ਆਈ. ਐੱਸ. ਆਈ. ਐੱਸ. ਨੂੰ ਕਰਾਰੀ ਹਾਰ ਦੇ ਕੇ ਉਸ ਨਾਲ ਨਜਿੱਠ ਰਹੇ ਹਾਂ : ਟਰੰਪ

11/16/2017 10:48:13 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਨੇ ਆਈ. ਐੱਸ. ਆਈ. ਐੱਸ. ਨਾਲ ਨਜਿੱਠਣ ਲਈ ਉਸ ਨੂੰ ਇਕ ਤੋਂ ਬਾਅਦ ਇਕ ਕਰਾਰੀ ਹਾਰ ਦਿੱਤੀ ਹੈ। ਟਰੰਪ ਨੇ ਬੁੱਧਵਾਰ ਨੂੰ ਰਾਸ਼ਟਰ ਦੇ ਨਾਮ ਟੀ. ਵੀ. 'ਤੇ ਦਿੱਤੇ ਗਏ ਇਕ ਸੰਦੇਸ਼ 'ਚ ਕਿਹਾ, ''ਮੈਂ ਨੇਤਾਵਾਂ ਨੂੰ ਅਪੀਲ ਕੀਤੀ ਸੀ ਕਿ ਉਹ ਅੱਤਵਾਦੀਆਂ ਨੂੰ ਆਪਣੇ ਸਮਾਜ ਤੋਂ ਬਾਹਰ ਕਰਨ। ਉਸ ਸਮੇਂ ਤੋਂ ਹੁਣ ਤੱਕ ਅਸੀਂ ਇਸਲਾਮਿਕ ਸਟੇਟ ਨੂੰ ਇਕ ਤੋਂ ਬਾਅਦ ਇਕ ਕਰਾਰੀ ਹਾਰ ਦੇ ਕੇ ਉਸ ਨਾਲ ਨਜਿੱਠ ਸਕੇ ਹਾਂ।''
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਜਦੋਂ ਤੋਂ ਸੱਤਾ ਵਿਚ ਆਇਆ ਹਾਂ, ਉਦੋਂ ਤੋਂ ਅਮਰੀਕਾ ਨੂੰ ਵਧਦੇ ਖਤਰਿਆਂ ਦੀ ਇਕ ਪੂਰੀ ਲੜੀ ਦਾ ਸਾਹਮਣਾ ਕਰਨਾ ਪਿਆ ਹੈ। ਰਾਸ਼ਟਰਪਤੀ ਨੇ ਕਿਹਾ, ''ਇਨ੍ਹਾਂ ਖਤਰਿਆਂ 'ਚ ਦੇਸ਼ਾਂ ਵਲੋਂ ਖਤਰਨਾਕ ਹਥਿਆਰਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ, ਅਮਰੀਕੀ ਪ੍ਰਭਾਵ ਨੂੰ ਵਿਦੇਸ਼ੀ ਤਾਕਤਾਂ ਵਲੋਂ ਚੁਣੌਤੀ ਮਿਲਣਾ, ਆਈ. ਐੱਸ. ਆਈ. ਐੱਸ. ਦਾ ਵਿਸਥਾਰ ਅਤੇ ਕਈ ਸਾਲਾਂ ਤੋਂ ਚੱਲੀ ਆ ਰਹੀ ਅਨੁਚਿਤ ਵਪਾਰ ਪਰੰਪਰਾ ਹੈ, ਜਿਸ ਨੇ ਖਤਰਨਾਕ ਢੰਗ ਨਾਲ ਸਾਡੇ ਉਤਪਾਦਨ ਆਧਾਰ ਨੂੰ ਕਮਜ਼ੋਰ ਕੀਤਾ ਹੈ ਅਤੇ ਲੱਖਾਂ ਨੌਕਰੀਆਂ ਨੂੰ ਖਤਮ ਕਰ ਦਿੱਤਾ ਹੈ।''


Related News