ਗੂਗਲ 'ਤੇ 'ਈਡੀਅਟ' ਲਿਖਣ 'ਤੇ ਸਾਹਮਣੇ ਆ ਰਹੀਆਂ ਹਨ ਟਰੰਪ ਦੀਆਂ ਤਸਵੀਰਾਂ

07/21/2018 4:54:17 PM

ਵਾਸ਼ਿੰਗਟਨ,(ਏਜੰਸੀ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸੁਰਖੀਆਂ 'ਚ ਹਨ। ਕਾਰਨ ਹੈ ਗੂਗਲ ਦਾ ਐਲਗੋਰਿਦਮ(algorithm)। ਗੂਗਲ 'ਤੇ 'ਈਡੀਅਟ' ਲਿਖਣ 'ਤੇ ਸਭ ਤੋਂ ਪਹਿਲਾਂ ਟਰੰਪ ਦੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ। ਗੂਗਲ ਐਲਗੋਰਿਦਮ ਤੋਂ ਭਾਵ ਗੂਗਲ 'ਤੇ ਕੋਈ ਵੀ ਕੀਵਰਡ ਟਾਈਪ ਕਰਨ 'ਤੇ ਉਹ ਹੀ ਤਸਵੀਰਾਂ ਦਿਖਾਈ ਦਿੰਦੀਆਂ ਹਨ, ਜਿਸ 'ਚ ਉਨ੍ਹਾਂ ਨੂੰ ਟੈਗ ਕੀਤਾ ਗਿਆ ਹੋਵੇ। ਇਹ ਤਸਵੀਰਾਂ ਬੇਬੀਸਿਪਟਲ ਨਾਂ ਦੀ ਇਕ ਵੈੱਬਸਾਈਟ ਦੀਆਂ ਹਨ, ਜੋ ਰੂੜ੍ਹੀਵਾਦੀਆਂ ਦੀ ਸੋਚ ਅਤੇ ਉਨ੍ਹਾਂ ਵਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਦੱਸਣ ਦਾ ਕੰਮ ਕਰਦੀਆਂ ਹਨ। ਇਸ ਸਾਈਟ ਨੇ ਆਪਣੇ ਬਾਰੇ ਲਿਖਿਆ ਹੈ,''ਮੈਂ ਝੂਠਿਆਂ ਤੋਂ ਨਫਰਤ ਕਰਦਾ ਹਾਂ। ਇਸ ਦਾ ਮਤਲਬ ਹੈ ਕਿ ਮੈਂ ਰੀਪਬਲਿਕਨਸ ਨਾਲ ਨਫਰਤ ਕਰਦਾ ਹਾਂ।'' 

PunjabKesari

ਤੁਹਾਨੂੰ ਦੱਸ ਦਈਏ ਕਿ ਟਰੰਪ ਕਈ ਵਾਰ ਆਪਣੇ ਵਿਵਾਦਤ ਫੈਸਲਿਆਂ ਅਤੇ ਬਿਆਨਾਂ ਕਾਰਨ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹਾਲ ਹੀ 'ਚ ਟਰੰਪ ਨੇ ਇੰਗਲੈਂਡ ਦਾ ਦੌਰਾ ਕੀਤਾ ਤਾਂ ਉਸ ਸਮੇਂ ਟਰੰਪ ਦੇ ਵਿਰੋਧ 'ਚ 'ਬੇਬੀ ਟਰੰਪ ਬੈਲੂਨ' ਉਡਾ ਕੇ ਲੋਕਾਂ ਨੇ ਆਪਣਾ ਗੁੱਸਾ ਪ੍ਰਗਟ ਕੀਤਾ ਸੀ। ਉਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਟਰੰਪ ਸਰਹੱਦ 'ਤੇ ਕੰਧ ਬਣਾ ਰਹੇ ਹਨ ਜਦ ਕਿ ਉਨ੍ਹਾਂ ਨੂੰ ਦੇਸ਼ਾਂ ਨਾਲ ਜੋੜਨ ਵਾਲਾ ਪੁਲ ਬਣਾਉਣਾ ਚਾਹੀਦਾ ਹੈ।


Related News