ਸਾਊਦੀ ਅਰਬ ਦੇ ਏਅਰਪੋਰਟ ਤੇ ਏਅਰਬੇਸ 'ਤੇ ਹੋਇਆ ਡ੍ਰੋਨ ਹਮਲਾ
Monday, Apr 12, 2021 - 10:12 PM (IST)
ਰਿਆਦ - ਯਮਨ ਦੇ ਹਿਊਤੀ ਵਿਧ੍ਰੋਹੀਆਂ ਨੇ ਸਾਊਦੀ ਅਰਬ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਇਆ ਹੈ। ਹਿਊਤੀ ਵਿਧ੍ਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜਿਜੈਨ ਏਅਰ ਪੋਰਟ ਅਤੇ ਕਿੰਗ ਖਾਲਿਦ ਏਅਰਬੇਸ 'ਤੇ ਡ੍ਰੋਨ ਨਾਲ ਹਮਲਾ ਕੀਤਾ ਹੈ। ਹਮਲੇ ਨਾਲ ਦੋਹਾਂ ਥਾਵਾਂ ਨੂੰ ਨੁਕਸਾਨ ਪਹੁੰਚਿਆ ਹੈ। ਸਾਊਦੀ ਟੀ. ਵੀ. ਅਲਾਰਾਬੀਆ ਨੇ ਇਸ ਘਟਨਾ ਦੇ ਸਬੰਧ ਵਿਚ ਦੱਸਿਆ ਕਿ ਉਨ੍ਹਾਂ ਨੇ ਹਿਊਤੀ ਵਿਧ੍ਰੋਹੀਆਂ ਦੇ ਡ੍ਰੋਨ ਨੂੰ ਫੜ੍ਹ ਲਿਆ ਅਤੇ ਤਬਾਹ ਕਰ ਦਿੱਤਾ। ਹਾਲਾਂਕਿ ਇਸ ਵਿਚ ਅਜੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜੋ - ਕੋਰੋਨਾ ਦੀ ਨਵੀਂ ਲਹਿਰ ਵਿਚਾਲੇ ਇਹ ਮੁਲਕ 'ਸੈਲਾਨੀਆਂ' ਦੀ ਆਓ-ਭਗਤ ਲਈ ਹੋਇਆ ਤਿਆਰ
ਸਾਊਦੀ ਨੇ ਦਾਅਵਾ ਕੀਤਾ ਹੈ ਕਿ ਹਿਊਤੀ ਵਿਧ੍ਰੋਹੀਆਂ ਨੇ ਪਹਿਲਾਂ ਵੀ ਡ੍ਰੋਨ ਅਤੇ ਮਿਜ਼ਾਈਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਊਦੀ ਅਰਬ ਦੇ ਦੱਖਣੀ-ਪੱਛਮੀ ਦੇ 2 ਸ਼ਹਿਰ ਜਿਜੈਨ ਅਤੇ ਖਮੀਸ ਮਿਸ਼ਾਯਤ ਨੂੰ ਹਿਊਤੀ ਵਿਧ੍ਰੋਹੀ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਦੋਹਾਂ ਹੀ ਸ਼ਹਿਰਾਂ 'ਤੇ ਲਗਾਤਾਰ ਡ੍ਰੋਨ ਅਤੇ ਮਿਜ਼ਾਈਲ ਹਮਲੇ ਹੋ ਰਹੇ ਹਨ। 2014 ਤੋਂ ਯਮਨ ਵਿਚ ਗ੍ਰਹਿ ਯੁੱਧ ਦੇ ਹਾਲਾਤ ਚੱਲ ਰਹੇ ਹਨ। ਇਸ ਯੁੱਧ ਵਿਚ 2015 ਤੋਂ ਸਾਊਦੀ ਅਰਬ ਵੀ ਸ਼ਾਮਲ ਹੋ ਗਿਆ ਹੈ, ਜੋ ਉਥੇ ਦੀ ਸਰਕਾਰ ਨੂੰ ਸਮਰਥਨ ਦੇ ਰਿਹਾ ਹੈ। ਇਸ ਲਈ ਸਾਊਦੀ ਅਰਬ ਦੇ ਸਰਹੱਦੀ ਖੇਤਰਾਂ ਵਿਚ ਹਿਊਤੀ ਵਿਧ੍ਰੋਹੀਆਂ ਦੇ ਨਿਸ਼ਾਨੇ 'ਤੇ ਹਨ।
ਇਹ ਵੀ ਪੜੋ - ਗੂਗਲ ਮੈਪ ਦੀ ਗਲਤੀ ਨਾਲ ਦੂਜੀ ਥਾਂ 'ਬਾਰਾਤ' ਲੈ ਕੇ ਪਹੁੰਚ ਗਿਆ 'ਲਾੜਾ'