ਅਫ਼ਗਾਨਿਸਤਾਨ ਦੇ ਹਾਲਾਤ ਨੂੰ ਲੈ ਕੇ ਡੋਨਾਲਡ ਟਰੰਪ ਨੇ ਕੱਢੀ ਬਾਈਡੇਨ ’ਤੇ ਭੜਾਸ

Wednesday, Aug 25, 2021 - 01:34 PM (IST)

ਇੰਟਰਨੈਸ਼ਨਲ ਡੈਸਕ— ਅਫ਼ਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਅਤੇ ਤਾਲਿਬਾਨ ਦੇ ਉਭਰਣ ਨੂੰ ਲੈ ਕੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਬਾਈਡੇਨ ਪ੍ਰਸ਼ਾਸਨ ’ਤੇ ਭੜਾਸ ਕੱਢੀ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਿਤੇ ਉਹ ਅਫ਼ਗਾਨਿਸਤਾਨ ਤੋਂ ਅੱਤਵਾਦੀਆਂ ਨੂੰ ਅਮਰੀਕਾ ਤਾਂ ਨਹੀਂ ਲਿਆ ਰਹੇ ਹਨ।  ਡੋਨਾਲਡ ਟਰੰਪ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜੋਅ ਬਾਈਡੇਨ ਨੇ ਅਫ਼ਗਾਨਿਸਤਾਨ ਨੂੰ ਅੱਤਵਾਦੀਆਂ ਦੇ ਹਵਾਲੇ ਕਰ ਦਿੱਤਾ ਅਤੇ ਸੈਨਾ ਨੂੰ ਇਸ ਤਰ੍ਹਾਂ ਵਾਪਸ ਬੁਲਾ ਕੇ ਹਜ਼ਾਰਾਂ ਅਮਰੀਕੀਆਂ ਦੀ ਜਾਨ ਖ਼ਤਰੇ ’ਚ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਜਿਹੜੇ 26 ਹਜ਼ਾਰ ਲੋਕਾਂ ਨੂੰ ਕੱਢਿਆ ਹੈ, ਉਨ੍ਹਾਂ ’ਚ ਸਿਰਫ਼ 4 ਹਜ਼ਾਰ ਹੀ ਅਮਰੀਕੀ ਹਨ। ਸਾਬਕਾ ਰਾਸ਼ਟਰਪਤੀ ਨੇ ਸਵਾਲ ਕੀਤਾ ਕਿ ਕਿਤੇ ਬਾਈਡੇਨ ਨੇ ਅੱਤਵਾਦੀਆਂ ਨੂੰ ਤਾਂ ਨਹੀਂ ਏਅਰਲਿਫਟ ਕਰ ਲਿਆ ਹੈ, ਜੋ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਪਹੁੰਚ ਗਏ ਹਨ। 

ਤਾਲਿਬਾਨ ਨੂੰ ਲੈ ਕੇ ਪਾਕਿ ਲੇਖਕ ਦੀ ਚਿਤਾਵਨੀ, ਕਿਹਾ 'ਕਿਸੇ ਵੀ ਸਮੇਂ ਹੋ ਸਕਦੈ ਸ਼ੁਰੂ ਭਿਆਨਕ ਯੁੱਧ'

PunjabKesari

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ’ਚ ਚੱਲੀ 20 ਸਾਲ ਲੰਬੀ ਜੰਗ ’ਚ ਅਲ-ਕਾਇਦਾ ਕਾਫ਼ੀ ਹਦ ਤੱਕ ਖ਼ਤਮ ਹੋ ਗਿਆ ਸੀ ਪਰ ਹੁਣ ਫਿਰ ਉਹ ਮਜ਼ਬੂਤ ਹੁੰਦਾ ਦਿੱਸ ਰਿਹਾ ਹੈ। ਅਲ ਕਾਇਦਾ ਉਹੀ ਗਰੁੱਪ ਹੈ, ਜਿਸ ਨੇ 11 ਸਤੰਬਰ 2001 ’ਚ ਅਮਰੀਕਾ ’ਤੇ ਹਮਲਾ ਕੀਤਾ ਸੀ, ਜਿਸ ਦੇ ਬਾਅਦ ਅਮਰੀਕਾ ਨੀਤ ਨਾਟੋਂ ਬਲਾਂ ਨੇ ਉਸ ਦਾ ਸਫ਼ਾਇਆ ਕਰਨ ਲਈ ਅਫ਼ਗਾਨਿਸਤਾਨ ਯੁੱਧ ਦੀ ਸ਼ੁਰੂਆਤ ਕੀਤੀ ਸੀ। 
ਅਮਰੀਕੀ ਰੱਖਿਆ ਹੈੱਡਕੁਆਰਟਰ ਪੇਂਟਗਨ ਦੇ ਬੁਲਾਰੇ ਜਾਨ ਕਿਰਬੀ ਨੇ ਹਾਲ ਹੀ ’ਚ ਮੰਨਿਆ ਸੀ ਕਿ ਅਲ ਕਾਇਦਾ ਅਫ਼ਗਾਨਿਸਤਾਨ ’ਚ ਮੌਜੂਦ ਹਨ ਪਰ ਉਸ ਦੀ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ ਕਿਉਂਕਿ ਦੇਸ਼ ’ਚ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਸਮਰੱਥਾ ਘਟੀ ਹੈ।

PunjabKesari

ਅਫ਼ਗਾਨਿਸਥਾਨ ’ਚ ਇਸਲਾਮਿਕ ਸਟੇਟ ਨੇ ਅਮਰੀਕੀਆਂ ’ਤੇ ਹਮਲੇ ਕੀਤੇ ਹਨ। ਤਾਲਿਬਾਨ ਨੇ ਅਤੀਤ ’ਚ ਇਸਲਾਮਿਕ ਸਟੇਟ ਖ਼ਿਲਾਫ਼ ਲੜਾਈ ਲੜੀ ਹੈ ਪਰ ਹੁਣ ਚਿੰਤਾ ਦਾ ਸਬਬ ਇਹ ਹੈ ਕਿ ਅਫ਼ਗਾਨਿਸਤਾਨ ਫਿਰ ਤੋਂ ਕਈ ਚਰਮਪੰਥੀਆਂ ਲਈ ਇਕ ਪਨਾਹਗਾਰ ਹੋ ਸਕਦਾ ਹੈ ਜੋ ਅਮਰੀਕਾ ਅਤੇ ਹੋਰ ਦੇਸ਼ਾਂ ’ਤੇ ਹਮਲੇ ਕਰ ਸਕਦੇ ਹਨ। 

ਇਹ ਵੀ ਪੜ੍ਹੋ: ਤਾਲਿਬਾਨ ਦੀ ਚਿਤਾਵਨੀ, ਹੁਣ ਕਿਸੇ ਅਫਗਾਨੀ ਨੂੰ ਦੇਸ਼ ਛੱਡਣ ਦੀ ਨਹੀਂ ਦੇਣਗੇ ਇਜਾਜ਼ਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News