ਗਰਭਵਤੀ ਔਰਤਾਂ ਜੇਕਰ ਕਰਦੀਆਂ ਨੇ ਸ਼ਰਾਬ ਦਾ ਸੇਵਨ ਤਾਂ ਬੱਚਿਆਂ ''ਤੇ ਪੈ ਸਕਦਾ ਇਹ ਮਾੜਾ ਅਸਰ

06/11/2017 11:30:16 AM

ਮੈਲਬੌਰਨ— ਸ਼ਰਾਬ ਪੀਣਾ ਸਾਡੀ ਸਿਹਤ ਲਈ ਹਾਨੀਕਾਰ ਹੈ। ਪੁਰਸ਼ ਹੀ ਨਹੀਂ ਔਰਤਾਂ 'ਚ ਵੀ ਸ਼ਰਾਬ ਪੀਣ ਦੀ ਹੋੜ ਹੈ। ਗਰਭ ਅਵਸਥਾ ਦੌਰਾਨ ਜੋ ਔਰਤਾਂ ਸ਼ਰਾਬ ਪੀਂਦੀਆਂ ਹਨ, ਸ਼ਾਇਦ ਉਹ ਇਹ ਗੱਲ ਭੁੱਲ ਜਾਂਦੀਆਂ ਹਨ ਕਿ ਉਸ ਦਾ ਉਨ੍ਹਾਂ ਦੇ ਬੱਚੇ 'ਤੇ ਕਿੰਨਾ ਮਾੜਾ ਅਸਰ ਪੈ ਸਕਦਾ ਹੈ। ਹਾਲ ਹੀ 'ਚ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਅਜਿਹੇ ਬੱਚਿਆਂ 'ਚ ਵਿਕਾਸ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ। ਬਸ ਇੰਨਾ ਹੀ ਨਹੀਂ ਬੱਚਿਆਂ ਦੇ ਚਿਹਰੇ 'ਤੇ ਥੋੜ੍ਹੀ ਅਸਮਾਨਤਾ ਵੀ ਹੁੰਦੀ ਹੈ। 
ਸ਼ੋਧਕਰਤਾਵਾਂ ਨੇ ਇਕ ਸਾਲ ਦੀ ਉਮਰ ਦੇ 415 ਬੱਚਿਆਂ ਦੇ ਚਿਹਰੇ ਦੀਆਂ ਤਸਵੀਰਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਬੱਚਿਆਂ ਦੇ ਚਿਹਰੇ 'ਤੇ ਕੁਝ ਛੋਟੇ ਬਦਲਾਅ ਦੇਖੇ। ਇਨ੍ਹਾਂ 'ਚ ਜ਼ਿਆਦਾਤਰ ਬਦਲਾਅ ਨੱਕ, ਅੱਖਾਂ ਅਤੇ ਬੁੱਲ੍ਹ ਦੇ ਸਨ। ਸ਼ੋਧਕਰਤਾਵਾਂ ਨੇ ਦੇਖਿਆ ਕਿ ਬਦਲਾਅ ਮਾਂ ਦੇ ਸ਼ਰਾਬ ਪੀਣ ਕਾਰਨ ਹੋਏ ਸਨ। ਮੁਰਡੋਕ ਚਾਈਲਡ ਰਿਸਰਚ ਇੰਸਟੀਚਿਊਟ ਅਤੇ ਆਸਟਰੇਲੀਆ ਦੀ ਮੈਲਬੌਰਨ ਯੂਨੀਵਰਸਿਟੀ 'ਚ ਲੀਡ ਸਟੱਡੀ ਆਰਥਰ ਐਲੇਲੀਨ ਮੁਗਲੀ ਨੇ ਕਿਹਾ ਕਿ ਅਸੀਂ ਬੱਚਿਆਂ ਦੇ ਚਿਹਰੇ ਦੇ ਆਕਾਰ 'ਚ ਇਨ੍ਹਾਂ ਫਰਕ ਦੇਖ ਕੇ ਹੈਰਾਨ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਅਰਥ ਹੈ ਕਿ ਸ਼ਰਾਬ ਦੀ ਵਰਤੋਂ ਚਿਹਰੇ ਦੇ ਨਿਰਮਾਣ 'ਚ ਯੋਗਦਾਨ ਦਿੰਦਾ ਹੈ। ਅਧਿਐਨ 'ਚ ਪਾਇਆ ਗਿਆ ਕਿ ਗਰਭ ਅਵਸਥਾ ਦੌਰਾਨ ਸ਼ਰਾਬ ਦਾ ਸੇਵਨ ਕਰਨ ਵਾਲੀਆਂ ਔਰਤਾਂ ਦੇ ਬੱਚਿਆਂ ਦੇ ਚਿਹਰੇ ਅਤੇ ਨੱਕ 'ਚ ਫਰਕ ਸੀ। ਇਹ ਫਰਕ ਉਨ੍ਹਾਂ ਬੱਚਿਆਂ ਦੀ ਤੁਲਨਾ 'ਚ ਵਧ ਸਪੱਸ਼ਟ ਸੀ, ਜਿਨ੍ਹਾਂ ਦੀਆਂ ਮਾਂਵਾਂ ਨੇ ਗਰਭ ਅਵਸਥਾ ਦੀ ਪਹਿਲੀ ਤਿਮਾਹੀ 'ਚ ਸ਼ਰਾਬ ਦਾ ਬਿਲਕੁੱਲ ਵੀ ਸੇਵਨ ਨਹੀਂ ਕੀਤਾ ਸੀ।


Related News