ਦੁਬਈ ''ਚ ਰਹਿੰਦੇ ਭਾਰਤੀ ਅਰਬਪਤੀ ਨੇ ਖੋਲ੍ਹਿਆ ਦਿਲ, ਕੈਦੀਆਂ ਦੀ ਦੇਸ਼ ਵਾਪਸੀ ਲਈ ਦੇਣਗੇ ਵੱਡਾ ਦਾਨ

05/23/2017 7:04:05 PM

ਦੁਬਈ— ਦੁਬਈ ਵਿਚ ਰਹਿ ਰਹੇ ਇਕ ਭਾਰਤੀ ਅਰਬਪਤੀ ਵਿਅਕਤੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀਆਂ ਜੇਲਾਂ ਤੋਂ ਰਿਹਾਅ ਦੇਸ਼ ਨਿਕਾਲਾ ਕੈਦੀਆਂ ਦੀ ਦੇਸ਼ ਦੀ ਵਾਪਸੀ ''ਚ ਮਦਦ ਲਈ ਅੱਗੇ ਆਏ ਹਨ। ਭਾਰਤੀ ਅਰਬਪਤੀ ਕੈਦੀਆਂ ਦੀ ਦੇਸ਼ ਵਾਪਸੀ ਲਈ ਟਿਕਟਾਂ ਦਾ ਖਰਚਾ ਦੇਣ ਲਈ ਸਾਲਾਨਾ ਇਕ ਲੱਖ 30 ਹਜ਼ਾਰ 790 ਡਾਲਰ ਦੀ ਕੁੱਲ ਰਾਸ਼ੀ ਦੇਣਗੇ। ''ਪਿਓਰ ਗੋਲਡ ਜਵੈਲਰਸ'' ਦੇ ਸੰਸਥਾਪਕ ਅਤੇ ਚੇਅਰਮੈਨ ਫਿਰੋਜ਼ ਮਰਚੈਂਟ ਨੇ ਯੂ. ਏ. ਈ. ਦੇ ਚੈਰਿਟੀ ਸੰਗਠਨ ''ਫਰਾਜ ਫੰਡ'' ਦੇ ਨਾਲ ਸਹਿਮਤੀ ਪੱਤਰ ''ਤੇ ਦਸਤਖ਼ਤ ਕੀਤੇ ਹਨ।
ਇਸ ਚੈਰਿਟੀ ਦਾ ਉਦੇਸ਼ ਦੇਸ਼ ਦੇ ਕੈਦੀਆਂ ਦੀ ਭਲਾਈ ਕਰਨਾ ਹੈ। ਮਰਚੈਂਟ ਨੇ ਰਿਹਾਅ ਕੈਦੀਆਂ ਦੀਆਂ ਹਵਾਈ ਟਿਕਟਾਂ ਲਈ ਸਾਲਾਨਾ ਇਕ ਲੱਖ 30 ਹਜ਼ਾਰ 790 ਡਾਲਰ ਦੇਣ ਦਾ ਵਾਅਦਾ ਕੀਤਾ ਹੈ, ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਜਾਣ ਅਤੇ ਪਰਿਵਾਰ ਨੂੰ ਮਿਲਣ ''ਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਫਰਾਜ ਫੰਡ ਆਬੂ ਧਾਬੀ ''ਚ ਜੂਨ 2009 ''ਚ ਸਮਾਜਿਕ ਮਾਮਲਿਆਂ ਦੇ ਮੰਤਰੀ ਵਲੋਂ ਹੁਕਮ ਜ਼ਰੀਏ ਸਥਾਪਤ ਕੀਤਾ ਗਿਆ ਸੀ। ਇਹ ਫੰਡ ਉਨ੍ਹਾਂ ਕੈਦੀਆਂ ਨੂੰ ਦਿੱਤਾ ਜਾਵੇਗਾ, ਜੋ ਆਪਣੇ ਹਵਾਈ ਕਿਰਾਏ ਦਾ ਭੁਗਤਾਨ ਨਹੀਂ ਕਰ ਸਕਦੇ। ਇਹ ਫੰਡ ਫਰਾਜ ਫੰਡ ਨੂੰ ਦੇਸ਼ ਨਿਕਾਲਾ ਹੋਣ ਵਾਲੇ ਕੈਦੀਆਂ ਦੀ ਸੂਚੀ ਸੌਂਪਣ ਤੋਂ ਬਾਅਦ ਜਾਰੀ ਕੀਤਾ ਜਾਵੇਗਾ।

Tanu

News Editor

Related News