ਟਰੰਪ ਨੂੰ ਉਮੀਦ, ਈਰਾਨ ਜਲਦੀ ਕਰੇਗਾ ਸਾਡੇ ਨਾਲ ਗੱਲਬਾਤ
Wednesday, Aug 01, 2018 - 11:34 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਗੱਲਬਾਤ ਦੀ ਪੇਸ਼ਕਸ਼ 'ਤੇ ਈਰਾਨ ਵਲੋਂ ਕੋਈ ਜਵਾਬ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਦਾ ਮੰਨਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਬਹੁਤ ਜਲਦੀ ਹੋਵੇਗੀ। ਟਰੰਪ ਨੇ ਫਲੋਰਿਡਾ ਦੇ ਟਮਪਾ ਵਿਚ ਮੰਗਲਵਾਰ ਭਾਵ ਕੱਲ ਇਕ ਰੈਲੀ ਦੌਰਾਨ ਕਿਹਾ, ''ਮੈਨੂੰ ਅਜਿਹਾ ਲੱਗਦਾ ਹੈ ਕਿ ਈਰਾਨ ਸਾਡੇ ਨਾਲ ਗੱਲਬਾਤ ਕਰੇਗਾ ਅਤੇ ਬਹੁਤ ਹੀ ਜਲਦੀ।
ਟਰੰਪ ਨੇ ਇਸ ਦੇ ਨਾਲ ਹੀ ਕਿਹਾ, ''ਗੱਲਬਾਤ ਨਹੀਂ ਵੀ ਕਰ ਸਕਦੇ, ਉਹ ਵੀ ਠੀਕ ਹੈ। ਇਸ ਦੌਰਾਨ ਇਕ ਵਾਰ ਫਿਰ ਉਨ੍ਹਾਂ ਨੇ ਵੈਸ਼ਵਿਕ ਤਾਕਤਾਂ ਨਾਲ ਈਰਾਨ ਦੇ 'ਭਿਆਨਕ, ਇਕ ਪਾਸੜ' ਪਰਮਾਣੂ ਸਮਝੌਤੇ 'ਤੇ ਨਿਸ਼ਾਨਾ ਸਾਧਿਆ। ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕਾ ਨੂੰ 2015 'ਚ ਪਰਮਾਣੂ ਸਮਝੌਤੇ ਤੋਂ ਵੱਖ ਕਰ ਲਿਆ ਹੈ। ਇਸ ਸਮਝੌਤੇ 'ਤੇ ਓਬਾਮਾ ਪ੍ਰਸ਼ਾਸਨ ਨੇ ਦਸਤਖਤ ਕੀਤੇ ਸਨ, ਜਿਸ ਨੂੰ ਟਰੰਪ ਹੁਣ ਤਕ ਦਾ ਸਭ ਤੋਂ ਖਰਾਬ ਸਮਝੌਤਾ ਦੱਸਦੇ ਰਹੇ ਹਨ। ਹੁਣ ਟਰੰਪ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਮਿਲਣਾ ਚਾਹੁੰਦੇ ਹਨ, ਜਿਸ ਦੀ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਈਰਾਨ ਅਮਰੀਕਾ ਨਾਲ ਗੱਲਬਾਤ ਜ਼ਰੂਰ ਕਰੇਗਾ।