ਐਕਸ਼ਨ ਮੋਡ ’ਚ ਟਰੰਪ, ਪਹਿਲੇ ਦਿਨ ਹੀ 100 ਆਰਡਰਾਂ ''ਤੇ ਦਸਤਖਤ ਕੀਤੇ

Tuesday, Jan 21, 2025 - 12:14 AM (IST)

ਐਕਸ਼ਨ ਮੋਡ ’ਚ ਟਰੰਪ, ਪਹਿਲੇ ਦਿਨ ਹੀ 100 ਆਰਡਰਾਂ ''ਤੇ ਦਸਤਖਤ ਕੀਤੇ

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ 100 ਤੋਂ ਵੱਧ ਕਾਰਜਕਾਰੀ ਲ ਹੁਕਮਾਂ ’ਤੇ ਦਸਤਖਤ ਕੀਤੇ। ਇਨ੍ਹਾਂ ’ਚੋਂ ਬਹੁਤ ਸਾਰੇ ਹੁਕਮਾਂ ਦਾ ਮੰਤਵ ਬਾਈਡੇਨ ਪ੍ਰਸ਼ਾਸਨ ਦੇ ਹੁਕਮਾਂ ਨੂੰ ਉਲਟਾਉਣਾ ਜਾਂ ਰੱਦ ਕਰਨਾ ਹੈ।

ਟਰੰਪ ਨੇ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਹਟਾਉਣ ਲਈ ਦੇਸ਼ ਨਿਕਾਲ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸਰਹੱਦ ਬੰਦ ਕਰਨ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਖਤਮ ਕਰਨ ਬਾਰੇ ਵੀ ਗੱਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਭਾਰਤੀ ਸਮੇਂ ਅਨੁਸਾਰ ਸੋਮਵਾਰ ਰਾਤ 10.30 ਵਜੇ ਅਮਰੀਕੀ ਸੰਸਦ ਕੈਪੀਟੋਲ ਹਿੱਲ ਵਿਖੇ ਸੁਪਰੀਮ ਕੋਰਟ ਦੇ ਜੱਜ ਜੌਨ ਰਾਬਰਟ ਨੇ ਉਨ੍ਹਾਂ ਨੂੰ ਬਾਈਬਲ ’ਤੇ ਹੱਥ ਰੱਖ ਕੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ।

ਟਰੰਪ ਤੋਂ ਪਹਿਲਾਂ ਉਪ-ਰਾਸ਼ਟਰਪਤੀ ਵਜੋਂ ਜੇ. ਡੀ. ਵੇਂਸ ਨੂੰ ਸਹੁੰ ਚੁਕਾਈ ਗਈ। ਟਰੰਪ ਨੇ ਬਾਈਬਲ ’ਤੇ ਆਪਣਾ ਹੱਥ ਰੱਖਿਆ ਤੇ ਕਿਹਾ ਕਿ ਮੈਂ ਅਮਰੀਕੀ ਸੰਵਿਧਾਨ ਦੀ ਰੱਖਿਆ ਕਰਾਂਗਾ।

ਵਾਸ਼ਿੰਗਟਨ ਡੀ. ਸੀ. ’ਚ ਟਰੰਪ ਦਾ ਸਹੁੰ ਚੁੱਕ ਸਮਾਗਮ ਕੈਪੀਟੋਲ ਹਿੱਲ (ਸੰਸਦ) ਦੇ ਅੰਦਰ ਹੋਇਆ।

 


author

rajwinder kaur

Content Editor

Related News