ਮਾਲੀ ''ਚ ਬੰਦੂਕਧਾਰੀਆਂ ਦੇ ਹਮਲੇ ਵਿਚ ਦਰਜਨਾਂ ਲੋਕਾਂ ਦੀ ਮੌਤ
Thursday, Dec 13, 2018 - 09:40 PM (IST)

ਬਾਮਕੋ (ਏ.ਐਫ.ਪੀ.)- ਨਾਈਜਰ ਦੀ ਸਰਹੱਦ ਨਾਲ ਲੱਗਦੇ ਉੱਤਰ-ਪੂਰਬੀ ਮਾਲੀ ਵਿਚ ਬੰਦੂਕਧਾਰੀਆਂ ਨੇ ਘਰਾਂ 'ਤੇ ਹਮਲਾ ਕਰਕੇ ਕਈ ਦਰਜਨ ਲੋਕਾਂ ਨੂੰ ਕਤਲ ਕਰ ਦਿੱਤਾ। ਸਥਾਨਕ ਅਧਿਕਾਰੀਆਂ ਅਤੇ ਟੋਉਰੇਗ ਆਤਮਰੱਖਿਆ ਸਮੂਹ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੂਵਮੈਂਟ ਫਾਰ ਦਿ ਸਲਵੇਸ਼ਨ ਆਫ ਅਜਵਾਦ (ਐਮ.ਐਸ.ਏ.) ਨੇ ਇਕ ਬਿਆਨ ਵਿਚ ਦੱਸਿਆ ਕਿ ਮੋਟਰਸਾਈਕਲਾਂ 'ਤੇ ਸਵਾਰ ਬੰਦੂਕਧਾਰੀਆਂ ਨੇ ਮੇਨਾਕਾ ਖੇਤਰ ਦੇ ਦੱਖਣੀ ਹਿੱਸੇ ਵਿਚ ਕਈ ਇਲਾਕਿਆਂ 'ਤੇ ਹਮਲਾ ਕੀਤਾ ਅਤੇ ਇਦਹਾਕ (ਟੋਉਰੇਗ) ਭਾਈਚਾਰੇ ਦੇ ਨਾਗਰਿਕਾਂ ਨੂੰ ਮਾਰ ਦਿੱਤਾ। ਘਟਨਾ ਵਿਚ 47 ਲੋਕ ਮਾਰੇ ਗਏ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਹੋਏ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਕਈ ਦਰਜਨ ਦੱਸੀ ਹੈ।