ਦੁਬਈ ''ਚ ਦੋ ਬਜ਼ੁਰਗ ਭਾਰਤੀ ਔਰਤਾਂ ਨੇ ਵ੍ਵੀਲਚੇਅਰ ''ਤੇ ਲਾਈ ਦੌੜ

Saturday, Nov 09, 2019 - 01:19 PM (IST)

ਦੁਬਈ ''ਚ ਦੋ ਬਜ਼ੁਰਗ ਭਾਰਤੀ ਔਰਤਾਂ ਨੇ ਵ੍ਵੀਲਚੇਅਰ ''ਤੇ ਲਾਈ ਦੌੜ

ਦੁਬਈ (ਭਾਸ਼ਾ):  ਸ਼ੁੱਕਰਵਾਰ ਨੂੰ ਆਯੋਜਿਤ ਦੁਬਈ ਦੌੜ ਸਿਰਫ ਨੌਜਵਾਨਾਂ ਲਈ ਹੀ ਨਹੀਂ ਸਗੋਂ ਬਜ਼ੁਰਗ ਔਰਤਾਂ ਲਈ ਵੀ ਉਤਸਵ ਦਾ ਦਿਨ ਸੀ। ਇੱਥੇ ਦੋ ਬਜ਼ੁਰਗ ਭਾਰਤੀ ਔਰਤਾਂ ਨੇ ਵ੍ਹੀਲਚੇਅਰ 'ਤੇ ਦੁਬਈ ਦੌੜ ਪੂਰੀ ਕੀਤੀ। ਮੀਡੀਆ ਰਿਪੋਰਟਾਂ ਵਿਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। 86 ਸਾਲਾ ਭਾਰਤੀ ਮਹਿਲਾ ਕੁਸੁਮ ਭਾਰਗਵ ਸ਼ੁੱਕਰਵਾਰ ਨੂੰ ਹੋਈ 5 ਕਿਲੋਮੀਟਰ ਦੀ ਦੌੜ ਵਿਚ ਸ਼ਾਮਲ ਸਭ ਤੋਂ ਪੁਰਾਣੀ ਭਾਗੀਦਾਰ ਸੀ। ਉਸ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ,''ਇਹ ਇਕ ਸ਼ਾਨਦਾਰ ਅਨੁਭਵ ਸੀ। ਮੈਂ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕੀਤੀ। ਬਹੁਤ ਸਾਰੇ ਲੋਕ ਆਏ ਅਤੇ ਉਨ੍ਹਾਂ ਨੇ ਮੇਰੇ ਨਾਲ ਤਸਵੀਰਾਂ ਖਿੱਚਵਾਈਆਂ। ਮੈਂ 5 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਅਤੇ ਇਸ ਦਾ ਕ੍ਰੈਡਿਟ ਮੇਰੀ ਨੂੰਹ ਨੂੰ ਜਾਂਦਾ ਹੈ।''

ਭਾਰਤ ਤੋਂ ਆਈ ਅਤੇ ਸ਼ਾਰਜਾਹ ਦੀ ਵਸਨੀਕ 78 ਸਾਲਾ ਈਸ਼ਵਰੀ ਅੰਮਾ ਨੇ ਵੀ ਦੁਬਈ ਵਿਚ ਸਭ ਤੋਂ ਪੁਰਾਣੇ ਭਾਗੀਦਾਰਾਂ ਵਿਚ ਇਕ ਹੋਣ ਦਾ ਇਤਿਹਾਸ ਰਚਿਆ। ਦੌੜ ਪੂਰੀ ਕਰਨ ਦੇ ਬਾਅਦ ਈਸ਼ਵਰੀ ਨੇ ਖਲੀਜ਼ ਟਾਈਮਜ਼ ਨੇ ਦੱਸਿਆ,''ਮੇਰਾ ਬੇਟਾ ਸਾਨੂੰ ਹਮੇਸ਼ਾ ਲਈ ਦੁਬਈ ਲਿਜਾਏਗਾ ਅਤੇ ਸਾਨੂੰ ਸ਼ੇਖ ਜ਼ਾਏਦ ਰੋਡ 'ਤੇ ਸਥਿਤ ਖੂਬਸੂਰਤ ਇਮਾਰਤਾਂ ਦਿਖਾਏਗਾ।''

ਇੱਥੇ ਦੱਸ ਦਈਏ ਕਿ ਦੁਬਈ ਵਿਚ ਸ਼ੁੱਕਰਵਾਰ ਨੂੰ ਭਾਈਚਾਰੇ, ਇਕਜੁੱਟਤਾ ਅਤੇ ਉਤਸ਼ਾਹ ਦਾ ਇਕ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਵਿਚ 70,000 ਵਸਨੀਕਾਂ ਅਤੇ ਹਰ ਉਮਰ ਦੇ ਮਹਿਮਾਨ ਇਤਿਹਾਸ ਰਚਣ ਅਤੇ ਦੁਬਈ ਦੌੜ ਦੇ ਉਦਘਾਟਨ ਵਿਚ ਹਿੱਸਾ ਲੈਣ ਲਈ ਆਏ ਸਨ। ਦੌੜਾਕਾਂ  ਦੀ ਅਗਵਾਈ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ, ਦੁਬਈ ਦੇ ਕ੍ਰਾਊਨ ਪਿੰ੍ਰਸ ਅਤੇ ਕਾਰਜਕਾਰੀ ਪਰੀਸ਼ਦ ਦੇ ਚੇਅਰਮੈਨ ਕਰ ਰਹੇ ਸਨ।


author

Vandana

Content Editor

Related News