ਮੱਛੀ ਇੰਡਸਟਰੀ ਤੇ ਪਰਲ ਕਾਰੋਬਾਰ ਵਾਲਾ ਦੇਸ਼ ਇੰਝ ਬਣਿਆ ਆਲੀਸ਼ਾਨ ਦੁਬਈ

01/05/2018 4:17:14 PM

ਦੁਬਈ (ਏਜੰਸੀ)- ਉੱਚੀਆਂ ਇਮਾਰਤਾਂ ਅਤੇ ਮੈਨਮੇਡ ਆਈਲੈਂਡ ਵਾਲੇ ਹਾਈਟੈਕ ਸ਼ਹਿਰ ਤੋਂ ਵੱਖ ਦੁਬਈ ਦਾ ਇਕ ਚਿਹਰਾ ਹੋਰ ਵੀ ਹੈ। ਦੁਨੀਆ ਦੇ ਬਾਕੀ ਪੁਰਾਣੇ ਅਤੇ ਰਸਮੀ ਸ਼ਹਿਰਾਂ ਦੀ ਤਰ੍ਹਾਂ ਦੁਬਈ ਵੀ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਇਕ ਹਿੱਸਾ ਬੁਰਜ ਖਲੀਫਾ ਵਰਗੀਆਂ ਉੱਚੀਆਂ ਇਮਾਰਤਾਂ ਵਾਲਾ ਹੈ, ਜਿਸ ਨੂੰ ਨਿਊ ਦੁਬਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਟੂਰਿਸਟ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਹੈ। ਉਥੇ ਹੀ ਦੁਬਈ ਕ੍ਰੀਕ ਓਲਡ ਸਿਟੀ ਹੈ, ਜੋ ਕਦੇ ਅਸਲ ਵਿਚ ਦੁਬਈ ਸ਼ਹਿਰ ਹੁੰਦਾ ਸੀ।

1883 ਵਿਚ ਖਾੜੀ ਦੇ ਕੰਢੇ ਇਹ ਸ਼ਹਿਰ ਬਾਨੀ ਯਾਸ ਟ੍ਰਾਈਬਸ ਨੇ ਵਸਾਇਆ ਸੀ। ਉਸ ਵੇਲੇ ਇਥੋਂ ਦੀ ਮੁੱਖ ਇੰਡਸਟਰੀ ਮੱਛੀ ਪਾਲਨ ਅਤੇ ਪਰਲ ਦੇ ਕਾਰੋਬਾਰ ਨਾਲ ਜੁੜੀ ਸੀ। ਹੌਲੀ-ਹੌਲੀ ਇਹ ਮੱਛੀ ਪਿੰਡ ਫੈਲਦਾ ਗਿਆ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿਚ ਕ੍ਰੀਕ ਵਪਾਰ ਲਈ ਸਭ ਤੋਂ ਭੀੜ-ਭਾੜ ਵਾਲੇ ਬੰਦਰਗਾਹਾਂ ਦਾ ਟਿਕਾਣਾ ਬਣ ਗਿਆ। ਇਥੇ ਵਪਾਰ ਲਈ ਅਫਰੀਕਾ ਅਤੇ ਭਾਰਤ ਤੋਂ ਸ਼ਿਪ ਆਉਣ ਲੱਗੇ। ਇਸ ਦੇ ਨਾਲ ਹੀ ਦੂਜੇ ਦੇਸ਼ਾਂ ਦੇ ਨਾਲ ਇਥੇ ਸੰਸਕ੍ਰਿਤੀ ਅਤੇ ਰਸਮੀ ਸਾਂਝ ਹੋਣ ਲੱਗੀ। ਤੇਲ ਦੀ ਖੋਜ ਤੋਂ ਬਾਅਦ ਜਿਵੇਂ ਹੀ ਅਮੀਰਾਤ ਅਮੀਰ ਹੋਇਆ। ਉਵੇਂ ਹੀ ਇਥੇ ਡਿਵੈਲਪਮੈਂਟ ਦਾ ਦੌਰ ਸ਼ੁਰੂ ਹੋਇਆ ਅਤੇ ਨਵਾਂ ਦੁਬਈ ਵਸਾਉਣ ਦੀ ਸ਼ੁਰੂਆਤ ਹੋਈ।

ਨਵੇਂ ਡਿਵੈਲਪਮੈਂਟ ਸ਼ੇਖ ਜਾਇਦ ਰੋਡ ਦੇ ਨੇੜੇ ਸ਼ੁਰੂ ਹੋਏ। ਇਥੇ ਵੱਡੀ ਗਿਣਤੀ ਵਿਚ ਬਾਰ, ਰੈਸਟੋਰੈਂਟ ਅਤੇ ਗੈਲਰੀਜ਼ ਖੁੱਲਣ ਲੱਗੀਆਂ। ਇਥੇ ਉੱਚੀਆਂ-ਉੱਚੀਆਂ ਇਮਾਰਤਾਂ ਨੇ ਥਾਂ ਲੈ ਲਈ। ਦੇਖਦੇ ਹੀ ਦੇਖਦੇ ਦੁਬਈ ਦੁਨੀਆ ਵਿਚ ਵੱਡਾ ਟੂਰਿਸਟ ਹਬ ਵੀ ਬਣ ਗਿਆ। ਬੀਤੇ ਸਾਲ ਦੁਬਈ ਆਉਣ ਵਾਲੇ ਇੰਟਰਨੈਸ਼ਨਲ ਟੂਰਿਸਟ ਦੀ ਗਿਣਤੀ ਤਕਰੀਬਨ 1 ਕਰੋੜ 28 ਲੱਖ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੁਬਈ ਵਿਚ ਰਹਿਣ ਵਾਲੇ ਅਤੇ ਇਥੇ ਆਉਣ ਵਾਲੇ ਬਹੁਤ ਸਾਰੇ ਲੋਕਾਂ ਨੇ ਪੁਰਾਣੇ ਸ਼ਹਿਰ ਦਾ ਰੰਗੀਨ ਚਿਹਰਾ ਵੀ ਨਹੀਂ ਦੇਖਿਆ। ਇਥੇ ਕੱਪੜਿਆਂ ਤੋਂ ਲੈ ਕੇ ਸੋਨੇ ਚਾਂਦੀ ਅਤੇ ਖਾਣ-ਪੀਣ ਦੇ ਸਾਮਾਨ ਦੇ ਪੁਰਾਣੇ ਕਿਸਮ ਦੇ ਰਸਮੀ ਬਾਜ਼ਾਰ ਹਨ, ਜੋ ਕਿਸੇ ਪੁਰਾਣੇ ਸ਼ਹਿਰ ਦਾ ਅਹਿਸਾਸ ਕਰਵਾਉਂਦੇ ਹਨ।


Related News