ਦੁਬਈ ''ਚ ਭਾਰਤੀ ਸ਼ਖਸ ਨੇ ਜਿੱਤਿਆ ਜੈਕਪਾਟ, ਮਿਲੀ ਲਗਜ਼ਰੀ ਕਾਰ

Tuesday, Mar 03, 2020 - 12:13 PM (IST)

ਦੁਬਈ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਿਸਮਤ ਕਦੋਂ ਮਿਹਰਬਾਨ ਹੋ ਜਾਵੇ, ਇਸ ਬਾਰੇ ਵਿਚ ਕੁਝ ਕਿਹਾ ਨਹੀਂ ਜਾ ਸਕਦਾ। ਸੰਯੁਕਤ ਅਰਬ ਅਮੀਰਾਤ ਵਿਚ ਰਹਿੰਦੇ ਇਕ ਭਾਰਤੀ ਸ਼ਖਸ 'ਤੇ ਕਿਸਮਤ ਅਚਾਨਕ ਮਿਹਰਬਾਨ ਹੋਈ ਅਤੇ ਉਸ ਨੇ ਜੈਕਪਾਟ ਜਿੱਤਿਆ।ਇਸ ਜੈਕਪਾਟ ਵਿਚ ਭਾਰਤੀ ਵਪਾਰੀ ਸੈਯਦ ਐੱਨ.ਐੱਸ.ਵਾਈ. ਨੇ ਸੋਮਵਾਰ ਨੂੰ ਰਫਲ ਵਿਚ ਲਗਜ਼ਰੀ ਕਾਰ ਜਿੱਤੀ। ਇਕ ਮੀਡੀਆ ਰਿਪੋਰਟ ਮੁਤਾਬਕ ਚੇਨਈ ਦੇ ਰਹਿਣ ਵਾਲੇ ਸੈਯਦ ਐੱਨ.ਐੱਸ.ਵਾਈ. ਨੇ BMW 750Li xDrive M Sport (Mineral White)ਕਾਰ ਜਿੱਤੀ। 30 ਸਾਲ ਤੋਂ ਦੁਬਈ ਵਿਚ ਰਹਿਣ ਵਾਲੇ ਸੈਯਦ ਨੇ ਸ਼ਨੀਵਾਰ (29 ਫਰਵਰੀ) ਨੂੰ ਦੁਬਈ ਡਿਊਟੀ-ਫ੍ਰੀ ਟੇਨਿਸ ਚੈਂਪੀਅਨਸ਼ਿਪ ਪੁਰਸ਼ਾਂ ਦੇ ਫਾਈਨਲ ਦੇ ਪੁਰਸਕਾਰ ਸਮਾਰੋਹ ਦੇ ਬਾਅਦ ਦੁਬਈ ਡਿਊਟੀ ਫ੍ਰੀ ਟੇਨਿਸ ਸਰਪ੍ਰਾਈਜ਼ ਡ੍ਰਾ ਜਿੱਤਿਆ।

ਸੈਯਦ ਨੇ ਕਿਹਾ,''ਵਾਹ! ਮਹੀਨੇ ਦਾ ਪਹਿਲਾ ਦਿਨ ਸ਼ੁਰੂ ਕਰਨ ਲਈ ਇਕ ਵੱਡੀ ਖੁਸ਼ਖਬਰੀ ਹੈ। ਇਸ ਅਦਭੁੱਤ ਹੈਰਾਨੀ ਲਈ ਦੁਬਈ ਡਿਊਟੀ ਫ੍ਰੀ ਦਾ ਸ਼ੁਕਰੀਆ।'' ਇੱਥੇ ਦੱਸ ਦਈਏ ਕਿ ਸੈਯਦ ਨੇ ਦੁਬਈ ਵਿਚ ਡਬਲਊ.ਟੀ.ਏ. ਸੈਮੀਫਾਈਨਲ ਦੇ ਦੌਰਾਨ ਟੇਨਿਸ ਵਿਲੇਜ ਵਿਚ ਆਪਣਾ ਜੇਤੂ ਟਿਕਟ ਖਰੀਦਿਆ ਸੀ। ਇੱਥੇ ਦੱਸ ਦਈਏ ਕਿ ਸੈਯਦ ਦੁਬਈ ਵਿਚ ਇਕ ਕਾਰਾਂ ਦੇ ਕਾਰੋਬਾਰ ਦੇ ਮਾਲਕ ਹਨ ਅਤੇ ਉਹਨਾਂ ਨੇ 4 ਮਹੀਨੇ ਪਹਿਲਾਂ ਦੁਬਈ ਡਿਊਟੀ-ਫ੍ਰੀ ਫਾਈਨੈਸਟ ਸਰਪ੍ਰਾਈਜ਼ ਪ੍ਰਮੋਸ਼ਨ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਜੇਤੂ ਦੀ ਟਿਕਟ ਨੂੰ ਵਰਲਡ ਨੰਬਰ 1 ਅਤੇ ਟੂਰਨਾਮੈਂਟ ਦੇ ਚੈਂਪੀਅਨ ਨੋਵਾਕ ਜੋਕੋਵਿਚ ਨੇ ਕੱਢਿਆ ਸੀ। ਉਹਨਾਂ ਨੇ ਆਪਣੇ 5ਵੇਂ ਦੁਬਈ ਖਿਤਾਬ ਨੂੰ ਜਿੱਤਿਆ ਸੀ। ਇੱਥੇ ਇਹ ਵੀ ਦੱਸ ਦਈਏ ਕਿ ਦੁਬਈ ਟੈਨਿਸ ਚੈਂਪੀਅਨਸ਼ਿਪ 17 ਫਰਵਰੀ ਤੋਂ 29 ਫਰਵਰੀ ਤੱਕ ਹੋਈ।

ਇੱਥੇ ਦੱਸਣਯੋਗ ਹੈ ਕਿ ਦੁਬਈ ਵਿਚ ਭਾਰਤੀਆਂ ਦਾ ਲਾਟਰੀ ਵਿਚ ਇੰਨਾ ਵੱਡਾ ਇਨਾਮ ਨਿਕਲਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਫਰਵਰੀ 2020 ਵਿਚ 11 ਮਹੀਨੇ ਦੇ ਇਕ ਭਾਰਤੀ ਬੱਚੇ ਦੀ 7 ਕਰੋੜ ਰੁਪਏ ਦੀ ਲਾਟਰੀ ਲੱਗੀ ਸੀ।  ਇਸ ਦੇ ਇਲਾਵਾ ਜਨਵਰੀ ਵਿਚ ਦੁਬਈ ਸ਼ਹਿਰ ਵਿਚ ਦੁਕਾਨ ਚਲਾਉਣ ਵਾਲੇ ਭਾਰਤੀ ਨਾਗਰਿਕ ਸ਼੍ਰੀਜੀਤ ਨੂੰ ਲਾਟਰੀ ਵਿਚ ਇਕ ਲਗਜ਼ਰੀ ਕਾਰ ਦੇ ਨਾਲ 2 ਲੱਖ ਦਿਹਰਮ (38 ਲੱਖ ਰੁਪਏ) ਦਾ ਇਨਾਮ ਮਿਲਿਆ। ਜਿੱਥੇ ਤੱਕ ਇਸ ਕਾਰ ਦੀ ਕੀਮਤ ਹੈ ਤਾਂ ਇਸ ਦਾ ਬੇਸ ਵੈਰੀਐਂਟ ਹੀ ਲੱਗਭਗ 28 ਲੱਖ ਰੁਪਏ ਦਾ ਹੁੰਦਾ ਹੈ।


Vandana

Content Editor

Related News