ਟਰੰਪ ਨੇ ਬਾਈਡੇਨ ''ਤੇ ਯੂਕ੍ਰੇਨ ਰਾਹੀਂ ਟੈਕਸ ਚੋਰੀ ਦਾ ਲਗਾਇਆ ਦੋਸ਼
Wednesday, Dec 11, 2024 - 05:38 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਈਡੇਨ ‘ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਯੂਕ੍ਰੇਨ ਨੂੰ ਫੰਡ ਦੇਣਾ ਅਮਰੀਕੀ ਟੈਕਸਦਾਤਾਵਾਂ ਦੇ ਪੈਸੇ ਦਾ ਗਬਨ ਕਰਨ ਦੇ ਬਰਾਬਰ ਹੈ। ਟਰੰਪ ਨੇ ਮੰਗਲਵਾਰ ਨੂੰ ਟਰੂਥ ਸੋਸ਼ਲ 'ਤੇ ਇੱਕ ਪੋਸਟ ਵਿੱਚ ਦੱਸਿਆ ਕਿ 'ਬਾਈਡੇਨੋਮਿਕਸ ਕਿਵੇਂ ਕੰਮ ਕਰਦਾ ਹੈ'। ਉਨ੍ਹਾਂ ਨੇ ਲਿਖਿਆ, “ਬਾਈਡੇਨੋਮਿਕਸ… 1. ਤੁਸੀਂ ਟੈਕਸ ਅਦਾ ਕਰਦੇ ਹੋ। 2. ਮੈਂ (ਬਾਈਡੇਨ) ਇਸਨੂੰ ਯੂਕ੍ਰੇਨ ਭੇਜਦਾ ਹਾਂ। 3. ਉਹ ਇਸਨੂੰ ਹੰਟਰ (ਬਾਈਡੇਨ ਦੇ ਪੁੱਤਰ) ਨੂੰ ਵਾਪਸ ਭੇਜਦੇ ਹਨ। 4. ਹੰਟਰ ਇਹ ਮੈਨੂੰ ਦਿੰਦਾ ਹੈ। 5. ਹੰਟਰ ਨੂੰ ਮਾਫ਼ ਕਰੋ।"
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਫੌਜ ਖਿਲਾਫ ਗਲਤ ਪ੍ਰਚਾਰ ਕਰਨ ਦੇ ਦੋਸ਼ 'ਚ 22 ਲੋਕ ਗ੍ਰਿਫਤਾਰ
ਜ਼ਿਕਰਯੋਗ ਹੈ ਕਿ 01 ਦਸੰਬਰ ਨੂੰ ਬਾਈਡੇਨ ਨੇ ਆਪਣੇ ਬੇਟੇ ਹੰਟਰ ਨੂੰ ਮਾਫ ਕਰਨ ਦੇ ਇੱਕ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਕੀਤੇ ਸਨ। ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਮਾਫ ਦੇ ਹੁਕਮ ਦੀ ਆਲੋਚਨਾ ਕਰਦੇ ਹੋਏ ਇਸ ਨੂੰ 'ਨਿਆਂ ਦੀ ਦੁਰਵਰਤੋਂ ਅਤੇ ਦੁਰਵਿਵਹਾਰ' ਕਰਾਰ ਦਿੱਤਾ। ਇਸ ਦੌਰਾਨ ਅਮਰੀਕੀ ਅਰਬਪਤੀ ਉਦਯੋਗਪਤੀ ਐਲੋਨ ਮਸਕ ਨੇ ਕਿਹਾ ਕਿ ਬਾਈਡੇਨ ਦੀ ਮਾਫੀ ਹੰਟਰ ਦੇ ਯੂਕ੍ਰੇਨੀ ਊਰਜਾ ਕੰਪਨੀ ਬੁਰੀਸਮਾ ਵਿੱਚ ਕੰਮ ਕਰਨ ਦੀ ਮਿਆਦ ਨਾਲ ਮੇਲ ਖਾਂਦੀ ਹੈ।
ਇਹ ਵੀ ਪੜ੍ਹੋ: ਜਨਮ ਦਿੰਦਿਆਂ ਹੀ ਮਾਂ ਨੇ ਬੱਚੇ ਦੀ ਲਾਈ ਬੋਲੀ, ਵੇਚਣ ਲਈ ਸੋਸ਼ਲ ਮੀਡੀਆ 'ਤੇ ਪਾਈ ਪੋਸਟ
ਦੱਸ ਦੇਈਏ ਕਿ ਹੰਟਰ ਬਾਈਡੇਨ ਨੂੰ ਟੈਕਸ ਚੋਰੀ ਦੇ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਨਸ਼ੀਲੇ ਪਦਾਰਥਾਂ ਦਾ ਗੈਰ-ਕਾਨੂੰਨੀ ਉਪਭੋਗਤਾ ਹੋਣ ਅਤੇ ਬੰਦੂਕ ਰੱਖਣ ਦਾ ਦੋਸ਼ੀ ਪਾਇਆ ਗਿਆ ਸੀ। ਉਹ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਕਿਸੇ ਮੌਜੂਦਾ ਰਾਸ਼ਟਰਪਤੀ ਦਾ ਪਹਿਲਾ ਬੱਚਾ ਬਣ ਗਿਆ। ਉਸ 'ਤੇ 2017 ਅਤੇ 2018 ਵਿੱਚ 100,000 ਡਾਲਰ ਤੋਂ ਵੱਧ ਟੈਕਸਾਂ ਦਾ ਭੁਗਤਾਨ ਨਾ ਕਰਨ ਲਈ ਜਾਣਬੁੱਝ ਕੇ ਚੋਰੀ ਦੇ 2 ਮਾਮਲਿਆਂ ਵਿਚ ਦੋਸ਼ ਲਗਾਇਆ ਗਿਆ ਸੀ ਅਤੇ ਵੱਖ ਤੋਂ 2018 ਵਿੱਚ ਗੈਰ-ਕਾਨੂੰਨੀ ਡਰੱਗਜ਼ ਦੀ ਵਰਤੋਂ ਕਰਦੇ ਹੋਏ ਕੋਲਟ ਪਿਸਤੌਲ ਰੱਖਣ ਦਾ ਦੋਸ਼ ਲਗਾਇਆ ਗਿਆ ਸੀ, ਜੋ ਕਾਨੂੰਨ ਦੀ ਉਲੰਘਣਾ ਵੀ ਕਰਦਾ ਹੈ। ਇਸ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ। ਉਸ ਨੂੰ ਦਸੰਬਰ ਵਿਚ ਸਜ਼ਾ ਸੁਣਾਈ ਜਾਣੀ ਸੀ।
ਇਹ ਵੀ ਪੜ੍ਹੋ: ਸਕੂਲਾਂ 'ਚ ਐਨਰਜੀ ਡਰਿੰਕ 'ਤੇ ਪਾਬੰਦੀ, ਇਸ ਕਾਰਨ ਸਰਕਾਰ ਨੇ ਲਿਆ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8