ਦੁਬਈ ਸਥਿਤ ਭਾਰਤੀ ਮਿਸ਼ਨ 1 ਅਗਸਤ ਤੋਂ 31 ਦਸੰਬਰ ਤੱਕ ਰੋਜ਼ਾਨਾ ਕਰੇਗਾ ਕੰਮ

Monday, Jul 20, 2020 - 06:22 PM (IST)

ਦੁਬਈ (ਭਾਸ਼ਾ): ਦੁਬਈ ਸਥਿਤ ਭਾਰਤ ਦਾ ਕੌਂਸਲੇਟ ਜਨਰਲ 1 ਅਗਸਤ ਤੋਂ 31 ਦਸੰਬਰ ਤੱਕ ਰੋਜ਼ਾਨਾ, ਹਫਤੇ ਦੇ ਅਖੀਰ ਅਤੇ ਛੁੱਟੀ ਦੇ ਦਿਨ ਵੀ ਖੁੱਲ੍ਹਿਆ ਰਹੇਗਾ। ਤਾਂ ਜੋ ਇਸ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਐਮਰਜੈਂਸੀ ਸਥਿਤੀ ਵਿਚ ਇੱਥੇ ਰਹਿਣ ਵਾਲੇ ਭਾਰਤੀਆਂ ਦੀ ਮਦਦ ਕੀਤੀ ਜਾਸਕੇ। ਖਲੀਜ਼ ਟਾਈਮਜ਼ ਵਿਚ ਸੋਮਵਾਰ ਨੂੰ ਆਈਆਂ ਖਬਰਾਂ ਮੁਤਾਬਕ, 19 ਜੁਲਾਈ ਨੂੰ ਦੁਬਈ ਸਥਿਤ ਭਾਰਤੀ ਵਣਜ  ਦੂਤਾਵਾਸ ਦਾ ਅਹੁਦਾ ਸੰਭਾਲਣ ਵਾਲੇ ਡਾਕਟਰ ਅਮਨ ਪੁਰੀ ਨੇ ਕਿਹਾ ਕਿ ਐਮਰਜੈਂਸੀ ਸਥਿਤੀ ਵਿਚ ਯਾਤਰਾ ਕਰਨ ਲਈ ਪਾਸਪੋਰਟ ਨਵੀਨੀਕਰਨ ਸਮੇਤ ਹੋਰ ਐਮਰਜੈਂਸੀ ਸੇਵਾਵਾਂ ਉਪਲਬਧ ਕਰਾਈਆਂ ਜਾਣਗੀਆਂ। 

ਅਖਬਾਰ ਦੇ ਮੁਤਾਬਕ, ਪੁਰੀ ਨੇ ਕਿਹਾ,''1 ਅਗਸਤ ਤੋਂ 31 ਦਸੰਬਰ ਤੱਕ ਵਣਜ ਦੂਤਾਵਾਸ ਛੁੱਟੀ ਦੇ ਦਿਨ ਸਵੇਰੇ 8 ਵਜੇ ਤੋਂ 10 ਵਜੇ ਤੱਕ (2 ਘੰਟੇ ਲਈ) ਖੁੱਲ੍ਹੇਗਾ। ਸਾਨੂੰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਹੋਰ ਮੁਸ਼ਕਲਾਂ ਭਰਪੂਰ ਹੋਵੇਗਾ ਅਤੇ ਲੋਕਾਂ ਨੂੰ ਸਾਡੀ ਲੋੜ ਹੋਵੇਗੀ।'' ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਹਾਲਤਾਂ ਦੇ ਆਧਾਰ 'ਤੇ ਮਿਸ਼ਨ ਨੂੰ ਰੋਜ਼ ਖੁੱਲ੍ਹਾ ਰੱਖਣ ਦੇ ਫੈਸਲੇ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਕਰਮੀਆਂ ਅਤੇ ਮਿਸ਼ਨ ਨੇ ਹਮੇਸ਼ਾ ਅੱਗੇ ਵੱਧ ਸੰਕਟ ਵਿਚ ਭਾਰਤੀਆਂ ਦੀ ਮਦਦ ਕੀਤੀ ਹੈ। ਉਹਨਾਂ ਨੇ ਕਿਹਾ,''ਕਿਉਂਕਿ ਇੱਥੇ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ ਅਜਿਹੇ ਵਿਚ ਲੋੜਾਂ ਵੀ ਜ਼ਿਆਦਾ ਹਨ।'' 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦਾ ਹਾਂਗਕਾਂਗ ਦੇ ਨਾਲ ਹਵਾਲਗੀ ਸੰਧੀ ਮੁਅੱਤਲ ਕਰਨ 'ਤੇ ਵਿਚਾਰ

ਖਬਰਾਂ ਵਿਚ ਕਿਹਾ ਗਿਆ ਹੈ ਕਿ ਮਿਸ਼ਨ ਨੇ ਦੁਬਈ ਅਤੇ ਉੱਤਰੀ ਅਮੀਰਾਤ ਤੋਂ ਹੁਣ ਤੱਕ 1,70,000 ਭਾਰਤੀਆਂ ਨੂੰ ਵਾਪਸ ਘਰ ਜਾਣ ਵਿਚ ਮਦਦ ਕੀਤੀ ਹੈ। ਉਹਨਾਂ ਨੇ ਕਿਹਾ,''ਘਰ ਪਰਤੇ 1,70,000 ਭਾਰਤੀਆਂ ਵਿਚੋਂ 40,000 ਵੰਦੇ ਭਾਰਤ ਮਿਸ਼ਨ ਦੇ ਤਹਿਤ ਘਰ ਗਏ ਹਨ ਜਦਕਿ ਬਾਕੀ 1,30,000 ਚਾਰਟਰਡ ਜਹਾਜ਼ਾਂ ਜ਼ਰੀਏ ਘਰ ਪਰਤੇ ਹਨ ਜਿਹਨਾਂ ਦੀ ਵਿਵਸਥਾ ਨਿੱਜੀ ਕੰਪਨੀਆਂ ਅਤੇ ਭਾਈਚਾਰੇ ਵੱਲੋਂ ਕੀਤੀ ਗਈ ਸੀ।'' ਜ਼ਿਕਰਯੋਗ ਹੈਕਿ ਸੰਯੁਕਤ ਅਰਬ ਅਮੀਰਾਤ ਵਿਚ ਹੁਣ ਤੱਕ 56,711 ਲੋਕਾਂ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਉੱਥੇ ਇਨਫੈਕਸ਼ਨ ਨਾਲ ਹੁਣ ਤੱਕ 338 ਲੋਕਾਂ ਦੀ ਮੌਤ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤ ਨੇ ਅਫਗਾਨ ਹਿੰਦੂਆਂ ਤੇ ਸਿੱਖਾਂ ਨੂੰ ਸੁਰੱਖਿਆ ਦੇਣ ਦੀ ਕੀਤੀ ਪੇਸ਼ਕਸ਼


Vandana

Content Editor

Related News