ਦੁਬਈ : ਸੜਕ ਹਾਦਸੇ 'ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ

Wednesday, Dec 25, 2019 - 05:17 PM (IST)

ਦੁਬਈ : ਸੜਕ ਹਾਦਸੇ 'ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ

ਦੁਬਈ (ਭਾਸ਼ਾ): ਦੁਬਈ ਵਿਚ ਕ੍ਰਿਸਮਸ ਦੇ ਦਿਨ ਮਤਲਬ ਬੁੱਧਵਾਰ ਨੂੰ ਤੜਕਸਾਰ ਇਕ ਸੜਕ ਹਾਦਸਾ ਵਾਪਰਿਆ।ਇਸ ਹਾਦਸੇ ਵਿਚ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਖਲੀਜ਼ ਟਾਈਮਜ਼ ਦੀ ਖਬਰ ਦੇ ਮੁਤਾਬਕ ਰੋਹਿਤ ਕ੍ਰਿਸ਼ਨਕੁਮਾਰ (19) ਅਤੇ ਸ਼ਰਤ ਕੁਮਾਰ (21) ਇਕ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ ਸਨ ਅਤੇ ਰਸਤੇ ਵਿਚ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ। ਦੋਹਾਂ ਦੀ ਘਟਨਾਸਥਲ 'ਤੇ ਹੀ ਮੌਤ ਹੋ ਗਈ। ਦੋਵੇਂ ਪੀੜਤ ਕੇਰਲ ਦੇ ਰਹਿਣ ਵਾਲੇ ਸਨ।

PunjabKesari

ਕ੍ਰਿਸ਼ਨਕੁਮਾਰ ਬ੍ਰਿਟੇਨ ਵਿਚ ਪੜ੍ਹਾਈ ਕਰ ਰਿਹਾ ਸੀ ਜਦਕਿ ਸ਼ਰਤ ਅਮਰੀਕਾ ਦੀ ਇਕ ਯੂਨੀਵਰਿਸਟੀ ਵਿਚ ਪੜ੍ਹਦਾ ਸੀ। ਦੋਵੇਂ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਲਈ ਦੁਬਈ ਆਏ ਹੋਏ ਸਨ। ਦੋਹਾਂ ਨੇ ਸਕੂਲੀ ਸਿੱਖਿਆ ਦੁਬਈ ਵਿਚ ਹੀ ਹਾਸਲ ਕੀਤੀ ਸੀ।


author

Vandana

Content Editor

Related News