ਕੌਣ ਚੁਕਾਉਂਦੈ ਅਮਰੀਕੀ ਰਾਸ਼ਟਰਪਤੀ ਨੂੰ ਸਹੁੰ? ਅਹੁਦੇ ''ਤੇ ਬੈਠਣ ਤੋਂ ਪਹਿਲਾਂ ਬੋਲੇ ਜਾਂਦੇ ਹਨ ਇਹ 35 ਸ਼ਬਦ

Monday, Jan 20, 2025 - 08:55 PM (IST)

ਕੌਣ ਚੁਕਾਉਂਦੈ ਅਮਰੀਕੀ ਰਾਸ਼ਟਰਪਤੀ ਨੂੰ ਸਹੁੰ? ਅਹੁਦੇ ''ਤੇ ਬੈਠਣ ਤੋਂ ਪਹਿਲਾਂ ਬੋਲੇ ਜਾਂਦੇ ਹਨ ਇਹ 35 ਸ਼ਬਦ

ਵੈੱਬ ਡੈਸਕ : 20 ਜਨਵਰੀ, 2025 ਯਾਨੀ ਅੱਜ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਰਹੇ ਹਨ। ਇਹ ਦਿਨ ਉਨ੍ਹਾਂ ਦੇ ਰਾਜਨੀਤਿਕ ਕਰੀਅਰ 'ਚ ਇੱਕ ਮੋੜ ਹੈ, ਕਿਉਂਕਿ ਉਹ ਦੂਜੀ ਵਾਰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ 'ਚ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ?

ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਉਣ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਮੋਢਿਆਂ 'ਤੇ ਹੁੰਦੀ ਹੈ। ਚੀਫ਼ ਜਸਟਿਸ ਜੌਨ ਰੌਬਰਟਸ ਡੋਨਾਲਡ ਟਰੰਪ ਨੂੰ ਸਹੁੰ ਚੁਕਾਉਣਗੇ। ਉਹ ਅਮਰੀਕਾ ਦੀ ਸੁਪਰੀਮ ਕੋਰਟ ਦੇ ਜੱਜ ਹਨ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਂਦੇ ਹਨ।

ਇਹ ਵੀ ਪੜ੍ਹੋ : 'ਮੋਦੀ ਸਾਡਾ ਸ਼ੇਰ ਹੈ' : ਭਾਰਤ ਤੇ ਪ੍ਰਧਾਨ ਮੰਤਰੀ ਦੀ ਤਾਰੀਫ ਕਰਨ ਵਾਲੇ ਪਾਕਿ ਯੂਟਿਊਬਰ ਗਾਇਬ!

ਅਮਰੀਕੀ ਰਾਸ਼ਟਰਪਤੀ ਲਈ 35 ਸ਼ਬਦਾਂ ਦੀ ਸਹੁੰ
ਅਮਰੀਕੀ ਰਾਸ਼ਟਰਪਤੀ ਦੀ ਸਹੁੰ ਦਾ ਇੱਕ ਖਾਸ ਹਿੱਸਾ ਉਨ੍ਹਾਂ ਦੀ 35 ਸ਼ਬਦਾਂ ਦੀ ਸਹੁੰ ਹੈ, ਜਿਸ ਨੂੰ ਉਹ ਸਹੁੰ ਚੁੱਕਣ ਸਮੇਂ ਪੜ੍ਹਦੇ ਹਨ। ਇਹ ਸਹੁੰ ਅਮਰੀਕੀ ਸੰਵਿਧਾਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਵਿੱਚ ਰਾਸ਼ਟਰਪਤੀ ਸਹੁੰ ਚੁੱਕਦੇ ਹਨ ਕਿ ਉਹ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰਨਗੇ ਅਤੇ ਰਾਸ਼ਟਰਪਤੀ ਦੇ ਅਹੁਦੇ ਨੂੰ ਵਫ਼ਾਦਾਰੀ ਨਾਲ ਨਿਭਾਉਣਗੇ। ਇਸ ਸਹੁੰ ਤਹਿਤ ਟਰੰਪ ਵੀ ਰਾਸ਼ਟਰਪਤੀ ਅਹੁਦਾ ਸੰਭਾਲਣਗੇ।

ਸਹੁੰ ਚੁੱਕਣ ਵੇਲੇ ਬੋਲੇ ਜਾਂਦੇ ਇਹ ਸ਼ਬਦ:
"I do solemnly swear (or affirm) that I will faithfully execute the Office of President of the United States, and will to the best of my ability, preserve, protect and defend the Constitution of the United States."

ਇਹ ਵੀ ਪੜ੍ਹੋ : ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੇਲਾਨੀਆ ਤੇ ਪਰਿਵਾਰ ਸਣੇ ਚਰਚ ਪਹੁੰਚੇ ਡੋਨਾਲਡ ਟਰੰਪ

ਟਰੰਪ ਦਾ ਸਹੁੰ ਚੁੱਕ ਸਮਾਗਮ
ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਅਮਰੀਕੀ ਕੈਪੀਟਲ ਦੇ ਰੋਟੁੰਡਾ 'ਚ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਵਾਸ਼ਿੰਗਟਨ 'ਚ ਬਹੁਤ ਠੰਢ ਹੈ ਅਤੇ ਸਮਾਰੋਹ ਖੁੱਲ੍ਹੇ 'ਚ ਨਹੀਂ ਕੀਤਾ ਜਾ ਸਕਦਾ। ਇਸ ਮੌਕੇ 'ਤੇ, ਟਰੰਪ ਦੋ ਬਾਈਬਲਾਂ ਦੀ ਵਰਤੋਂ ਕਰਕੇ ਸਹੁੰ ਚੁੱਕਣਗੇ - ਇੱਕ ਬਾਈਬਲ ਉਨ੍ਹਾਂ ਦੀ ਮਾਂ ਦੁਆਰਾ ਤੋਹਫ਼ੇ ਵਿੱਚ ਦਿੱਤੀ ਗਈ ਸੀ ਅਤੇ ਦੂਜੀ ਬਾਈਬਲ ਲਿੰਕਨ ਬਾਈਬਲ ਹੋਵੇਗੀ, ਜਿਸਦੀ ਵਰਤੋਂ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੇ ਸਹੁੰ ਚੁੱਕ ਸਮਾਰੋਹ ਦੌਰਾਨ ਕੀਤੀ ਸੀ।

ਇਹ ਵੀ ਪੜ੍ਹੋ : CM Mann 'ਤੇ ਹੋ ਸਕਦੈ ਟਿਫਨ ਜਾਂ ਮਨੁੱਖੀ ਬੰਬ ਹਮਲਾ! ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਸਹੁੰ ਚੁੱਕ ਸਮਾਗਮ 'ਚ ਕਿਹੜੇ ਮਹਿਮਾਨ ਸ਼ਾਮਲ ਹਨ?
ਦੁਨੀਆ ਭਰ ਦੇ ਕਈ ਪ੍ਰਮੁੱਖ ਨੇਤਾ ਅਤੇ ਮਸ਼ਹੂਰ ਹਸਤੀਆਂ ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋ ਰਹੀਆਂ ਹਨ। ਭਾਰਤ ਵੱਲੋਂ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਰੀਕਾ 'ਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਤੋਂ ਇਲਾਵਾ, ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮੇਲੀ, ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਵੀ ਇਸ ਸਹੁੰ ਚੁੱਕ ਸਮਾਗਮ ਦਾ ਹਿੱਸਾ ਹਨ। ਇਸ ਦੇ ਨਾਲ ਹੀ, ਤਕਨਾਲੋਜੀ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਜਿਵੇਂ ਕਿ ਐਲੋਨ ਮਸਕ (ਟੈਸਲਾ ਅਤੇ ਸਪੇਸਐਕਸ ਦੇ ਸੀਈਓ), ਜੈਫ ਬੇਜੋਸ (ਐਮਾਜ਼ਾਨ ਦੇ ਕਾਰਜਕਾਰੀ ਚੇਅਰਮੈਨ), ਅਤੇ ਮਾਰਕ ਜ਼ੁਕਰਬਰਗ (ਮੈਟਾ ਪਲੇਟਫਾਰਮਸ ਦੇ ਸੀਈਓ) ਵੀ ਇਸ ਸਮਾਗਮ 'ਚ ਸ਼ਾਮਲ ਹੋ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Baljit Singh

Content Editor

Related News