ਦੁਬਈ 'ਚ ਭਾਰਤੀ ਈਸਾਈ ਸ਼ਖਸ ਕਰੀਬ 800 ਕਰਮੀਆਂ ਨੂੰ ਕਰਵਾ ਰਿਹੈ 'ਇਫਤਾਰ'

05/09/2019 3:19:00 PM

ਦੁਬਈ (ਭਾਸ਼ਾ)— ਮੌਜੂਦਾ ਸਮੇਂ ਵਿਚ ਜਦੋਂ ਦੁਨੀਆ ਭਰ ਦੇ ਦੇਸ਼ ਅੱਤਵਾਦ ਕਾਰਨ ਆਏ ਦਿਨ ਹਿੰਸਾ ਦੇ ਸ਼ਿਕਾਰ ਹੋ ਰਹੇ ਹਨ। ਉਦੋਂ ਸੰਯੁਕਤ ਅਰਬ ਅਮੀਰਾਤ ਵਿਚ ਮਸਜਿਦ ਬਣਵਾਉਣ ਅਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਕਰੀਬ 800 ਕਰਮੀਆਂ ਨੂੰ ਇਫਤਾਰ ਕਰਾਉਣ ਵਾਲਾ ਇਕ ਭਾਰਤੀ ਈਸਾਈ ਧਾਰਮਿਕ ਸਹਿਣਸ਼ੀਲਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ। ਕੇਰਲ ਦੇ ਕਾਏਮਕੁਲ ਦੇ ਰਹਿਣ ਵਾਲੇ ਸਾਜੀ ਚੈਰੀਅਨ (49) ਨੇ ਫੁਜੈਰਾ ਵਿਚ ਮੁਸਲਿਮ ਕਰਮੀਆਂ ਲਈ ਪਿਛਲੇ ਸਾਲ ਇਕ ਮਸਜਿਦ ਬਣਵਾਈ ਸੀ। ਇਸ ਭਾਰਤੀ ਸ਼ਖਸ ਚੈਰੀਅਨ ਨੇ ਇਹ ਮਸਜਿਦ ਕਰਮੀਆਂ ਦੀ ਉਸ ਰਿਹਾਇਸ਼ੀ ਜਗ੍ਹਾ 'ਤੇ ਬਣਵਾਈ ਹੈ ਜੋ ਉਨ੍ਹਾਂ ਨੇ 53 ਕੰਪਨੀਆਂ ਨੂੰ ਕਿਰਾਏ 'ਤੇ ਦਿੱਤੀ ਹੈ। 

PunjabKesari

ਚੈਰੀਅਨ ਨੇ ਦੇਖਿਆ ਕਿ ਕਰਮੀ ਨਮਾਜ਼ ਪੜ੍ਹਨ ਲਈ ਨੇੜਲੀ ਮਸਜਿਦ ਵਿਚ ਜਾਂਦੇ ਹਨ ਜਿਸ ਲਈ ਉਨ੍ਹਾਂ ਨੂੰ ਆਪਣੀ ਕਮਾਈ ਟੈਕਸੀ ਕਿਰਾਏ 'ਤੇ ਖਰਚੀ ਕਰਨੀ ਪੈਂਦੀ ਹੈ। ਇਹ ਦੇਖਣ ਦੇ ਬਾਅਦ ਉਨ੍ਹਾਂ ਨੇ ਮਰਿਅਮ ਉਮ ਈਸਾ ਮਸਜਿਦ ਦਾ ਨਿਰਮਾਣ ਕਰਵਾਇਆ। ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਕੁਝ 100 ਦਿਰਹਮ ਨਾਲ 2003 ਵਿਚ ਯੂ.ਏ.ਈ. ਪਹੁੰਚੇ ਚੈਰੀਅਨ ਕਈ ਕੰਪਨੀਆਂ ਦੇ ਕਰਮੀਆਂ ਅਤੇ ਅਧਿਕਾਰੀਆਂ ਸਮੇਤ ਕਰੀਬ 800 ਲੋਕਾਂ ਨੂੰ ਇਫਤਾਰ ਕਰਵਾਉਂਦੇ ਹਨ। ਸਮਾਚਾਰ ਏਜੰਸੀ ਨੇ ਚੈਰੀਅਨ ਦੇ ਹਵਾਲੇ ਨਾਲ ਕਿਹਾ,''ਮਸਜਿਦ ਪਿਛਲੇ ਸਾਲ ਰਮਜ਼ਾਨ ਦੀ 17ਵੀਂ ਰਾਤ ਨੂੰ ਖੁੱਲ੍ਹੀ ਸੀ। ਇਸ ਲਈ ਮੈਂ ਸਿਰਫ ਬਾਕੀ ਬਚੇ ਦਿਨਾਂ ਵਿਚ ਹੀ ਇਫਤਾਰ ਕਰਵਾ ਪਾਇਆ ਸੀ। ਇਸ ਸਾਲ ਮੈਂ ਰੋਜ਼ਾਨਾ ਅਜਿਹਾ ਕਰਾਂਗਾ।'' 

PunjabKesari

ਮਸਜਿਦ ਵਿਚ ਬੁੱਧਵਾਰ ਨੂੰ ਇਫਤਾਰ ਕਰਾਉਣ ਵਾਲੇ ਪਾਕਿਸਤਾਨੀ ਬੱਸ ਡਰਾਈਵਰਰ ਅਬਦੁੱਲ ਕਾਯੂਮ (63) ਨੇ ਕਿਹਾ,''ਦੁਨੀਆ ਨੂੰ ਚੈਰੀਅਨ ਜਿਹੇ ਲੋਕਾਂ ਦੀ ਲੋੜ ਹੈ। ਜੇਕਰ ਦੁਨੀਆ ਵਿਚ ਉਨ੍ਹਾਂ ਜਿਹੇ ਲੋਕ ਨਹੀਂ ਹੋਣਗੇ ਤਾਂ ਦੁਨੀਆ ਖਤਮ ਹੋ ਜਾਵੇਗੀ। ਅਸੀਂ ਉਨ੍ਹਾਂ ਲਈ ਦੁਆ ਕਰਦੇ ਹਾਂ।'' ਇਕ ਕੰਪਨੀ ਵਿਚ ਭਾਰਤੀ ਸਹਾਇਕ ਪ੍ਰਬੰਧਨ ਵਜ਼ਾਸ ਅਬਦੁੱਲ ਵਾਹਿਦ ਨੇ ਕਿਹਾ ਕਿ ਇਲਾਕੇ ਵਿਚ 50 ਤੋਂ ਜ਼ਿਆਦਾ ਕੰਪਨੀਆਂ ਦੇ ਕਰਮੀ ਰਹਿੰਦੇ ਹਨ। ਉਨ੍ਹਾਂ ਨੇ ਕਿਹਾ,''ਸੀਨੀਅਰ ਕਰਮੀ ਅਤੇ ਮਜ਼ਦੂਰ ਵੱਖ-ਵੱਖ ਰਿਹਾਇਸ਼ਾਂ ਵਿਚ ਰਹਿੰਦੇ ਹਨ ਪਰ ਅਸੀਂ ਜਦੋਂ ਇੱਥੇ ਆਉਂਦੇ ਹਾਂ ਤਾਂ ਅਸੀਂ ਸਾਰੇ ਬਰਾਬਰ ਹੁੰਦੇ ਹਾਂ। ਅਸੀਂ ਇਕੱਠੇ ਨਮਾਜ਼ ਪੜ੍ਹਦੇ ਹਾਂ ਅਤੇ ਇਫਤਾਰ ਕਰਦੇ ਹਾਂ।''


Vandana

Content Editor

Related News