ਟਰੰਪ ਨੇ ਮੰਨਿਆ, ਉਨ੍ਹਾਂ ਦੀਆਂ ਨੀਤੀਆਂ ਕਾਰਨ ਹੋ ਸਕਦੀ ਹੈ ਅਮਰੀਕੀਆਂ ਨੂੰ ਦਿੱਕਤ

Wednesday, Aug 21, 2019 - 02:38 PM (IST)

ਟਰੰਪ ਨੇ ਮੰਨਿਆ, ਉਨ੍ਹਾਂ ਦੀਆਂ ਨੀਤੀਆਂ ਕਾਰਨ ਹੋ ਸਕਦੀ ਹੈ ਅਮਰੀਕੀਆਂ ਨੂੰ ਦਿੱਕਤ

ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਨਿਆ ਕਿ ਚੀਨ ਨੂੰ ਲੈ ਕੇ ਉਨ੍ਹਾਂ ਦੀ ਹਮਲਾਵਰ ਵਪਾਰਕ ਨੀਤੀ ਨਾਲ ਅਮਰੀਕੀਆਂ ਨੂੰ ਥੋੜੇ ਸਮੇਂ ਲਈ ਆਰਥਿਕ ਮੋਰਚੇ 'ਤੇ ਦਿੱਕਤ ਹੋ ਸਕਦੀ ਹੈ ਪਰ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਲੰਬੇ ਸਮੇਂ ਦੇ ਲਾਭ ਲਈ ਇਹ ਕਦਮ ਜ਼ਰੂਰੀ ਹੈ।

ਟਰੰਪ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮੰਦੀ ਦਾ ਡਰ ਨਹੀਂ ਹੈ ਪਰ ਇਸ ਦੇ ਬਾਵਜੂਦ ਉਹ ਆਰਥਿਕ ਵਾਧੇ ਨੂੰ ਤੇਜ਼ ਕਰਨ ਲਈ ਕਰਾਂ 'ਚ ਕੁਝ ਨਵੀਂ ਕਟੌਤੀ 'ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਇਸ ਸਵਾਲ ਨੂੰ ਖਾਰਿਜ ਕਰ ਦਿੱਤਾ ਕਿ ਕੀ ਚੀਨ ਨਾਲ ਵਪਾਰ ਜੰਗ ਨਾਲ ਅਮਰੀਕਾ ਮੰਦੀ 'ਚ ਫਸ ਸਕਦਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਗਲਾਂ ਨੂੰ ਗਲਤ ਦੱਸਿਆ ਤੇ ਕਿਹਾ ਕਿ ਚੀਨ ਨੂੰ ਘੇਰਨਾ ਜ਼ਰੂਰੀ ਹੈ। ਇਹ ਸਾਡੇ ਦੇਸ਼ ਲਈ ਚੰਗਾ ਹੈ ਜਾਂ ਬੁਰਾ ਇਹ ਸਮੇਂ ਦੀ ਗੱਲ ਹੈ। ਅਮਰੀਕੀ ਰਾਸ਼ਟਰਪਤੀ ਨੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਕੋਲ ਟੈਕਸ ਲਗਾਉਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ। ਟਰੰਪ ਦਾ ਮੰਨਣਾ ਹੈ ਕਿ ਅਮਰੀਕਾ 'ਤੇ ਮੰਦੀ ਦਾ ਕੋਈ ਖਤਰਾ ਨਹੀਂ ਹੈ ਤੇ ਜੇਕਰ ਫੈਡਰਲ ਰਿਜ਼ਰਵ ਨੀਤੀਗਤ ਵਿਆਜ ਦਰਾਂ 'ਚ ਕਟੌਤੀ ਕਰੇਗਾ ਤਾਂ ਅਰਥਵਿਵਸਥਾ 'ਚ ਉਛਾਲ ਦੀ ਆਸ ਹੈ।

ਟਰੰਪ ਨੇ ਕਿਹਾ ਕਿ ਅਸੀਂ ਮੰਦੀ ਤੋਂ ਬਹੁਤ ਦੂਰ ਹਾਂ। ਅਸਲੀਅਤ 'ਚ ਜੇਕਰ ਫੈਡਰਲ ਰਿਜ਼ਰਵ ਆਪਣਾ ਕੰਮ ਕਰੇਗਾ ਤਾਂ ਮੈਨੂੰ ਲੱਗਦਾ ਹੈ ਕਿ ਅਰਥਵਿਵਸਥਾ 'ਚ ਮਜ਼ਬੂਤੀ ਆਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਉਹ ਵੇਤਨਭੋਗੀਆਂ 'ਤੇ ਇਨਕਮ ਟੈਕਸ 'ਚ ਅਸਥਾਈ ਕਟੌਤੀ ਤੇ ਨਿਵੇਸ਼ ਨਾਲ ਮਿਲੇ ਮੁਨਾਫੇ 'ਤੇ ਫੈਡਰਲ ਕਰਾਂ ਨੂੰ ਮੁਦਰਾਸਫਿਤੀ ਦੇ ਅਨੁਕੂਲ ਬਣਾਉਣ 'ਤੇ ਵਿਚਾਰ ਕਰ ਰਹੇ ਹਨ। ਇਸ ਨਾਲ ਆਰਥਿਕ ਵਾਧਾ ਤੇਜ਼ ਹੋਵੇਗਾ। ਟਰੰਪ ਦੇ ਬਿਆਨ 'ਤੇ ਵਾਈਟ ਹਾਊਸ ਦੇ ਬੁਲਾਰੇ ਜੁਡ ਜ਼ੀਰੇ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਵਿਸ਼ਵਾਸ ਨਹੀਂ ਹੈ ਕਿ ਅਸੀਂ ਮੰਦੀ ਵੱਲ ਵਧ ਰਹੇ ਹਾਂ ਕਿਉਂਕਿ ਉਨ੍ਹਾਂ ਦੀਆਂ ਨੀਤੀਆਂ ਦੇ ਕਾਰਨ ਅਰਥਵਿਵਸਥਾ ਮਜ਼ਬੂਤ ਹੈ।


author

Baljit Singh

Content Editor

Related News