ਦੁਬਈ ਹਵਾਈ ਅੱਡੇ ''ਤੇ ਯਾਤਰੀਆਂ ਦੀਆਂ ਅੱਖਾਂ ਹੀ ਕਰਨਗੀਆਂ ਪਾਸਪੋਰਟ ਦਾ ਕੰਮ, ਜਾਣੋ ਕਿਵੇਂ

03/09/2021 5:59:05 PM

ਦੁਬਈ (ਬਿਊਰੋ): ਅੰਤਰਰਾਸ਼ਟਰੀ ਯਾਤਰਾਵਾਂ ਲਈ ਦੁਨੀਆ ਦਾ ਸਭ ਤੋਂ ਬਿਜ਼ੀ ਦੁਬਈ ਹਵਾਈ ਅੱਡਾ ਪਹਿਲਾਂ ਤੋਂ ਹੀ ਆਪਣੀਆਂ ਸੇਵਾਵਾਂ ਲਈ ਕਾਫੀ ਮਸ਼ਹੂਰ ਹੈ। ਹੁਣ ਇਸ ਵਿਚ ਇਕ ਅਜਿਹਾ ਫੀਚਰ ਸ਼ਾਮਲ ਕੀਤਾ ਗਿਆ ਹੈ ਜੋ ਕਿਸੇ ਸਾਈਂਸ ਫਿਕਸ਼ਨ ਮਤਲਬ ਵਿਗਿਆਨਕ ਕਲਪਨਾ ਤੋਂ ਘੱਟ ਨਹੀਂ ਹੈ। ਇੱਥੇ ਦੇਸ਼ ਵਿਚ ਆਉਣ-ਜਾਣ 'ਤੇ ਪਛਾਣ ਤਸਦੀਕ ਲਈ ਆਇਰਿਸ-ਸਕੈਨਰ ਲਗਾਏ ਗਏ ਹਨ ਮਤਲਬ ਕਿ ਹੁਣ ਤੁਹਾਨੂੰ ਪਛਾਣ ਪੱਤਰ ਅਤੇ ਬੋਰਡਿੰਗ ਪਾਸ ਦੀ ਲੋੜ ਨਹੀਂ ਪਵੇਗੀ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇਨਸਾਨਾਂ ਦੇ ਆਪਸੀ ਸੰਪਰਕ ਨੂੰ ਘੱਟ ਕਰਨ ਅਤੇ ਆਰਟੀਫੀਸ਼ਲ ਇਟੈਂਲੀਜੈਂਸ ਦੀ ਐਡਵਾਂਸਡ ਵਰਤੋਂ ਕਰਨ ਲਈ ਇਸ ਕੌਨਟੈਕਟਲੈੱਸ ਤਕਨਾਲੌਜੀ ਦਾ ਪ੍ਰਮੋਸ਼ਨ ਕੀਤਾ ਜਾ ਰਿਹਾ ਹੈ।ਇਹ ਸੇਵਾ ਪਿਛਲੇ ਮਹੀਨੇ ਤੋਂ ਸ਼ੁਰੂ ਕੀਤੀ ਗਈ ਹੈ। ਇਸ ਨਾਲ ਯਾਤਰੀ ਕੁਝ ਹੀ ਸੈਕਿੰਟ ਵਿੱਚ ਪਾਸਪੋਰਟ ਜਾਂਚ ਦਾ ਕੰਮ ਪੂਰਾ ਕਰ ਕੇ ਕਾਰਵਾਈ ਤੋਂ ਮੁਕਤ ਹੋ ਜਾਂਦੇ ਹਨ।

PunjabKesari

ਇੰਝ ਕਰਦਾ ਹੈ ਕੰਮ
ਆਇਰਿਸ ਡਾਟਾ ਨੂੰ ਦੇਸ਼ ਦੇ ਚਿਹਰੇ ਦੀ ਪਛਾਣ ਡਾਟਾਬੇਸ (Facial Recognition Database) ਨਾਲ ਜੋੜਿਆ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਪਛਾਣ ਪੱਤਰ ਜਾਂ ਬੋਰਡਿੰਗ ਪਾਸ ਦੀ ਲੋੜ ਨਹੀਂ ਪੈਂਦੀ ਹੈ। ਐਮੀਰੇਟਸ ਅਤੇ ਦੁਬਈ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵਿਚ ਸਹਿਯੋਗ ਨਾਲ ਡਾਟਾ ਦਾ ਏਕੀਕਰਨ ਕੀਤਾ ਜਾਂਦਾ ਹੈ ਅਤੇ ਚੈੱਕ-ਇਨ ਤੋਂ ਲੈ ਕੇ ਬੋਰਡਿੰਗ ਤੱਕ ਸਭ ਕੁਝ ਇਕੱਠੇ ਹੋ ਜਾਂਦਾ ਹੈ। ਐਮੀਰੇਟਸ ਦੇ ਬਾਇਓਮੈਟ੍ਰਿਕ ਪ੍ਰਾਈਵੇਸੀ ਬਿਆਨ ਮੁਤਾਬਕ ਏਅਰਲਾਈਨ ਯਾਤਰੀਆ ਦੇ ਚਿਹਰਿਆਂ ਨੂੰ ਉਹਨਾਂ ਦੀ ਨਿੱਜੀ ਪਛਾਣ ਦੇ ਡਾਟਾ ਨਾਲ ਜੋੜਿਆ ਜਾਂਦਾ ਹੈ ਜਿਸ ਵਿਚ ਪਾਸਪੋਰਟ ਅਤੇ ਫਲਾਈਟ ਦੀ ਜਾਣਕਾਰੀ ਵੀ ਹੁੰਦੀ ਹੈ ਅਤੇ ਇਸ ਡਾਟਾ ਨੂੰ ਉਦੋਂ ਤੱਕ ਰੱਖਿਆ ਜਾਂਦਾ ਹੈ ਜਦੋਂ ਤੱਕ ਉਸ ਦੀ ਲੋੜ ਹੋਵੇ।

PunjabKesari

ਸਰਵੀਲਾਂਸ ਤਾਂ ਨਹੀਂ
ਇਸ ਤਕਨੀਕ ਨੂੰ ਲੈਕੇ ਸਰਵੀਲਾਂਸ 'ਤੇ ਵੀ ਚਰਚਾ ਸ਼ੁਰੂ ਹੋ ਗਈ ਹੈ। ਸੰਯੁਕਤ ਅਰਬ ਅਮੀਰਾਤ 'ਤੇ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲੱਗਦੇ ਰਹੇ ਹਨ। ਅਜਿਹੇ ਵਿਚ ਇਸ ਤਰ੍ਹਾਂ ਤੇ ਡਾਟਾ ਕੁਲੈਕਸ਼ਨ ਨਾਲ ਨਿੱਜਤਾ 'ਤੇ ਖਤਰਾ ਦੱਸਿਆ ਜਾ ਰਿਹਾ ਹੈ। ਐਮੀਰੇਟਸ ਨੇ ਆਪਣੇ ਬਿਆਨ ਵਿਚ ਡਾਟਾ ਨੂੰ ਸਟੋਰ ਕਰਨ ਅਤੇ ਵਰਤਣ ਸੰਬੰਧੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਦੱਸਿਆ ਹੈਕਿ ਚਿਹਰੇ ਨੂੰ ਛੱਡ ਕੇ ਦੂਜੇ ਡਾਟਾ ਦੀ ਵਰਤੋਂ ਐਮੀਰੇਟਸ ਦੇ ਦੂਜੇ ਸਿਸਟਮ ਵਿਚ ਕੀਤੀ ਜਾ ਸਕਦੀ ਹੈ। ਉੱਥੇ ਜਨਰਲ ਡਾਇਰੈਕਟੋਰੇਟ ਆਫ ਰੈਜੀਡੈਂਸੀ ਐਂਡ ਫੌਰੇਨ ਅਫੇਰਅਜ਼ ਦੇ ਡਿਪਟੀ ਡਾਇਰੈਕਟਰ ਮੇਜਰ ਜਨਰਲ ਓਬੈਦ ਮਹੇਯਰ ਬਿਨ ਸੁਰੂਰ ਦਾ ਕਹਿਣਾ ਹੈ ਕਿ ਦੁਬਈ ਦਾ ਇਮੀਗ੍ਰੇਸ਼ਨ ਆਫਿਸ ਯਾਤਰੀਆਂ ਦੇ ਨਿੱਜੀ ਡਾਟਾ ਨੂੰ ਸੁਰੱਖਿਅਤ ਰੱਖਦਾ ਹੈ ਤਾਂ ਜੋ ਕੋਈ ਥਰਡ ਪਾਰਟੀ ਉਸ ਨੂੰ ਦੇਖ ਨਾ ਸਕੇ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਸੰਸਦ 'ਚ ਕਿਸਾਨ ਅੰਦੋਲਨ 'ਤੇ ਹੋਈ ਚਰਚਾ, ਜਤਾਈ ਇਹ ਆਸ

ਮਾਹਰਾਂ ਦੀ ਚਿੰਤਾ
ਮਾਹਰਾਂ ਨੂੰ ਬਾਇਓਮ੍ਰੈਟਿਕ ਤਕਨਾਲੋਜੀ ਦੀ ਵਰਤੋਂ ਅਤੇ ਸਟੋਰੇਜ ਦੀ ਗਲਤ ਵਰਤੋਂ ਦਾ ਸ਼ੱਕ ਰਹਿੰਦਾ ਹੈ। ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਦੇ ਆਰਟੀਫੀਸ਼ਲ ਇਂਟੈਲੀਜੈਂਸ ਸਟੂਡੈਂਟ ਜੋਨਾਥਨ ਫ੍ਰੈਂਕਲ ਦਾ ਕਹਿਣਾ ਹੈਕਿ ਸਰਵੀਲਾਂਸ ਤਕਨਾਲੋਜੀ 'ਤੇ ਖਦਸ਼ਾ ਰਹਿੰਦਾ ਹੈ ਭਾਵੇਂ ਇਹ ਕਿਸੇ ਵੀ ਦੇਸ਼ ਵਿਚ ਹੋਵੇ। ਆਇਰਿਸ ਸਕੈਨ ਕਈ ਦੇਸ਼ਾਂ ਵਿਚ ਹਾਲ ਦੇ ਸਾਲਾਂ ਵਿਚ ਪ੍ਰਚਲਨ ਵਿਚ ਆਈ ਹੈ।


Vandana

Content Editor

Related News