ਡਰਬਨ ''ਚ ਕਰੀਬ 3,000 ਔਰਤਾਂ ਨੇ ਸਾੜੀ ਪਹਿਨ ਨੇ ਕੀਤੀ ਚਹਿਲਕਦਮੀ

Tuesday, Sep 17, 2019 - 05:46 PM (IST)

ਡਰਬਨ ''ਚ ਕਰੀਬ 3,000 ਔਰਤਾਂ ਨੇ ਸਾੜੀ ਪਹਿਨ ਨੇ ਕੀਤੀ ਚਹਿਲਕਦਮੀ

ਜੋਹਾਨਸਬਰਗ (ਭਾਸ਼ਾ)— ਔਰਤਾਂ ਵਿਰੁੱਧ ਹਿੰਸਾ ਰੋਕਣ ਦੀਆਂ ਦੱਖਣੀ ਅਫਰੀਕਾ ਦੀਆਂ ਕੋਸ਼ਿਸ਼ਾਂ ਨੂੰ ਰੇਖਾਂਕਿਤ ਕਰਨ ਲਈ ਡਰਬਨ ਵਿਚ ਸਮੁੰਦਰੀ ਤੱਟ ਨੇੜੇ 3,000 ਤੋਂ ਵੱਧ ਔਰਤਾਂ ਨੇ ਇਕ ਪ੍ਰੋਗਰਾਮ ਦੇ ਤਹਿਤ ਸਾੜੀ ਪਹਿਨ ਕੇ ਚਹਿਲਕਦਮੀ ਕੀਤੀ। ਇਹ ਸਾਲਾਨਾ ਆਯੋਜਨ 10ਵੀਂ ਬਾਰ ਹੋ ਰਿਹਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਸਾੜੀ ਦੀ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਨ ਲਈ ਹੋਈ ਸੀ ਪਰ ਹੁਣ ਇਹ ਸਮਾਜਿਕ ਮੁੱਦਿਆਂ ਨੂੰ ਵੀ ਸਾਹਮਣੇ ਲਿਆਉਣ ਦਾ ਇਕ ਪ੍ਰਮੁੱਖ ਆਯੋਜਨ ਬਣ ਗਿਆ ਹੈ। 

ਇਸ ਸਾਲ ਇਹ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਦੀਆਂ ਰਾਸ਼ਟਰੀ ਕੋਸ਼ਿਸ਼ਾਂ 'ਤੇ ਕੇਂਦਰਿਤ ਸੀ। ਨਗਰ ਨਿਗਮ ਦੇ ਬਾਗ, ਮਨੋਰੰਜਨ ਅਤੇ ਸੱਭਿਆਚਾਰ ਵਿਭਾਗ ਦੇ ਪ੍ਰਮੁੱਖ ਟੀ. ਐੱਨਜੀਕੋਬੋ ਨੇ ਦੱਸਿਆ,''ਅਸੀਂ ਅਜਿਹਾ ਇਸ ਲਈ ਕਰਦੇ ਹਾਂ ਤਾਂ ਜੋ ਵੰਡਣ ਵਾਲੀਆਂ ਚੀਜ਼ਾਂ ਦੀ ਵਰਤੋਂ ਅਸੀਂ ਇਕਜੁੱਟ ਹੋਣ ਲਈ ਕਰ ਸਕੀਏ। ਉਦਾਹਰਣ ਲਈ ਸਾੜੀ ਜੋ ਭਾਰਤੀ ਭਾਈਚਾਰੇ ਖਾਸ ਕਰ ਕੇ ਡਰਬਨ ਵਿਚ, ਸਾਲਾਂ ਤੋਂ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਰੋਜ਼ ਪਾਇਆ ਜਾਣ ਵਾਲਾ ਇਕ ਪਹਿਰਾਵਾ ਹੈ।'' ਇਸ ਪ੍ਰੋਗਰਾਮ ਵਿਚ ਵੱਖ-ਵੱਖ ਸੱਭਿਆਚਾਰਾਂ ਤੋਂ ਆਉਣ ਵਾਲੀਆਂ ਔਰਤਾਂ ਵੀ ਸਾੜੀ ਪਹਿਨ ਕੇ ਸ਼ਾਮਲ ਹੁੰਦੀਆਂ ਹਨ।


author

Vandana

Content Editor

Related News