Big Breaking: ਡੋਨਾਲਡ ਟਰੰਪ ਨੇ ਗੁਰਪਤਵੰਤ ਪੰਨੂ ਨੂੰ ਲਿਖੀ ਚਿੱਠੀ!

Tuesday, Jul 29, 2025 - 08:09 AM (IST)

Big Breaking: ਡੋਨਾਲਡ ਟਰੰਪ ਨੇ ਗੁਰਪਤਵੰਤ ਪੰਨੂ ਨੂੰ ਲਿਖੀ ਚਿੱਠੀ!

ਵਾਸ਼ਿੰਗਟਨ/ਨਿਊਯਾਰਕ (ਸਰਬਜੀਤ ਸਿੰਘ ਬਨੂੜ): ਅਮਰੀਕੀ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਵੱਲੋਂ ਭਾਰਤ ਵੱਲੋਂ ਪਾਬੰਦੀਸ਼ੁਦਾ ਐਲਾਨੇ ਗਏ ਸੰਗਠਨ ਸਿੱਖਸ ਫਾਰ ਜਸਟਿਸ (SFJ) ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂ ਨੂੰ ਲਿਖੀ ਚਿੱਠੀ ਨੇ ਅੰਤਰਰਾਸ਼ਟਰੀ ਰਾਜਨੀਤਿਕ ਮੰਚ ਉੱਤੇ ਇਕ ਨਵੀਂ ਚਰਚਾ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਬਦਲ ਸਕਦੇ ਨੇ ਸਿਆਸੀ ਸਮੀਕਰਨ

ਇਹ ਚਿੱਠੀ ਵ੍ਹਾਈਟ ਹਾਊਸ ਦੇ ਲੈਟਰਹੈੱਡ ’ਤੇ 24 ਜੁਲਾਈ 2025 ਨੂੰ ਜਾਰੀ ਕੀਤੀ ਗਈ ਹੈ, ਜਿਸ ’ਚ ਟਰੰਪ ਨੇ ਪੰਨੂ ਵੱਲੋਂ ਭੇਜੇ ਗਏ ਵਿਚਾਰਾਂ ਦਾ ਧੰਨਵਾਦ ਕੀਤਾ। ਚਿੱਠੀ ਵਿਚ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਵਿਦੇਸ਼ ਮਦਦ ਅਤੇ ਵਿਦੇਸ਼ ਮੰਤਰਾਲੇ ਦੇ ਫੰਡਾਂ ਦੀ ਸਮੀਖਿਆ ਕਰਨ ਦੇ ਆਦੇਸ਼ ਦਾ ਵੀ ਹਵਾਲਾ ਦਿੱਤਾ। ਇਨ੍ਹਾਂ ਨੀਤੀਆਂ ਦੀ ਪਿਛੋਕੜ ’ਚ ਟਰੰਪ ਨੇ ਅਮਰੀਕਾ ਦੇ ਰਾਸ਼ਟਰਹਿੱਤ, ਨਾਗਰਿਕਾਂ ਦੀ ਸੁਰੱਖਿਆ ਅਤੇ ਮੁੱਲਾਂ ਦੀ ਰੱਖਿਆ ਨੂੰ ਪਹਿਲ ਦਿੱਤੀ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਅਮਰੀਕਾ ਮਜ਼ਬੂਤ ਹੁੰਦਾ ਹੈ ਤਾਂ ਸੰਸਾਰ ਵੀ ਜ਼ਿਆਦਾ ਸੁਰੱਖਿਅਤ ਅਤੇ ਖੁਸ਼ਹਾਲ ਹੁੰਦਾ ਹੈ। ਪੰਨੂ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਕਾਰਜਕਾਲ ਦੇ ਪਹਿਲੇ ਦਿਨ ਉਨ੍ਹਾਂ ਨੇ ਇਕ ਆਰਡਰ ਜਾਰੀ ਕੀਤਾ ਸੀ ਜਿਸ ਰਾਹੀਂ ਵਿਦੇਸ਼ ਮੰਤਰੀ ਨੂੰ ਹੁਕਮ ਦਿੱਤਾ ਕਿ ਸਾਰੇ ਨੀਤੀਆਂ, ਪ੍ਰੋਗਰਾਮ ਅਤੇ ਖਰਚੇ ਅਮਰੀਕਾ ਦੇ ਹਿੱਤਾਂ ਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾਣ। ਵਿਦੇਸ਼ੀ ਮਦਦ ’ਤੇ 90 ਦਿਨਾਂ ਦੀ ਰੋਕ ਲਾਈ ਗਈ ਤਾਂ ਜੋ ਟੈਕਸ ਪੇਅਰਾਂ ਦੀ ਰਕਮ ਦਾ ਪੁਨਰਵੀਚਾਰ ਕੀਤਾ ਜਾ ਸਕੇ। ਸੈਨਾ ਨੂੰ ਆਧੁਨਿਕ ਬਣਾਉਣ, ਗਠਜੋੜ ਮਜ਼ਬੂਤ ਕਰਨ ਅਤੇ ਨਵੀਂ ਮਿਜ਼ਾਇਲ ਸਿਸਟਮ ਲਾਗੂ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਅਮਰੀਕਾ ਦੀ ਰੱਖਿਆ ਯੋਗਤਾ ਨੂੰ ਮੁੜ-ਮਜ਼ਬੂਤ ਕਰਨ ਦੀ ਸਹੁੰ ਚੁੱਕੀ ਹੈ। ਅਮਰੀਕੀ ਕਾਮਿਆਂ, ਕਿਸਾਨਾਂ ਅਤੇ ਉਦਯੋਗਾਂ ਲਈ ਨਿਆਂਪੂਰਨ ਮੌਕਿਆਂ ਨੂੰ ਯਕੀਨੀ ਬਣਾਉਣ ਦੀ ਗੱਲ ਕੀਤੀ ਗਈ ਹੈ। ਵਿਦੇਸ਼ੀ ਨਿਰਭਰਤਾ ਨੂੰ ਘਟਾਉਣ ਅਤੇ ਅਮਰੀਕਾ ਵਿਚ ਉਤਪਾਦਨ ਵਧਾਉਣ ਦੀ ਯੋਜਨਾ 'ਤੇ ਕੰਮ ਜਾਰੀ ਹੈ।

PunjabKesari

ਜ਼ਿਕਰਯੋਗ ਹੈ ਕਿ ਭਾਰਤ ਨੇ ਪੰਨੂ ਨੂੰ ‘ਅਤਿ ਲੋੜੀਂਦਾ ਅੱਤਵਾਦੀ ’ ਅਤੇ SFJ ਨੂੰ ‘ਪਾਬੰਦੀਸ਼ੁਦਾ ਵੱਖਵਾਦੀ ਸੰਗਠਨ’ ਐਲਾਨ ਕਰ ਰੱਖਿਆ ਹੈ। ਪੰਨੂ ’ਤੇ ‘ਰਾਜਦ੍ਰੋਹ’, ‘ਵੱਖਵਾਦ’, ਅਤੇ ‘ਅੱਤਵਾਦੀ ਉਕਸਾਵਟ’ ਦੇ ਗੰਭੀਰ ਦੋਸ਼ ਹਨ। ਟਰੰਪ ਵੱਲੋਂ ਉਨ੍ਹਾਂ ਨੂੰ ਸੰਵਾਦਕ ਜਵਾਬ ਮਿਲਣਾ ਭਾਰਤੀ ਰਾਜਨੀਤਿਕ ਹਲਕਿਆਂ ਵਿਚ ਇਕ ਚਿੰਤਾਜਨਕ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਭਾਰਤ ਨੇ ਪਿਛਲੇ ਕੁਝ ਸਾਲਾਂ ਦੌਰਾਨ ਅਮਰੀਕੀ ਸਰਕਾਰ ਨੂੰ ਕਈ ਵਾਰ ਉਨ੍ਹਾਂ ਦੀ ਹਵਾਲਗੀ ਦੀ ਮੰਗ ਕੀਤੀ ਹੈ, ਜੋ ਹੁਣ ਹੋਰ ਵੀ ਜਟਿਲ ਹੋ ਸਕਦੀ ਹੈ ਕਿਉਂਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਦੀ ਆਪਸੀ ਸਬੰਧ ਬੜੇ ਮਜ਼ਬੂਤ ਹਨ। 

ਇਹ ਖ਼ਬਰ ਵੀ ਪੜ੍ਹੋ - Punjab ਦੇ ਇਸ ਇਲਾਕੇ 'ਚ ਪਨੀਰ 'ਤੇ ਵੀ ਲੱਗ ਗਈ ਪਾਬੰਦੀ!

ਇਸ ਚਿੱਠੀ ਨੂੰ ਵਿਦੇਸ਼ੀ ਸਿੱਖ ਭਾਈਚਾਰਾ ਇਕ “ਅੰਤਰਰਾਸ਼ਟਰੀ ਮਾਨਤਾ” ਤੇ “ਸੰਵੇਦਨਸ਼ੀਲ ਸੁਣਵਾਈ” ਵਜੋਂ ਦੇਖ ਰਿਹਾ ਹੈ। ਕਈਆਂ ਲਈ ਇਹ ਇਕ ਸੰਕੇਤ ਹੈ ਕਿ ਅਮਰੀਕਾ ਸਿੱਖ ਅਵਾਜ਼ਾਂ ਨੂੰ ਮੁਕੰਮਲ ਤੌਰ ’ਤੇ ਰੱਦ ਨਹੀਂ ਕਰ ਰਿਹਾ ਭਾਵੇਂ ਉਹ ਆਮ ਧਾਰਾ ਦੇ ਰਾਜਨੀਤਿਕ ਮਿਆਰਾਂ ਦੇ ਪਰੇ ਕਿਉਂ ਨਾ ਹੋਣ। ਇਹ ਚਿੱਠੀ  ਅਮਰੀਕੀ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਦਸਤਖਤਾਂ ਨਾਲ ਵ੍ਹਾਈਟ ਹਾਊਸ ਦੇ ਰਸਮੀ ਲੈਟਰਹੈੱਡ ’ਤੇ ਛਪੀਆ ਹੋਈ ਹੈ, ਜਿਸ ਦੀ ਕਾਪੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਮੌਕੇ ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਟਰੰਪ ਨੇ ਸਿਰਫ਼ ਅਮਰੀਕਾ ਦੀ ਹੀ ਨਹੀਂ, ਸਿੱਖਾਂ ਦੀ ਵੀ ਆਵਾਜ਼ ਸੁਣੀ ਹੈ। 17 ਅਗਸਤ ਨੂੰ ਜਦੋਂ ਸਿੱਖ ਵੋਟ ਪਾਉਣਗੇ, ਅਮਰੀਕਾ ਦੀ ਆਵਾਜ਼ ਵੀ ਉਨ੍ਹਾਂ ਦੇ ਨਾਲ ਖੜੀ ਹੋਵੇਗੀ। ਇਹ ਵੋਟ ਬਨਾਮ ਗੋਲੀ ਦੀ ਗਲੋਬਲ ਲੜਾਈ ਹੈ ਤੇ ਅਸੀਂ ਗੋਲੀ ਨਹੀਂ, ਬੈਲਟ ਚੁਣੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News