Big Breaking: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਟਲਾਂਟਾ ਜੇਲ੍ਹ 'ਚ ਕੀਤਾ ਸਰੰਡਰ

Friday, Aug 25, 2023 - 05:59 AM (IST)

Big Breaking: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਟਲਾਂਟਾ ਜੇਲ੍ਹ 'ਚ ਕੀਤਾ ਸਰੰਡਰ

ਅਟਲਾਂਟਾ (ਏ.ਪੀ.): ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ਵਿਚ 2020 ਦੀਆਂ ਚੋਣਾਂ ਨੂੰ ਪਲਟਾਉਣ ਦੀ ਗੈਰ-ਕਾਨੂੰਨੀ ਯੋਜਨਾ ਬਣਾਉਣ ਦੇ ਦੋਸ਼ਾਂ ਵਿਚ ਆਤਮ ਸਮਰਪਣ ਕਰਨ ਲਈ ਅਟਲਾਂਟਾ ਦੀ ਜੇਲ੍ਹ ਵਿਚ ਪਹੁੰਚੇ। ਇਤਿਹਾਸ ਵਿਚ ਪਹਿਲੀ ਵਾਰ ਸਾਬਕਾ ਅਮਰੀਕੀ ਰਾਸ਼ਰਟਪਤੀ ਦਾ ਮੱਗ ਸ਼ਾਟ (ਗ੍ਰਿਫ਼ਤਾਰੀ ਤੋਂ ਬਾਅਦ ਦੀ ਤਸਵੀਰ) ਵੇਖਣ ਨੂੰ ਮਿਲ ਸਕਦੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਪੁੱਤਰ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਟਰੰਪ ਅਤੇ 18 ਹੋਰਾਂ ਨੂੰ ਪਿਛਲੇ ਹਫ਼ਤੇ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ 'ਤੇ ਡੈਮੋਕਰੇਟ ਜੋਅ ਬਾਈਡੇਨ ਤੋਂ ਰਾਸ਼ਟਰਪਤੀ ਚੋਣ ਦੀ ਹਾਰ ਨੂੰ ਉਲਟਾਉਣ ਲਈ ਇਕ ਵਿਸ਼ਾਲ ਸਾਜ਼ਿਸ਼ ਵਿਚ ਹਿੱਸਾ ਲੈਣ ਦਾ ਦੋਸ਼ ਲਗਾਇਆ ਗਿਆ ਸੀ। ਫੁਲਟਨ ਕਾਉਂਟੀ ਦਾ ਮੁਕੱਦਮਾ ਮਾਰਚ ਤੋਂ ਬਾਅਦ ਟਰੰਪ ਦੇ ਖਿਲਾਫ ਚੌਥਾ ਅਪਰਾਧਿਕ ਮਾਮਲਾ ਹੈ, ਜਦੋਂ ਉਹ ਯੂ.ਐੱਸ. ਦੇ ਇਤਿਹਾਸ ਵਿੱਚ ਦੋਸ਼ੀ ਠਹਿਰਾਏ ਜਾਣ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਬਣੇ ਸਨ।

ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਚੀਨੀ ਰਾਸ਼ਟਰਪਤੀ ਜਿਨਪਿੰਗ ਨੂੰ ਦੋ-ਟੁਕ, ਸਬੰਧ ਸਾਧਾਰਣ ਬਣਾਉਣ ਲਈ LAC ਦਾ ਸਨਮਾਨ ਜ਼ਰੂਰੀ

ਦੂਜੇ ਸ਼ਹਿਰਾਂ ਵਿਚ ਟਰੰਪ ਨੂੰ ਮੱਗ ਸ਼ਾਟ ਲਈ ਪੋਜ਼ ਦੇਣ ਦੀ ਲੋੜ ਨਹੀਂ ਸੀ, ਪਰ ਫੁਲਟਨ ਕਾਉਂਟੀ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਬਾਕੀ ਬਚਾਅ-ਪੱਖਾਂ ਵਾਂਗ ਬੁਕਿੰਗ ਫੋਟੋ ਲੈਣ ਦੀ ਉਮੀਦ ਕਰਦੇ ਹਨ। ਸਰੰਡਰ ਕੀਤੇ ਜਾਣ ਮਗਰੋਂ ਪਲਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਕੁਝ ਹੀ ਮਿਨਟਾਂ ਵਿਚ ਟਰੰਪ ਨੂੰ ਬਾਂਡ 'ਤੇ ਰਿਹਾਅ ਕਰ ਦਿੱਤਾ ਗਿਆ। ਟਰੰਪ ਸਰੰਡਰ ਕਰਨ ਦੇ 20 ਮਿਨਟ ਬਾਅਦ ਜੇਲ੍ਹ ਤੋਂ ਰਵਾਨਾ ਹੋ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News