ਦੁਬਈ ''ਚ ਭਾਰਤੀ ਵਣਜ ਦੂਤਾਵਾਸ ਨੇ ਕੰਪਲੈਕਸ ਦੇ ਬਾਹਰ ਭੀੜ ਨਾ ਇਕੱਠੀ ਕਰਨ ਦੀ ਕੀਤੀ ਅਪੀਲ

06/05/2020 6:32:41 PM

ਦੁਬਈ (ਭਾਸ਼ਾ): ਦੁਬਈ ਸਥਿਤ ਭਾਰਤੀ ਵਣਜ ਦੂਤਾਵਾਸ ਨੇ ਪ੍ਰਵਾਸੀ ਕਾਮਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਿਕ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦਿਆਂ ਮਿਸ਼ਨ ਕੰਪਲੈਕਸ ਵਿਚ ਇਕੱਠੇ ਨਾ ਹੋਣ। ਮਿਸ਼ਨ ਨੇ ਨਾਲ ਹੀ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਸਰਕਾਰ ਵੱਲੋਂ ਕੀਤੀਆਂ ਗਈਆਂ ਵਿਵਸਥਾਵਾਂ ਦੇ ਤਹਿਤ ਉਡਾਣਾਂ ਦੀਆਂ ਟਿਕਟਾਂ ਚਾਹੁੰਦੇ ਹਨ ਤਾਂ ਆਨਲਾਈਨ ਐਪਲੀਕੇਸ਼ਨ ਭੇਜਣ। ਸ਼ੁੱਕਰਵਾਰ ਨੂੰ ਮੀਡੀਆ ਦੀ ਇਕ ਖਬਰ ਵਿਚ ਇਹ ਜਾਣਕਾਰੀ ਮਿਲੀ ਹੈ। ਵਣਜ ਰਾਜਦੂਤ ਵਿਪੁਲ ਨੇ ਅਖਬਾਰ 'ਗਲਫ ਨਿਊਜ਼' ਨੂੰ ਕਿਹਾ ਕਿ ਕੋਰੋਨਾਵਾਇਰਸ ਪ੍ਰਕੋਪ ਦੇ ਕਾਰਨ ਹਜ਼ਾਰਾਂ ਭਾਰਤੀ ਕਾਮੇ ਘਰ ਪਰਤਣ ਲਈ ਬੇਤਾਬ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਇੱਥੇ ਵਣਜ ਦੂਤਾਵਾਸ ਦੇ ਬਾਹਰ ਇਕੱਠੇ ਹੋ ਰਹੇ ਹਨ। ਵਿਪੁਲ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੱਗਭਗ 1500 ਤੋਂ 2000 ਲੋਕ ਰੋਜ਼ ਵਣਜ ਦੂਤਾਵਾਸ ਆ ਰਹੇ ਹਨ। ਈਦ ਦੀਆਂ ਛੁੱਟੀਆਂ ਦੇ ਬਾਅਦ ਇਕ ਦਿਨ ਕਰੀਬ 4 ਹਜ਼ਾਰ ਲੋਕ ਇਕੱਠੇ ਹੋ ਗਏ ਸਨ।

ਵਿਪੁਲ ਨੇ ਕਿਹਾ ਕਿ ਵਣਜ ਦੂਤਾਵਾਸ ਕੰਪਲੈਕਸ ਦੇ ਬਾਹਰ ਇਕੱਠੇ ਹੋਣਾ ਮੌਜੂਦਾ ਸਮਾਜਿਕ ਦੂਰੀ ਮਾਪਦੰਡਾਂ ਦੇ ਵਿਰੁੱਧ ਹੈ ਅਤੇ ਨਾਲ ਹੀ ਗਰਮੀ ਨੇ ਇਸ ਨੂੰ ਖਤਰਨਾਕ ਸਥਿਤੀ ਬਣਾ ਦਿੱਤਾ ਹੈ। ਭਾਰਤੀ ਕਾਮਿਆਂ ਦੀਆਂ ਲੰਬੀਆਂ ਲਾਈਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਵਿਪੁਲ ਨੇ ਇਸ ਤੋਂ ਪਹਿਲਾਂ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਭਾਰਤੀ ਮਿਸ਼ਨ ਉਡਾਣਾਂ ਦੀਆਂ ਟਿਕਟਾਂ ਨਹੀਂ ਦੇ ਰਿਹਾ ਹੈ ਪਰ ਇਸ ਦੇ ਬਾਅਦ ਬਹੁਤ ਸਾਰੇ ਲੋਕ ਇਸ ਆਸ ਵਿਚ ਆ ਰਹੇ ਹਨ ਕਿ ਉਹਨਾਂ ਨੂੰ ਇੱਥੋਂ ਟਿਕਟਾਂ ਮਿਲ ਜਾਣਗੀਆਂ। ਇਹ ਸੱਚ ਨਹੀਂ ਹੈ। ਉਹਨਾਂ ਨੇ ਕਿਹਾ,''ਅਸੀਂ ਇੱਥੇ ਆਉਣ ਵਾਲੇ ਉਹਨਾਂ ਸਾਰੇ ਲੋਕਾਂ ਦੇ ਦਰਦ ਨੂੰ ਸਮਝਦੇ ਹਾਂ ਜੋ ਭਾਰਤ ਪਰਤਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਕ੍ਰਿਪਾ ਕਰਕੇ ਹੌਂਸਲਾ ਰੱਖੋ। ਜ਼ਿਆਦਾ ਉਡਾਣਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ ਜਿਹਨਾਂ ਵਿਚ ਭਾਰਤੀ ਆਪਣੇ ਦੇਸ਼ ਵਾਪਸ ਪਰਤ ਸਕਣਗੇ।'' ਜ਼ਿਕਰਯੋਗ ਹੈ ਕਿ 7 ਮਈ ਤੋਂ ਹੁਣ ਤੱਕ ਲੱਗਭਗ 14,000 ਭਾਰਤੀ ਦੁਬਈ ਤੋਂ ਵਾਪਸ ਪਰਤੇ ਹਨ। ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਹੁਣ ਤੱਕ 1.07 ਲੱਖ ਤੋਂ ਵਧੇਰੇ ਫਸੇ ਹੋਏ ਭਾਰਤੀ ਦੇਸ਼ ਪਰਤ ਆਏ ਹਨ।


Vandana

Content Editor

Related News