ਹਮਵਤਨ ''ਤੇ ਹਮਲਾ ਕਰਨ ਲਈ ਦੁਬਈ ''ਚ 2 ਭਾਰਤੀਆਂ ਨੂੰ ਜੇਲ

02/24/2020 2:34:31 PM

ਦੁਬਈ (ਭਾਸ਼ਾ): ਦੁਬਈ ਦੀ ਅਦਾਲਤ ਨੇ ਵਿੱਤੀ ਵਿਵਾਦਾਂ ਵਿਚ ਹਮਵਤਨ ਦੇ ਨਾਲ ਕੁੱਟਮਾਰ ਕਰਨ ਲਈ 2 ਭਾਰਤੀ ਕਾਮਿਆਂ ਨੂੰ 2 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਚੋਰੀ ਅਤੇ ਯੌਨ ਸ਼ੋਸ਼ਣ ਦਾ ਵੀ ਦੋਸ਼ੀ ਠਹਿਰਾਇਆ ਗਿਆ ਸੀ। ਖਲੀਜ਼ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਐਤਵਾਰ ਨੂੰ ਸਜ਼ਾ ਸੁਣਾਏ ਜਾਣ ਦੇ ਬਾਅਦ ਦੁਬਈ ਕੋਰਟ ਆਫ ਫਸਟ ਇੰਸਟਾਂਸ ਨੇ ਵੀ ਉਹਨਾਂ ਨੂੰ ਸਜ਼ਾ ਪੂਰੀ ਹੋਣ ਦੇ ਬਾਅਦ ਡਿਪੋਰਟ ਕਰਨ ਦਾ ਆਦੇਸ਼ ਦਿੱਤਾ।

ਬੀਤੇ ਸਾਲ ਨਵੰਬਰ ਵਿਚ ਹੋਰ ਫਰਾਰ ਸਾਥੀਆਂ ਦੇ ਨਾਲ ਦੋਸ਼ੀ ਨੇ ਪੀੜਤਾ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਫੋਨ ਅਤੇ ਪਾਸਪੋਰਟ ਚੋਰੀ ਕਰ ਲਿਆ। ਪੀੜਤਾ ਨੂੰ ਡਰਾਉਣ ਅਤੇ ਪੁਲਸ ਵਿਚ ਰਿਪੋਰਟ ਕਰਨ ਤੋਂ ਰੋਕਣ ਉਹਨਾਂ ਨੇ ਉਸ ਦੀ ਅਸ਼ਲੀਲ ਵੀਡੀਓ ਬਣਵਾਈ।ਸ਼ਿਕਾਇਤ ਕਰਤਾ ਨੇ ਸਰਕਾਰੀ ਵਕੀਲ ਜਾਂਚਕਰਤਾ ਨੂੰ ਦੱਸਿਆ,''ਮੈਂ ਪਿਛਲੇ ਸਾਲ ਮਈ ਵਿਚ ਦੁਬਈ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਇਕ ਵੀਜ਼ਾ 'ਤੇ ਪਹੁੰਚਿਆ ਸੀ। ਇਕ ਭਾਰਤੀ ਕਰਮਚਾਰੀ ਨੇ ਮੈਨੂੰ ਇਕ ਨਿਰਮਾਣ ਸਥਲ 'ਤੇ 1,500 ਦਿਰਹਮ ਦੀ ਨੌਕਰੀ ਦਿੱਤੀ ਸੀ ਪਰ ਮੈਨੂੰ ਸਿਰਫ 100 ਜਾਂ 50 ਦਿਰਹਮ ਦਾ ਭੁਗਤਾਨ ਕੀਤਾ ਗਿਆ ਸੀ।'' 

ਉਸ ਨੇ ਦੱਸਿਆ ਕਿ ਕਿਵੇਂ ਉਸ ਦਾ ਕਿਸੇ ਹੋਰ ਵਿਅਕਤੀ ਦੇ ਨਾਲ ਤਨਖਾਹ ਭੁਗਤਾਨ ਨੂੰ ਲੈਕੇ ਵਿਵਾਦ ਹੋਇਆ ਸੀ। ਪੀੜਤ ਸ਼ਖਸ ਨੇ ਉਸ ਨੂੰ ਕਿਹਾ,''ਜੇਕਰ ਉਸ ਨੂੰ ਸਾਈਟ 'ਤੇ ਕੰਮ ਕਰਨ ਲਈ ਪੂਰਾ ਭੁਗਤਾਨ ਨਹੀਂ ਮਿਲਿਆ ਤਾਂ ਉਹ ਪੁਲਸ ਨੂੰ ਫੋਨ ਕਰੇਗਾ।'' ਜਿਵੇਂ ਹੀ ਉਸ ਨੇ ਪੁਲਸ ਸ਼ਿਕਾਇਤ ਦਰਜ ਕਰਨ ਦਾ ਫੈਸਲਾ ਲਿਆ ਉਸ ਨਾਲ ਕੁੱਟਮਾਰ ਕੀਤੀ ਗਈ। ਕੁਝ ਦਿਨਾਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਕੀਲ ਜਾਂਚ ਦੌਰਾਨ ਪ੍ਰਤੀਵਾਦੀਆਂ ਨੇ ਸਵੀਕਾਰ ਕੀਤਾ ਕਿ ਉਹਨਾਂ ਨੇ ਪੈਸੇ ਦੇ ਮੁੱਦੇ 'ਤੇ ਪੀੜਤ ਨਾਲ ਕੁੱਟਮਾਰ ਕੀਤੀ।


Vandana

Content Editor

Related News