ਕੋਰੋਨਾ ਕਾਰਨ ਹੁਣ ਮਰੀਜ਼ਾਂ ਦੇ ਸਰੀਰ ''ਚ ਜਮ੍ਹ ਰਿਹੈ ਖੂਨ, ਡਾਕਟਰ ਵੀ ਹੈਰਾਨ
Saturday, Apr 25, 2020 - 02:05 AM (IST)

ਨਿਊਯਾਰਕ - ਕੋਰੋਨਾਵਾਇਰਸ ਨਾਲ ਜੁੜੀ ਇਕ ਨਵੀਂ ਖਬਰ ਨੇ ਡਾਕਟਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਹ ਵਾਇਰਸ ਹੁਣ ਮਰੀਜ਼ਾਂ ਦੇ ਸਰੀਰ ਦੇ ਖੂਨ ਨੂੰ ਜਮ੍ਹਾ ਰਿਹਾ ਹੈ। ਅਮਰੀਕਾ ਦੇ ਨਿਊਯਾਰਕ ਦੇ ਮਾਊਟ ਸਿਨਾਈ ਹਸਪਤਾਲ ਵਿਚ ਨੈਫਰੋਲਾਜਿਸਟਾਂ ਨੂੰ ਪਤਾ ਲੱਗਾ ਹੈ ਕਿ ਵਾਇਰਸ ਕਾਰਨ ਕੋਰੋਨਾ ਮਰੀਜ਼ਾਂ ਦੇ ਗੁਰਦੇ ਵਿਚ ਵੀ ਖੂਨ ਜਮ੍ਹ ਰਿਹਾ ਹੈ। ਇਸ ਕਾਰਨ ਦਿਲ ਦਾ ਦੌਰਾ ਪੈਣ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।
ਮਾਊਟ ਸਿਨਾਈ ਹਸਪਤਾਲ ਦੇ ਡਾਕਟਰ ਜੇ. ਮੋਕੋ ਨੇ ਦੱਸਿਆ ਕਿ ਇਹ ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਕਿਵੇਂ ਇਹ ਬੀਮਾਰੀ ਖੂਨ ਨੂੰ ਜਮ੍ਹਾ ਰਹੀ ਹੈ। ਉਨ੍ਹਾਂ ਆਖਿਆ ਕਿ ਕਈ ਮਾਮਲਿਆਂ ਵਿਚ ਅਜਿਹਾ ਹੋਇਆ ਹੈ ਕਿ ਦਿਲ ਦਾ ਦੌਰਾ ਘੱਟ ਉਮਰ ਦੇ ਲੋਕਾਂ ਨੂੰ ਪਿਆ ਹੈ। ਮਾਰਚ ਦੇ 3 ਹਫਤਿਆਂ ਵਿਚ ਡਾਕਟਕ ਮੋਕੋ ਨੇ ਦਿਮਾਗ ਵਿਚ ਖੂਨ ਬਲਾਕੇਜ਼ ਦੇ ਨਾਲ 32 ਅਜਿਹੇ ਮਰੀਜ਼ਾਂ ਨੂੰ ਦੇਖਿਆ ਹੈ, ਜਿਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ।
ਹੈਰਾਨੀ ਦੀ ਗੱਲ ਇਹ ਰਹੀ ਕਿ 32 ਵਿਚੋਂ ਅੱਧੇ ਮਰੀਜ਼ ਕੋਰੋਨਾਵਾਇਰਸ ਪਾਜ਼ੇਟਿਵ ਨਿਕਲੇ। ਉਧਰ, ਚੀਨ ਵਿਚ ਇਕ ਮਰੀਜ਼ ਦੇ ਠੀਕ ਹੋਣ ਤੋਂ 70 ਦਿਨ ਬਾਅਦ ਉਸ ਨੂੰ ਫਿਰ ਕੋਰੋਨਾਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਇਸ ਨਾਲ ਚੀਨ ਵਿਚ ਚਿੰਤਾ ਵਧ ਗਈ ਹੈ। ਕਦੇ ਕੋਰੋਨਾ ਦੇ ਕੇਂਦਰ ਰਹੇ ਵੁਹਾਨ ਵਿਚ ਮਾਮਲਾ 50 ਸਾਲ ਦੇ ਸ਼ਖਸ ਦਾ ਹੈ, ਜਿਸ ਨੂੰ ਕੋਰੋਨਾਵਾਇਰਸ ਦੇ ਲੱਛਣ ਮਿਲਣ 'ਤੇ ਸ਼ੁਰੂ ਵਿਚ ਕੁਆਰੰਟੀਨ ਹੱਬ ਵਿਚ ਰੱਖਿਆ ਗਿਆ। ਇਸ ਦਾ 2 ਅਲੱਗ-ਅਲੱਗ ਹਸਪਤਾਲਾਂ ਵਿਚ ਇਲਾਜ ਹੋਇਆ। ਇਲਾਜ ਵਿਚ ਰਿਪੋਰਟ ਨੈਗੇਟਿਵ ਆਈ ਤਾਂ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ।
ਹਾਲਾਂਕਿ ਸ਼ਖਸ ਨੂੰ ਜਦ ਫਿਰ ਤੋਂ ਕੋਰੋਨਾਵਾਇਰਸ ਇਨਫੈਕਸ਼ਨ ਦਾ ਸ਼ੱਕ ਹੋਇਆ ਤਾਂ ਉਸ ਨੇ ਟੈਸਟ ਕਰਾਇਆ ਜਿਹੜਾ ਕਿ ਪਾਜ਼ੇਟਿਵ ਨਿਕਲਿਆ। ਇਸ ਵਿਅਕਤੀ ਨੂੰ ਇਨਫੈਕਸ਼ਨ ਤੋਂ ਠੀਕ ਹੋਏ 2 ਮਹੀਨੇ ਬੀਤ ਚੁੱਕੇ ਹਨ। ਇਸ ਤਰ੍ਹਾਂ ਦੇ ਚੀਨ ਵਿਚ ਕਈ ਮਾਮਲੇ ਦਿਖੇ ਹਨ। ਕਈ ਮਾਮਲੇ ਤਾਂ ਅਜਿਹੇ ਹਨ ਜਿਸ ਵਿਚ ਕੋਈ ਵੀ ਲੱਛਣ ਦਿਖਾਈ ਨਹੀਂ ਦੇ ਰਹੇ ਹਨ। ਕਈ ਲੋਕਾਂ ਨੂੰ 50 ਜਾਂ 60 ਦਿਨ ਬਾਅਦ ਕੋਰੋਨਾ ਹੋਈ ਜਾ ਰਿਹਾ ਹੈ।