ਡੋਨਾਲਡ ਟਰੰਪ ਦੇ ਛੋਟੇ ਭਰਾ ਰੌਬਰਟ ਦਾ ਦੇਹਾਂਤ

Sunday, Aug 16, 2020 - 06:27 PM (IST)

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਦਾ ਸ਼ਨੀਵਾਰ ਰਾਤ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਇਹ ਦੁੱਖਦਾਈ ਦਾ ਸੂਚਨਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਬਿਆਨ ਵਿੱਚ ਐਲਾਨ ਕੀਤਾ।ਟਰੰਪ ਨੇ ਟਵੀਟ ਕਰਕੇ ਕਿਹਾ,'' ਮੈਂ ਭਰੇ ਮਨ ਨਾਲ ਇਹ ਜਾਣਕਾਰੀ ਸਾਂਝੀ ਕਰਦਾ ਹਾਂ, ਕਿ ਮੇਰਾ ਹਰਮਨ ਪਿਆਰਾ ਭਰਾ, ਰੌਬਰਟ, ਅੱਜ ਰਾਤ ਨਿਊਯਾਰਕ ਦੇ ਇਕ ਹਸਪਤਾਲ ਵਿਚ ਗੁਜ਼ਰ ਗਿਆ।'' ਟਰੰਪ ਨੇ ਕਿਹਾ ਕਿ ਉਹ ਸਿਰਫ ਮੇਰਾ ਭਰਾ ਇਕ ਭਰਾ ਹੀ ਨਹੀਂ ਸੀ, ਉਹ ਮੇਰਾ ਇਕ ਸਭ ਤੋਂ ਚੰਗਾ ਮਿੱਤਰ ਵੀ ਸੀ।ਉਸ ਦੀ ਯਾਦ ਹਮੇਸ਼ਾ ਹੀ ਮੇਰੇ ਦਿਲ ਵਿੱਚ ਸਦਾ ਲਈ ਰਹੇਗੀ। ਰੌਬਰਟ ਨੂੰ ਮੈਂ ਬਹੁਤ ਹੀ ਦਿਲੋਂ ਪਿਆਰ ਕਰਦਾ ਸੀ।"

ਰਾਸ਼ਟਰਪਤੀ ਟਰੰਪ ਨੇ ਕਿਹਾ, ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਮੈ ਆਪਣੇ ਭਰਾ ਨੂੰ ਮਿਲਣ ਲਈ ਨਿਊਯਾਰਕ ਜਾਣ ਦਾ ਆਖਰੀ ਮਿੰਟ 'ਤੇ ਹੀ ਫੈਸਲਾ ਲਿਆ ਸੀ।ਜਿੱਥੇ ਰੌਬਰਟ ਟਰੰਪ ਨੂੰ ਮਨਹਾਟਨ ਨਿਊਯਾਰਕ ਦੇ ਪ੍ਰੈਸਬੈਟੀਰੀਅਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਟਰੰਪ ਵੱਲੋਂ ਆਪਣੇ ਭਰਾ ਰੌਬਰਟ ਟਰੰਪ ਦੀ ਬਿਮਾਰੀ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ ਕਿ ਉਹ ਕਿਸ ਬਿਮਾਰੀ ਤੋਂ ਪੀੜ੍ਹਤ ਸਨ। ਉਹਨਾਂ ਨੇ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਬਿਮਾਰ ਸੀ। ਜੋ ਨਿਊਯਾਰਕ ਦੇ ਇਕ ਹਸਪਤਾਲ ਵਿਚ ਜੇਰੇ ਇਲਾਜ ਸੀ। ਬੀਤੇ ਦਿਨ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੀ ਇਕ ਬ੍ਰੀਫਿੰਗ ਦੌਰਾਨ, ਟਰੰਪ ਨੇ ਪੱਤਰਕਾਰਾਂ ਨੂੰ ਆਪਣੇ ਭਰਾ ਦੀ ਬਿਮਾਰੀ ਬਾਰੇ ਵੀ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 

PunjabKesari

ਟਰੰਪ ਨੇ ਸਿਰਫ ਉਮੀਦ ਹੀ ਜਤਾਈ ਸੀ ਕਿ ਉਹ ਜਲਦੀ ਠੀਕ ਹੋ ਜਾਵੇਗਾ। ਪਰ ਬਾਅਦ ਵਿੱਚ ਬੀਤੇ ਦਿਨ ਸ਼ੁੱਕਰਵਾਰ ਨੂੰ ਜਦੋਂ ਉਹ ਆਪਣੇ ਭਰਾ ਰੌਬਰਟ ਟਰੰਪ ਨੂੰ ਵੇਖਣ ਨਿਊਯਾਰਕ ਗਏ ਸੀ ਤਾਂ ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਉਸ ਦੀ ਸਥਿਤੀ ਬਹੁਤ ਹੀ ਗੰਭੀਰ ਹੈ। ਬੱਸ ਉਸ ਦਾ ਮੁਸ਼ਕਿਲ ਸਮਾਂ ਆ ਗਿਆ ਹੈ।ਰੌਬਰਟ ਟਰੰਪ ਨੇ ਟਰੰਪ ਸੰਗਠਨ ਦੇ ਕਾਰਜਕਾਰੀ ਉਪ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਹੈ।ਟਰੰਪ ਨੇ ਕਿਹਾ ਕਿ ਨਿਊਜਰਸੀ ਸੂਬੇ ਦੀ ਐਟਲਾਂਟਿਕ ਸਿਟੀ ਕੈਸੀਨੋ ਦੀ ਨਿਗਰਾਨੀ ਕਰਨ ਸਮੇਤ ਮੇਰੇ ਵੱਲੋਂ ਸੌਂਪੀਆਂ ਜ਼ਿੰਮੇਵਾਰੀਆਂ ਦਾ ਉਹ ਇਕ ਹਿੱਸਾ ਸੀ। 

 

ਉਸ ਦੇ ਜਨਮ ਦੇ ਵੇਰਵੇ ਬਾਰੇ ਉਹਨਾ ਇਹ ਵੀ ਦੱਸਿਆ ਕਿ ਰੌਬਰਟ ਟਰੰਪ ਦਾ ਜਨਮ  ਸੰਨ 1948 ਵਿੱਚ ਹੋਇਆ ਸੀ ਅਤੇ ਚਾਰ ਭੈਣ-ਭਰਾਵਾਂ ਵਿਚੋਂ ਉਹ ਇਕ ਸੀ, ਜਿਸ ਵਿੱਚ ਮਰਹੂਮ ਫਰੇਡ ਟਰੰਪ, ਜੂਨੀਅਰ ਵੀ ਸ਼ਾਮਲ ਸਨ। ਉਹ ਟਰੰਪ ਸੰਗਠਨ ਵਿੱਚ ਇਕ ਸਾਬਕਾ ਚੋਟੀ ਦੇ ਕਾਰਜਕਾਰੀ ਸਨ। ਉਸ ਨੇ ਇਸ ਸਾਲ ਦੇ ਆਰੰਭ ਵਿੱਚ ਐਨ ਮੈਰੀ ਪਲਾਨ ਨਾਲ ਵਿਆਹ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਬਲੇਨ ਟਰੰਪ ਨਾਲ ਉਸ ਦਾ ਵਿਆਹ ਹੋਇਆ ਸੀ। ਰੌਬਰਟ ਟਰੰਪ ਹੁਡਸਨ ਵੈਲੀ ਦੇ ਮਿਲਬਰੁੱਕ, ਨਿਊਯਾਰਕ ਵਿਚ ਰਹਿੰਦੇ ਸਨ।ਟਰੰਪ ਉਹਨਾਂ ਨੂੰ ਪਿਆਰ ਨਾਲ 'ਹਨੀ' ਬੁਲਾਉਂਦੇ ਸਨ।


Vandana

Content Editor

Related News