ਡੋਸਾ-ਬਿਰਆਨੀ ‘ਦੋਸਤੀ’ : ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ਨੇ ਇਕ-ਦੂਸਰੇ ਨੂੰ ਸਮਝਣ ਲਈ ਕੀਤੀ ਚਰਚਾ

Saturday, Aug 13, 2022 - 10:43 AM (IST)

ਡੋਸਾ-ਬਿਰਆਨੀ ‘ਦੋਸਤੀ’ : ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ਨੇ ਇਕ-ਦੂਸਰੇ ਨੂੰ ਸਮਝਣ ਲਈ ਕੀਤੀ ਚਰਚਾ

ਦੁਬਈ (ਭਾਸ਼ਾ)- ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ਨੇ ਇਕ-ਦੂਸਰੇ ਨੂੰ ਸਮਝਣ ਲਈ ਕੀਤੀ ਚਰਚਾ ਯੁਵਾ ਸੰਵਾਦ ਪ੍ਰੋਗਰਾਮ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਦੇ ਸਕੂਲੀ ਵਿਦਿਆਰਥੀਆਂ ਨੇ ਡੋਸਾ ਅਤੇ ਬਿਰਆਨੀ ਦਾ ਮਜ਼ਾ ਲੈਂਦੇ ਹੋਏ ਆਪਣੇ-ਆਪਣੇ ਦੇਸ਼ਾਂ ਦੀ ਸੰਸਕ੍ਰਿਤੀ, ਵਿਅੰਜਨ, ਸਿੱਖਿਆ ਅਤੇ ਟੈਕਨਾਲੌਜੀ ਵਿਕਾਸ ’ਤੇ ਚਰਚਾ ਕੀਤੀ। ਇਸ ਪ੍ਰੋਗਰਾਮ ਦਾ ਆਯੋਜਨ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦੇ ਤਹਿਤ ਭਾਰਤੀ ਸਿੱਖਿਆ ਇੰਟਰਪ੍ਰਾਈਜ ਵਾਲ-ਐਡ ਇਨਿਸ਼ਈਏਟਿਵ ਅਤੇ ਪਾਕਿਸਤਾਨ ਦੀ ਲਰਨ ਅਕਾਦਮੀ ਨੇ ਮੰਗਲਵਾਰ ਨੂੰ ਕੀਤਾ ਸੀ।

‘ਐਕਸਚੇਂਜ ਫਾਰ ਚੇਂਜ’ ਨਾਂ ਨਾਲ ਆਯੋਜਿਤ ਸੰਵਾਦ ਪ੍ਰੋਗਰਾਮ ਵਿਚ 6ਵੀਂ ਤੋਂ 9ਵੀਂ ਜਮਾਤ ਦੇ 20 ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ਨੇ ਹਿੱਸਾ ਲਿਆ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਰਹਿ ਰਹੀ 12 ਸਾਲਾ ਪਾਕਿਸਤਾਨੀ ਵਿਦਿਆਰਥਣ ਅਲੀਜ ਫਾਤਿਮਾ ਨੇ ਕਿਹਾ ਕਿ ਸਾਨੂੰ ਇਹ ਚਰਚਾ ਕਰ ਕੇ ਬਹੁਤ ਚੰਗਾ ਲੱਗਾ ਕਿ ਕੀ ਡੋਸਾ, ਬਿਰਆਨੀ ਨਾਲੋਂ ਜ਼ਿਆਦਾ ਲੋਕਪ੍ਰਿਯ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਦੋਵਾਂ ਦੇਸ਼ਾਂ ਦੇ ਸੱਭਿਆਚਾਰ, ਸਿੱਖਿਆ, ਤਕਨਾਲੋਜੀ ਅਤੇ ਹੋਰ ਵਿਸ਼ਿਆਂ 'ਤੇ ਵੀ ਚਰਚਾ ਕੀਤੀ।


author

cherry

Content Editor

Related News