ਦੁਬਈ ''ਚ ਭਾਰਤੀ ਮਹਿਲਾ ਨੇ 1,000 ਗਾਣੇ ਗਾਉਣ ਦਾ ਬਣਾਇਆ ਵਰਲਡ ਰਿਕਾਰਡ

1/14/2020 1:23:09 PM

ਦੁਬਈ (ਬਿਊਰੋ): ਦੁਬਈ ਵਿਚ ਰਹਿਣ ਵਾਲੀ ਇਕ ਭਾਰਤੀ ਮਹਿਲਾ ਨੇ ਅਨੋਖਾ ਵਰਲਡ ਰਿਕਾਰਡ ਕਾਇਮ ਕੀਤਾ। 48 ਸਾਲ ਦੀ ਸਵਪਨਾ ਅਬਰਾਹਮ ਨੇ ਇਕ ਹਜ਼ਾਰ ਦਿਨਾਂ ਵਿਚ 1,000 ਗਾਣੇ ਰਿਕਾਰਡ ਕਰਨ ਦਾ ਨਵਾਂ ਰਿਕਾਰਡ ਬਣਾਇਆ। ਮੀਡੀਆ ਰਿਪੋਰਟਾਂ ਮੁਤਾਬਕ ਸਵਪਨਾ ਨੇ ਨਾ ਸਿਰਫ ਇਕ ਹਜ਼ਾਰ ਗਾਣੇ ਗਾਏ ਹਨ ਸਗੋਂ ਉਹਨਾਂ ਨੂੰ ਲਿਖਣ ਦੇ ਨਾਲ ਹੀ ਕੰਪੋਜ਼ ਵੀ ਕੀਤਾ। ਸਵਪਨਾ ਦਾ ਨਾਮ Golden Book of World Records ਵਿਚ 4 ਐਵਾਰਡ ਲਈ ਨਾਮਜ਼ਦ ਕੀਤਾ ਗਿਆ। 

ਦੁਬਈ ਵਿਚ ਰਹਿਣ ਵਾਲੀ ਸਵਪਨਾ ਨੂੰ ਇਹ ਐਵਾਰਡ 8 ਅਪ੍ਰੈਲ 2017 ਤੋਂ 2 ਜਨਵਰੀ 2020 ਦੇ ਵਿਚ ਰੋਜ਼ ਇਕ ਗੀਤ ਨੂੰ ਕੰਪੋਜ਼ ਕਰਨ ਦੇ ਨਾਲ ਉਸ ਨੂੰ ਬਣਾਉਣ ਅਤੇ ਪਬਲਿਸ਼ ਕਰਨ 'ਤੇ ਦਿੱਤੇ ਗਏ ਹਨ। ਸਵਪਨਾ ਹੁਣ ਗਿਨੀਜ਼ ਵਰਲਡ ਰਿਕਾਰਡ ਲਈ ਵੀ ਡਿਜੀਟਲ ਐਲਬਮ ਲਈ ਸਭ ਤੋਂ ਵੱਧ ਗੀਤ ਬਣਾਉਣ ਲਈ ਆਪਣਾ ਨਾਮ ਦੇਵੇਗੀ। ਸਵਪਨਾ ਦੁਬਈ ਵਿਚ ਮੈਨੇਜਮੈਂਟ ਕੰਸਲਟਿੰਗ ਫਰਮ ਵਿਚ ਕੰਮ ਕਰਦੀ ਹੈ। ਉਹਨਾਂ ਨੇ ਕਿਹਾ ਕਿ ਉਹ ਆਪਣੇ ਇਸ ਮਿਊਜ਼ਿਕ ਕਰੀਅਰ ਨੂੰ ਇਕ ਹਜ਼ਾਰ ਦਿਨ ਵਿਚ 1000 ਗੀਤ ਗਾ ਕੇ ਖਤਮ ਕਰ ਰਹੀ ਹੈ। ਸਵਪਨਾ ਵੱਲੋਂ ਬਣਾਏ ਗਏ ਸਾਰੇ ਗੀਤ ਉਹਨਾਂ ਦੇ ਯੂ-ਟਿਊਬ ਚੈਨਲ 'ਤੇ ਦੇਖੇ ਜਾ ਸਕਦੇ ਹਨ।

 

ਸਵਪਨਾ ਕਹਿੰਦੀ ਹੈ,''24 ਸਾਲ ਤੱਕ ਮਿਊਜ਼ਿਕ ਨੂੰ ਪੇਸ਼ੇਵਰ ਲੈਣ ਅਤੇ 22 ਐਲਬਮ ਪਬਲਿਸ਼ ਕਰਨ ਦੇ ਬਾਅਦ ਵੀ ਮੈਂ ਖੁਦ ਨੂੰ ਸੰਗੀਤਕਾਰ ਦੇ ਤੌਰ 'ਤੇ, ਇਕ ਕਲਾਕਾਰ ਦੇ ਤੌਰ 'ਤੇ ਪੂਰਾ ਨਹੀਂ ਮੰਨਦੀ ਸੀ। ਮੈਂ ਨਹੀਂ ਸਮਝ ਸਕੀ ਸੀ ਇਹ ਕੀ ਸੀ। ਮੈਂ ਫੈਸਲਾ ਲਿਆ ਕਿ ਮੈਂ ਸੰਗੀਤ ਨੂੰ ਛੱਡ ਦੇਵਾਂਗੀ ਅਤੇ ਤੁਰੰਤ ਬਾਅਦ ਹੀ ਮੈਂ ਖੁਦ ਨੂੰ ਕਿਹਾ ਕਿ ਮੈਂ ਆਪਣੇ ਲਈ ਇਕ ਹੋਰ ਮੁਸ਼ਕਲ ਭਰਿਆ ਕੰਮ ਕਰਨਾ ਚਾਹੁੰਦੀ ਹਾਂ। ਇਸ ਦੇ ਬਾਅਦ ਮੈਂ ਤੈਅ ਕੀਤਾ ਕਿ ਮੈਂ 1000 ਦਿਨ ਤੱਕ ਰੋਜ਼ਾਨਾ ਇਕ ਗਾਣਾ ਬਣਾਵਾਂਗੀ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Edited By Vandana