ਟਰੰਪ ਦਾ ਨਵਾਂ ਫ਼ੈਸਲਾ, ਇਹਨਾਂ ਦੇਸ਼ਾਂ ਲਈ ਵਧਾਈ ਵੀਜ਼ਾ ਪਾਬੰਦੀ ਦੀ ਮਿਆਦ

Thursday, Dec 31, 2020 - 05:58 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਤੇਜ਼ੀ ਨਾਲ ਫ਼ੈਸਲੇ ਲੈ ਰਹੇ ਹਨ। ਟਰੰਪ ਨੇ ਹੁਣ ਉਹਨਾਂ ਦੇਸ਼ਾਂ ਪ੍ਰਤੀ ਸਖਤ ਰਵੱਈਆ ਅਪਣਾ ਲਿਆ ਹੈ ਜਿਹਨਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਮਨਾ ਕਰ ਦਿੱਤਾ ਹੈ। ਟਰੰਪ ਨੇ ਉਹਨਾਂ ਦੇਸ਼ਾਂ 'ਤੇ ਵੀਜ਼ਾ ਪਾਬੰਦੀ ਨੂੰ ਅਨਿਸ਼ਚਿਤ ਸਮੇਂ ਲਈ ਵਧਾ ਦਿੱਤਾ ਹੈ ਜਿਹਨਾਂ ਨੇ ਅਮਰੀਕਾ ਵਿਚ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਸਵਦੇਸ਼ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ ਦੇਸ਼ਾਂ 'ਤੇ ਵੀਜ਼ਾ ਪਾਬੰਦੀ 31 ਦਸੰਬਰ ਨੂੰ ਖਤਮ ਹੋ ਰਹੀ ਸੀ। 

ਰਾਸ਼ਟਰਪਤੀ ਟਰੰਪ ਨੇ ਬੀਤੇ ਸਾਲ ਅਪ੍ਰੈਲ ਵਿਚ ਇਸ ਸੰਬੰਧ ਵਿਚ ਇਕ ਆਦੇਸ਼ ਜਾਰੀ ਕੀਤਾ ਸੀ। ਇਸ ਵਿਚ ਵਿਦੇਸ਼ ਮੰਤਰੀ ਅਤੇ ਗ੍ਰਹਿ ਸੁਰੱਖਿਆ ਮੰਤਰੀ ਨੂੰ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਵਿਚ ਸ਼ਾਲ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਨ ਵਾਲੇ ਦੇਸ਼ਾਂ ਦੇ ਲਈ ਵੀਜ਼ਾ ਜਾਰੀ ਨਾ ਕਰਨ ਦਾ ਅਧਿਕਾਰ ਦਿੱਤਾ ਸੀ।

ਟਰੰਪ ਨੇ ਬੁੱਧਵਾਰ ਨੂੰ ਇਕ ਨਵੇਂ ਆਦੇਸ਼ ਵਿਚ ਕਿਹਾ,''ਬੀਤੀ 10 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਆਦੇਸ਼ ਉਸ ਸਮੇਂ ਤੱਕ ਪ੍ਰਭਾਵੀ ਰਹੇਗਾ ਜਦੋਂ ਤੱਕ ਰਾਸ਼ਟਰਪਤੀ ਵੱਲੋਂ ਰੱਦ ਨਹੀਂ ਕੀਤਾ ਜਾਂਦਾ।'' ਉਹਨਾਂ ਮੁਤਾਬਕ ਕੋਰੋਨਾ ਮਹਾਮਾਰੀ ਦੇ ਕਾਰਨ ਜਨ ਸਿਹਤ ਦੇ ਲਈ ਵੱਧਦੇ ਖਤਰੇ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਕਈ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਸਵਦੇਸ਼ ਬੁਲਾਉਣ ਤੋਂ ਇਨਕਾਰ ਕੀਤਾ ਜਾਣਾ ਜਾਂ ਗੈਰ ਜ਼ਰੂਰੀ ਦੇਰੀ ਅਮਰੀਕੀ ਨਾਗਰਿਕਾਂ ਦੇ ਲਈ ਮਹਾਮਾਰੀ ਦਾ ਖਤਰਾ ਵਧਾ ਰਹੀ ਹੈ। ਇਹ ਅਸਵੀਕਾਰ ਯੋਗ ਹੈ।


Vandana

Content Editor

Related News