ਟਰੰਪ ਵਿਰੋਧੀ ਸਟਾਰਮੀ ਦੇ ਵਕੀਲ ਐਵਨੇਟੀ ਘਰੇਲੂ ਹਿੰਸਾ ਦੇ ਸ਼ੱਕ ''ਚ ਗ੍ਰਿਫਤਾਰ
Thursday, Nov 15, 2018 - 10:50 PM (IST)

ਲਾਸ ਏਜੰਲਸ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਕਾਨੂੰਨੀ ਲੜਾਈ ਲੱੜ ਰਹੀ ਪੋਰਨ ਸਟਾਰ ਸਟਾਰਮੀ ਡੇਨੀਅਲਸ ਦੇ ਵਕੀਲ ਮਾਇਕਲ ਐਵਨੇਟੀ ਨੂੰ ਘਰੇਲੂ ਹਿੰਸਾ ਦੇ ਦੋਸ਼ 'ਚ ਲਾਸ ਏਜੰਲਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਲਾਸ ਏਜੰਲਸ ਪੁਲਸ ਵਿਭਾਗ ਨੇ ਟਵੀਟ ਕੀਤਾ ਹੈ ਕਿ ਵਕੀਲ ਖਿਲਾਫ ਦੁਪਹਿਰ 'ਚ ਮਾਮਲਾ ਦਰਜ ਹੋਇਆ ਅਤੇ ਉਨ੍ਹਾਂ ਦੀ ਜ਼ਮਾਨਤ ਰਾਸ਼ੀ 50,000 ਡਾਲਰ 'ਚ ਹੋਵੇਗੀ।
ਇਕ ਬਿਆਨ ਜਾਰੀ ਕਰ 47 ਸਾਲਾ ਵਕੀਲ ਨੇ ਖੁਦ ਨੂੰ ਨਿਰਦੋਸ਼ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪੂਰੀ ਜ਼ਿੰਦਗੀ 'ਚ ਕਦੇ ਕਿਸੇ ਨੂੰ ਸਰੀਰਕ ਰੂਪ ਤੋਂ ਤੰਗ ਨਹੀਂ ਕੀਤਾ ਅਤੇ ਨਾ ਹੀ ਕੱਲ ਰਾਤ ਅਜਿਹਾ ਕੁਝ ਹੋਇਆ। ਐਵਨੇਟੀ ਨੇ ਕਿਹਾ ਕਿ ਇਸ ਸਬੰਧ 'ਚ ਕੋਈ ਵੀ ਦੋਸ਼ ਫਰਜ਼ੀ ਹੈ ਅਤੇ ਇਸ ਦਾ ਉਦੇਸ਼ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੂਰਣ ਰੂਪ ਤੋਂ ਨਿਰਦੋਸ਼ ਸਾਬਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ।