ਆਪਣੀ ਮਾਂ, ਪਿਤਾ ਜਾਂ ਦੋਹਾਂ ਨੂੰ ਗਵਾ ਦਿੱਤਾ। ਜ਼ਿਆਦਾਤਰ ਬੱਚਿਆਂ ਨੇ ਮਾਤਾ-ਪਿਤਾ ਵਿਚੋਂ ਕਿਸੇ ਇਕ ਨੂੰ ਗਵਾਇਆ ਹੈ। ਏ.ਆਈ.ਐੱਚ. ਨੇ ਇਕ ਮੀਡੀਆ ਬਿਆਨ ਵਿਚ ਕਿਹਾ ਕਿ ਕੁੱਲ ਮਿਲਾ ਕੇ 15,62,000 ਬੱਚਿਆਂ ਨੇ ਮਾਤਾ-ਪਿਤਾ ਵਿਚੋਂ ਘੱਟੋ-ਘੱਟ ਇਕ ਜਾਂ ਦੇਖਭਾਲ ਕਰਨ ਵਾਲੇ ਲੋਕਾਂ ਵਿਚੋਂ ਕਿਸੇ ਇਕ ਨੂੰ ਜਾਂ ਆਪਣੇ ਨਾਲ ਰਹਿ ਰਹੇ ਦਾਦਾ-ਦਾਦੀ/ਨਾਨਾ-ਨਾਨੀ ਜਾਂ ਹੋਰ ਬਜ਼ੁਰਗ ਰਿਸ਼ਤੇਦਾਰ ਨੂੰ ਗਵਾ ਦਿੱਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਹੜੇ ਦੇਸ਼ਾਂ ਵਿਚ ਸਭ ਤੋਂ ਵੱਧ ਬੱਚਿਆਂ ਨੇ ਮਾਤਾ-ਪਿਤਾ ਵਿਚੋਂ ਕਿਸੇ ਇਕ ਜਾਂ ਦੋਹਾਂ ਨੂੰ ਗਵਾਇਆ ਹੈ ਉਹਨਾਂ ਵਿਚ ਦੱਖਣੀ ਅਫਰੀਕਾ, ਪੇਰੂ, ਅਮਰੀਕਾ, ਭਾਰਤ, ਬ੍ਰਾਜ਼ੀਲ ਅਤੇ ਮੈਕਸੀਕੋ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨਾਲ ਨਜਿੱਠਣ ਲਈ 15 ਮਹੀਨਿਆਂ 'ਚ ਕਰੀਬ 157 ਅਰਬ ਡਾਲਰ ਦੀ ਦਿੱਤੀ ਵਿੱਤੀ ਮਦਦ : ਵਿਸ਼ਵ ਬੈਂਕ
ਦੇਖਭਾਲ ਕਰਨ ਵਾਲੇ ਮੁੱਢਲੇ ਲੋਕਾਂ ਵਿਚ ਕੋਵਿਡ ਕਾਰਨ ਮੌਤ ਦੀ ਦਰ ਵਾਲੇ ਦੇਸ਼ਾਂ ਵਿਚ ਪੇਰੂ, ਦੱਖਣੀ ਅਫਰੀਕਾ, ਮੈਕਸੀਕੋ, ਕੋਲੰਬੀਆ, ਈਰਾਨ, ਅਮਰੀਕਾ, ਅਰਜਨਟੀਨਾ ਅਤੇ ਰੂਸ ਸ਼ਾਮਲ ਹਨ। ਐੱਨ.ਆਈ.ਡੀ.ਏ. ਦੀ ਨਿਰਦੇਸ਼ਕ ਮੋਰਾ ਡੀ ਵੋਲਕੋਵ ਨੇ ਕਿਹਾ,''ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਗਵਾਉਣ ਦੇ ਬਾਅਦ ਕੋਈ ਵੀ ਬੱਚਾ ਭਿਆਨਕ ਤਣਾਅ ਵਿਚੋਂ ਲੰਘਦਾ ਹੈ। ਇਸ ਦੇ ਸਬੂਤਾਂ ਦੇ ਆਧਾਰ 'ਤੇ ਸਮਾਂ ਰਹਿੰਦੇ ਕੁਝ ਕਦਮ ਚੁੱਕੇ ਜਾ ਸਕਦੇ ਹਨ ਜੋ ਅੱਗੇ ਹਾਲਾਤ ਨੂੰ ਹੋਰ ਵਿਗੜਨ ਤੋਂ ਰੋਕ ਸਕਦੇ ਹਨ। ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਾ।ਸਾਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਬੱਚੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣ।''
ਰਿਪੋਰਟ ਮੁਤਾਬਕ 2,898 ਭਾਰਤੀ ਬੱਚਿਆਂ ਨੇ ਆਪਣੇ ਸਰਪ੍ਰਸਤ ਦਾਦਾ-ਦਾਦੀ ਨਾਨਾ-ਨਾਨੀ ਨੂੰ ਗਵਾ ਦਿੱਤਾ ਜਦਕਿ 9 ਬੱਚਿਆਂ ਨੇ ਇਹਨਾਂ ਵਿਚੋਂ ਦੋਹਾਂ ਨੂੰ ਗਵਾ ਦਿੱਤਾ। ਰਿਪੋਰਟ ਦਾ ਕਹਿਣਾ ਹੈ ਕਿ ਮੌਤ ਵਿਚ ਲਿੰਗ ਅਤੇ ਉਮਰ ਦਾ ਪਤਾ ਲਗਾਉਣ 'ਤੇ ਅਸੀਂ ਪਾਇਆ ਕਿ ਦੱਖਣੀ ਅਫਰੀਕਾ ਨੂੰ ਛੱਡ ਕੇ ਬਾਕੀ ਦੇਸ਼ਾਂ ਵਿਚ ਬੀਬੀਆਂ ਦੇ ਮੁਕਾਬਲੇ ਪੁਰਸ਼ਾਂ ਦੀ ਮੌਤ ਜ਼ਿਆਦਾ ਹੋਈ, ਖਾਸ ਤੌਰ 'ਤੇ ਅੱਧਖੜ ਉਮਰ ਦੇ ਅਤੇ ਬਜ਼ੁਰਗ ਮਾਪਿਆਂ ਦੀ।''
ਨੋਟ- ਇਸ ਖ਼ਬਰ ਸੰਬੰਧੀ ਕੁਮੈਂਟ ਕਰ ਦਿਓ ਰਾਏ।