ਦੁਬਈ ਦੇ ਮਾਲ ''ਚ ਮਾਂ ਲਈ ਦਵਾਈ ਲੈਣ ਗਿਆ ਸੀ ਸ਼ਖਸ਼, ਜਿੱਤਿਆ ਲਗਜ਼ਰੀ ਕਾਰ

12/12/2019 11:23:02 AM

ਦੁਬਈ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਮਨੁੱਖ ਦੀ ਕਿਸਮਤ ਕਦੋਂ ਪਲਟ ਜਾਵੇ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਕੁਝ ਦੁਬਈ ਵਿਚ ਰਹਿਣ ਵਾਲੇ ਚੀਨੀ ਮੂਲ ਦੇ ਸ਼ਖਸ ਨਾਲ ਹੋਇਆ। ਚੀਨੀ ਮੂਲ ਦਾ ਰੂਈ ਗੁਓ (Rui Guo) ਦੁਬਈ ਦੇ ਇਕ ਨਵੇਂ ਖੁੱਲ੍ਹੇ ਮਾਲ ਵਿਚ ਆਪਣੀ ਮਾਂ ਲਈ ਦਵਾਈ ਲੈਣ ਗਿਆ ਸੀ ਅਤੇ ਉੱਥੇ ਉਸ ਨੂੰ ਇਕ ਬ੍ਰਾਂਡ ਨਿਊ ਲਗਜ਼ਰੀ ਕਾਰ ਬਤੌਰ ਤੋਹਫੇ ਵਿਚ ਮਿਲੀ। ਇਸ ਤੋਹਫੇ ਬਾਰੇ ਸੁਣ ਕੇ ਪਹਿਲਾਂ ਤਾਂ ਗੁਓ ਨੂੰ ਵਿਸ਼ਵਾਸ ਨਹੀਂ ਹੋਇਆ ਪਰ ਬਾਅਦ ਵਿਚ ਉਹ ਭਾਵੁਕ ਹੋ ਗਿਆ। ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਰੂਈ ਗੁਓ ਇਸ ਨਵੇਂ ਖੁੱਲ੍ਹੇ ਨਖੀਲ ਮਾਲ ਵਿਚ ਪ੍ਰਮੋਸ਼ਨ ਲਈ ਰੱਖੇ ਗਏ 10 ਲੱਖ ਦਿਰਹਮ ਦੇ ਤੋਹਫੇ ਦੇ ਤਹਿਤ ਕਾਰ ਜਿੱਤਿਆ ਸੀ।

ਰੂਈ ਗਓ ਬੀਤੇ 15 ਸਾਲ ਤੋਂ ਦੁਬਈ ਵਿਚ ਰਹਿ ਰਹੇ ਹਨ। ਉਸ ਨੇ ਕਿਹਾ ਕਿ ਮੈਂ ਆਪਣੀ ਮਾਂ ਲਈ ਕੁਝ ਦਵਾਈਆਂ ਖਰੀਦਣ ਲਈ ਮਾਲ ਗਿਆ ਸੀ। ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਮਾਸੇਰਾਤੀ ਕਾਰ ਜਿੱਤੀ ਹੈ ਤਾਂ ਮੈਂ ਬਹੁਤ ਖੁਸ਼ ਹੋਇਆ ਅਤੇ ਭਾਵੁਕ ਹੋ ਗਿਆ। ਇਹ ਸਭ ਤੋਂ ਸ਼ਾਨਦਾਰ ਐਵਾਰਡ ਹੈ, ਜਿਸ ਨੂੰ ਮੈਂ ਜਿੱਤਿਆ ਹੈ। ਮੈਂ ਨਿਸ਼ਚਿਤ ਰੂਪ ਨਾਲ ਦੁਬਾਰਾ ਮਾਲ ਵਿਚ ਜਾਣਾ ਚਾਹਾਂਗਾ।

ਮਾਲ ਵਿਚ 250 ਦਿਰਹਮ ਤੋਂ ਜ਼ਿਆਦਾ ਖਰਚ ਕਰਨ ਵਾਲੇ ਹਰੇਕ ਖਰੀਦਦਾਰ ਲਈ ਸੈਂਕੜੇ ਤੋਹਫੇ ਰੱਖੇ ਗਏ ਸਨ। ਇਸ ਵਿਚ ਮਾਸੇਰਾਤੀ ਕਾਰ ਵੀ ਸ਼ਾਮਲ ਸੀ। ਇਸ ਕਾਰ ਦਾ ਜੇਤੂ ਖੁਸ਼ਕਿਸਮਤ ਖਰੀਦਦਾਰ ਚੀਨੀ ਮੂਲ ਦੇ ਰੂਈ ਗਓ ਬਣਿਆ। ਉਹਨਾਂ ਨੇ ਪਾਲ ਜੁਮੇਰਾਹ ਸਥਿਤ ਨਵੇਂ ਮਾਲ ਦੇ ਖੁੱਲ੍ਹਣ ਦੇ ਥੋੜ੍ਹੇ ਦਿਨਾਂ ਬਾਅਦ ਹੀ ਖਰੀਦਦਾਰੀ ਕੀਤੀ ਸੀ। ਇਹ ਮਾਲ ਰੋਜ਼ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਦਾ ਹੈ ਅਤੇ ਇਸ ਦੇ ਇਲਾਵਾ ਵੀਰਵਾਰ ਤੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਰਾਤ 12 ਵਜੇ ਤੱਕ ਖੁੱਲ੍ਹਦਾ ਹੈ।


Vandana

Content Editor

Related News