ਸ਼ਰਾਬੀ ਨੇ ਜਹਾਜ਼ 'ਚ ਮਾਂ-ਧੀ ਨਾਲ ਕੀਤੀ ਛੇੜਛਾੜ, ਪਰਿਵਾਰ ਨੇ ਏਅਰਲਾਈਨਜ਼ ਖ਼ਿਲਾਫ਼ ਕੀਤਾ 16 ਕਰੋੜ ਦਾ ਮੁਕੱਦਮਾ

Monday, Jul 31, 2023 - 12:24 PM (IST)

ਸ਼ਰਾਬੀ ਨੇ ਜਹਾਜ਼ 'ਚ ਮਾਂ-ਧੀ ਨਾਲ ਕੀਤੀ ਛੇੜਛਾੜ, ਪਰਿਵਾਰ ਨੇ ਏਅਰਲਾਈਨਜ਼ ਖ਼ਿਲਾਫ਼ ਕੀਤਾ 16 ਕਰੋੜ ਦਾ ਮੁਕੱਦਮਾ

ਨਿਊਯਾਰਕ (ਰਾਜ ਗੋਗਨਾ )- ਨਿਊਯਾਰਕ ਤੋਂ ਏਥਨਜ਼ ਗਰੀਸ ਜਾਣ ਵਾਲੀ ਡੈਲਟਾ ਏਅਰਲਾਈਨਜ਼ ਦੀ ਫਲਾਈਟ 'ਚ ਇਕ ਸ਼ਰਾਬੀ ਯਾਤਰੀ ਨੇ 16 ਸਾਲਾ ਕੁੜੀ ਅਤੇ ਉਸ ਦੀ ਮਾਂ ਦੇ ਨਾਲ ਛੇੜਛਾੜ ਕੀਤੀ। ਫਲਾਈਟ ਦੇ ਅਮਲੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਇੰਨਾ ਹੀ ਨਹੀਂ, ਉਤਰਨ ਤੋਂ ਬਾਅਦ ਵੀ ਦੋਸ਼ੀ ਨੂੰ ਬਿਨਾਂ ਕਿਸੇ ਅਧਿਕਾਰੀ ਜਾਂ ਪੁਲਸ ਨੂੰ ਦੱਸੇ ਹੀ ਛੱਡ ਦਿੱਤਾ ਗਿਆ। ਹੁਣ ਪੀੜਤ ਪਰਿਵਾਰ ਨੇ ਏਅਰਲਾਈ ਖ਼ਿਲਾਫ਼ ਕਰੀਬ 16.5 ਕਰੋੜ ਦਾ ਮਾਮਲਾ ਦਰਜ ਕਰਵਾਇਆ ਹੈ।

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਲੰਘੀ 26 ਜੁਲਾਈ ਨੂੰ 9 ਘੰਟੇ ਦੀ ਫਲਾਈਟ 'ਚ ਇਕ ਯਾਤਰੀ ਨੇ ਕਰੀਬ 10 ਵੋਡਕਾ ਅਤੇ ਇਕ ਗਲਾਸ ਵਾਈਨ ਦਾ  ਪੀਤਾ। ਮਾਮਲੇ ਦੀ ਚਾਰਜਸ਼ੀਟ 'ਚ ਕਿਹਾ ਗਿਆ ਕਿ ਫਲਾਈਟ ਅਟੈਂਡੈਂਟ ਦੋਸ਼ੀ ਨੂੰ ਲਗਾਤਾਰ ਸ਼ਰਾਬ ਸਰਵ ਕਰ ਰਹੇ ਸਨ, ਜਦੋਂ ਉਹ ਨਸ਼ੇ 'ਚ ਸੀ। ਇਸ ਤੋਂ ਬਾਅਦ ਉਸ ਨੇ ਜਹਾਜ ਵਿੱਚ ਸਵਾਰ ਇਕ ਮਾਂ ਅਤੇ ਉਸ ਦੀ ਧੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਕੁੜੀ ਦਾ ਨਾਂ-ਪਤਾ ਪੁੱਛ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਦੇ ਨਸ਼ੇ ਵਿੱਚ ਸਾਨੂੰ ਲਗਾਤਾਰ ਗਾਲ੍ਹਾਂ ਕੱਢ ਰਿਹਾ ਸੀ। ਵਾਰ-ਵਾਰ ਵਿਰੋਧ ਕਰਨ ਤੋਂ ਬਾਅਦ ਵੀ ਫਲਾਈਟ ਕਰੂ ਨੇ ਦੋਸ਼ੀ ਦੀ ਕਾਰਵਾਈ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਔਰਤ ਨੇ ਲਿਆ ਚੈਲੇਂਜ, ਪੀ ਲਿਆ ਇੰਨਾ ਪਾਣੀ ਕਿ ਪਹੁੰਚੀ ਹਸਪਤਾਲ

ਦੋਸ਼ੀ ਉਸ ਤੋਂ ਉਸ ਦੇ ਘਰ ਦਾ ਪਤਾ ਅਤੇ ਹੋਰ ਜਾਣਕਾਰੀ ਪੁੱਛਦਾ ਰਿਹਾ। ਇਸ ਦੇ ਨਾਲ ਹੀ ਉਹ ਕੁੜੀ ਨੂੰ ਧਮਕੀਆਂ ਦੇਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ। ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਡੈਲਟਾ ਕੰਪਨੀ ਨੇ ਮਾਂ-ਧੀ ਤੋਂ ਮੁਆਫ਼ੀ ਵੀ ਮੰਗੀ ਅਤੇ ਉਨ੍ਹਾਂ ਨੂੰ 5 ਹਜ਼ਾਰ ਮੁਫਤ ਟਿਕਟਾਂ ਦੀ ਪੇਸ਼ਕਸ਼ ਕੀਤੀ। ਪੀੜਤਾਂ ਦੇ ਵਕੀਲਾਂ ਨੇ ਕਿਹਾ ਕਿ ਫਲਾਈਟ 'ਚ ਜੋ ਹੋਇਆ ਉਸ ਨੂੰ ਰੋਕਿਆ ਜਾ ਸਕਦਾ ਸੀ। ਡੈਲਟਾ ਨੇ ਮੀਡੀਏ ਨੂੰ ਦੱਸਿਆ ਕਿ "ਸਾਡੇ ਕੋਲ ਸਾਡੀਆਂ ਉਡਾਣਾਂ 'ਤੇ ਕਿਸੇ ਵੀ ਕਿਸਮ ਦੀ ਦੁਰਵਿਹਾਰ ਲਈ ਜ਼ੀਰੋ ਸਹਿਣਸ਼ੀਲਤਾ ਨੀਤੀ ਹੈ। ਅਸੀਂ ਆਪਣੇ ਯਾਤਰੀਆਂ ਨਾਲ ਬਹੁਤ ਸਾਵਧਾਨੀ ਨਾਲ ਪੇਸ਼ ਆਉਂਦੇ ਹਾਂ ਅਤੇ ਉਨ੍ਹਾਂ ਦੀ ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਅਸੀਂ ਮਾਮਲੇ ਦੀ ਜਾਂਚ ਕਰਾਂਗੇ। ਤਸਵੀਰ 'ਚ ਔਰਤ ਜਹਾਜ਼ ਦੇ ਫਰਸ਼ 'ਤੇ ਬੈਠੀ ਦਿਖਾਈ ਦੇ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਮਦਦ ਲਈ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਚਾਲਕ ਦਲ ਨੇ ਉਸ ਦੀ ਮਦਦ ਨਹੀਂ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News