ਕੋਰੋਨਾਵਾਇਰਸ ਦੇ ਇਲਾਜ ਲਈ ਦਵਾਈਆਂ ਦਾ ਪ੍ਰੀਖਣ ਚੱਲ ਰਿਹੈ : ਚੀਨੀ ਅਧਿਕਾਰੀ

02/15/2020 11:26:18 PM

ਬੀਜਿੰਗ - ਚੀਨ ਵਿਚ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਵਾਇਰਸ ਰੋਕੂ ਦਵਾਈਆਂ ਦਾ ਕਲੀਨਿਕ ਪ੍ਰੀਖਣ ਚੱਲ ਰਿਹਾ ਹੈ ਅਤੇ ਇਨ੍ਹਾਂ ਵਿਚੋਂ ਕੁਝ ਨੇ ਚੰਗਾ ਪ੍ਰਭਾਵ ਵੀ ਦਿਖਾਇਆ ਹੈ। ਇਸ ਵਾਇਰਸ ਨਾਲ ਹੁਣ ਤੱਕ 1500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਨਾਲ ਜੁਡ਼ੇ ਬਾਇਓ ਤਕਨਾਲੋਜੀ ਵਿਕਾਸ ਕੇਂਦਰ ਨੇ ਦੱਸਿਆ ਕਿ ਕਈ ਪਡ਼ਾਵਾਂ ਦੀ ਜਾਂਚ ਤੋਂ ਬਾਅਦ ਚੀਨ ਦੇ ਮਾਹਿਰਾਂ ਨੇ ਹੁਣ ਧਿਆਨ ਕੁਝ ਮੌਜੂਦਾ ਦਵਾਈਆਂ 'ਤੇ ਕੇਂਦਿ੍ਰਤ ਕੀਤਾ ਹੈ। ਇਸ ਵਿਚ ਕਲੋਰੋਕੀਨ ਫਾਸਫੇਟ, ਫੇਵੀਪੀਰਾਵੀਰ ਅਤੇ ਰੈਮਡੇਸੀਵੀਰ ਹੈ।

ਇਨ੍ਹਾਂ ਪ੍ਰੀਖਣਾਂ ਵਿਚ ਇਹ ਸਾਹਮਣੇ ਆਇਆ ਹੈ ਕਿ ਮਲੇਰੀਆ ਰੋਕੂ ਦਵਾਈਆਂ ਕਲੋਰੋਕੀਨ ਫਾਸਫੇਟ ਨੋਬੇਲ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਵਿਚ ਪ੍ਰ੍ਰਭਾਵੀ ਹੋ ਸਕਦਾ ਹੈ। ਕਰੀਬੀ 10 ਹਸਪਤਾਲਾਂ ਵਿਚ ਇਸ ਦਾ ਕਲੀਨਿਕਲ ਪ੍ਰੀਖਣ ਚੱਲ ਰਿਹਾ ਹੈ। ਵਿਦੇਸ਼ਾਂ ਵਿਚ ਇੰਫਲੁਏਂਲਾ ਦੇ ਇਲਾਜ ਲਈ ਉਪਲੱਬਧ ਦਵਾਈ ਫੇਵੀਪੀਰਾਵੀਰ ਨੂੰ ਵੀ ਚੀਨ ਦੇ ਗੁਆਂਗਦੋਂਗ ਸੂਬੇ ਵਿਚ ਕਲੀਨਿਕਲ ਪ੍ਰੀਖਣ ਲਈ ਰੱਖਿਆ ਗਿਆ ਹੈ। ਇਸ ਦੇ ਨਤੀਜੇ ਤੁਲਨਾਤਮਕ ਰੂਪ ਨਾਲ ਪ੍ਰਭਾਵੀ ਹਨ ਅਤੇ ਇਸ ਦੀ ਘੱਟ ਪ੍ਰਤੀਕੂਲ ਪ੍ਰਤੀਕਿਰਿਆ ਵੀ ਹਨ। ਉਥੇ ਇਬੋਲਾ ਵਾਇਰਸ ਦੇ ਇਲਾਜ ਲਈ ਵਿਕਸਤ ਕੀਤੇ ਗਏ ਰੇਸਡੇਸੀਵੀਰ ਨੇ ਕੋਰੋਨਾਵਾਇਰਸ 'ਤੇ ਕਾਫੀ ਪ੍ਰਭਾਵ ਦਿਖਾਇਆ ਹੈ।


Khushdeep Jassi

Content Editor

Related News