ਇਸ ਖਾਸ ਚੈਲੰਜ ਨੂੰ ਪੂਰਾ ਕਰਨ 'ਤੇ ਮਿਲ ਰਿਹੈ 20 ਕਿਲੋ ਸੋਨਾ (ਵੀਡੀਓ)

Friday, Mar 29, 2019 - 03:47 PM (IST)

ਦੁਬਈ (ਬਿਊਰੋ)— ਤੁਸੀਂ ਰੋਜ਼ਾਨਾ ਬਹੁਤ ਸਾਰੇ ਚੈਲੰਜਾਂ ਬਾਰੇ ਪੜ੍ਹਦੇ, ਦੇਖਦੇ ਜਾਂ ਸੁਣਦੇ ਹੋ। ਕਈ ਵਾਰ ਤੁਸੀਂ ਖੁਦ ਕਿਸੇ ਨਾ ਕਿਸੇ ਚੈਲੰਜ ਵਿਚ ਹਿੱਸਾ ਜ਼ਰੂਰ ਲਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੇ ਚੈਲੰਜ ਬਾਰੇ ਦੱਸ ਰਹੇ ਹਾਂ ਜੋ ਦਿਲਚਸਪ ਹੋਣ ਦੇ ਨਾਲ-ਨਾਲ ਤੁਹਾਨੂੰ 20 ਕਿਲੋ ਸੋਨੇ ਦਾ ਮਾਲਕ ਬਣਾ ਸਕਦਾ ਹੈ। ਦੁਬਈ ਹਵਾਈ ਅੱਡੇ 'ਤੇ ਗੋਲਡ ਬਾਰ ਚੈਲੇਂਜ ਚੱਲ ਰਿਹਾ ਹੈ। ਅਸਲ ਵਿਚ ਇਹ ਬਹੁਤ ਮੁਸ਼ਕਲ ਚੈਲੰਜ ਹੈ ਜਿਸ ਵਿਚ ਸ਼ੀਸ਼ੇ ਦੇ ਬਕਸੇ ਦੇ ਅੰਦਰ ਰੱਖੀ ਲੱਗਭਗ 20 ਕਿਲੋ ਭਾਰ ਦੇ ਬਰਾਬਰ ਸੋਨੇ ਦੀ ਇੱਟ ਨੂੰ ਇਕ ਹੱਥ ਨਾਲ ਬਾਹਰ ਕੱਢਣਾ ਹੁੰਦਾ ਹੈ। 

PunjabKesari

ਇੱਥੇ ਇਕ ਸ਼ੀਸ਼ੇ ਦੇ ਬਕਸੇ ਵਿਚ 20 ਕਿਲੋ ਦੀ ਸੋਨੇ ਦੀ ਇੱਟ ਰੱਖੀ ਹੋਈ ਹੈ। ਬਕਸੇ ਵਿਚ ਇਕ ਛੋਟਾ ਜਿਹਾ ਛੇਦ ਹੈ। ਜਿਸ ਵਿਚ ਹੱਥ ਪਾ ਕੇ ਸੋਨੇ ਦੀ ਇੱਟ ਨੂੰ ਬਾਹਰ ਕੱਢਣਾ ਹੈ। ਜਾਣਕਾਰੀ ਮੁਤਾਬਕ ਜਿਹੜਾ ਵੀ ਉਸ ਸੋਨੇ ਦੀ ਇੱਟ ਨੂੰ ਸ਼ੀਸ਼ੇ ਦੇ ਬਕਸੇ ਵਿਚੋਂ ਇਕ ਹੱਥ ਨਾਲ ਕੱਢ ਲਵੇਗਾ ਉਹ ਇਸ ਚੈਲੰਜ ਦਾ ਜੇਤੂ ਹੋਵੇਗਾ। ਉਸ ਨੂੰ ਇਨਾਮ ਦੇ ਰੂਪ ਵਿਚ ਉਹੀ 20 ਕਿਲੋ ਦੀ ਇੱਟ ਮਿਲ ਜਾਵੇਗੀ। ਜੇਕਰ ਕੋਈ ਵੀ ਸ਼ਖਸ ਇਸ ਨੂੰ ਬਾਹਰ ਕੱਢ ਲੈਂਦਾ ਹੈ ਉਸ ਨੂੰ ਇਹ ਇੱਟ ਇਨਾਮ ਵਿਚ ਦਿੱਤੀ ਜਾਵੇਗੀ। 

PunjabKesari

ਜਿਹੜਾ ਵੀ ਯਾਤਰੀ ਹਵਾਈ ਅੱਡੇ 'ਤੇ ਪਹੁੰਚਦਾ ਹੈ ਉਹ ਆਪਣੀ ਕਿਸਮਤ ਅਜਮਾ ਰਿਹਾ ਹੈ ਪਰ ਹਾਲੇ ਤੱਕ ਜ਼ਿਆਦਾਤਰ ਲੋਕ ਅਸਫਲ ਰਹੇ ਹਨ। ਦੁਬਈ ਹਵਾਈ ਅੱਡੇ 'ਤੇ ਚੱਲ ਰਿਹਾ ਇਹ ਮੁਸ਼ਕਲ ਚੈਲੰਜ ਦਿੱਸਣ ਵਿਚ ਕਾਫੀ ਸੌਖਾ ਲੱਗ ਰਿਹਾ ਹੈ ਪਰ ਇਸ ਨੂੰ ਹਾਲੇ ਤੱਕ ਇਕ ਇਨਸਾਨ ਨੇ ਹੀ ਪੂਰਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

 

ਅਜਿਹੇ ਹੀ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਜਿਨ੍ਹਾਂ ਵਿਚ ਕਈ ਲੋਕ ਇਸ ਚੈਲੰਜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਬਕਸੇ ਵਿਚੋਂ ਸੋਨੇ ਦੀ ਇੱਟ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਲੋਕਾਂ ਤਾਂ ਸੋਨੇ ਦੀ ਇੱਟ ਨੂੰ ਚੁੱਕਣ ਵਿਚ ਸਫਲ ਰਹੇ ਪਰ ਉਸ ਨੂੰ ਬਾਹਰ ਨਹੀਂ ਕੱਢ ਪਾਏ।


author

Vandana

Content Editor

Related News