ਟਰੰਪ ਨੇ ਅਲਾਸਕਾ ''ਚ ਜਿੱਤ ਕੀਤੀ ਦਰਜ, ''ਇਲੈਕਟੋਰਲ ਕਾਲਜ ਵੋਟ'' ਵਧੇ

11/12/2020 3:40:16 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਵਿਚ ਅਲਾਸਕਾ ਵਿਚ ਸਖਤ ਮੁਕਾਬਲੇ ਵਿਚ ਜਿੱਤ ਹਾਸਲ ਕਰ ਲਈ ਹੈ।ਇਸ ਦੇ ਨਾਲ ਹੀ ਉਹਨਾਂ ਦੇ 'ਇਲੈਕਟੋਰਲ ਕਾਲਜ ਵੋਟ' ਵੱਧ ਕੇ 217 ਹੋ ਗਏ ਹਨ। ਰੀਪਬਲਿਕਨ ਪਾਰਟੀ ਨੇ ਅਲਾਸਕਾ ਦੀ ਸੈਨੇਟ ਸੀਟ 'ਤੇ ਵੀ ਆਪਣੀ ਪਕੜ ਕਾਇਮ ਰੱਖੀ ਅਤੇ ਇਸ ਦੇ ਨਾਲ ਹੀ 100 ਮੈਂਬਰੀ ਅਮਰੀਕੀ ਸੈਨੇਟ ਵਿਚੋਂ 50 ਉਹਨਾਂ ਦੇ ਨਾਮ ਹਨ।

ਪੜ੍ਹੋ ਇਹ ਅਹਿਮ ਖਬਰ- ਕਮਲਾ ਹੈਰਿਸ ਨੇ ਦਿੱਤੀ ਰਾਹਤ, ਕਿਹਾ-ਘੱਟ ਆਮਦਨ ਵਾਲਿਆਂ ਲਈ ਟੈਕਸ 'ਚ ਵਾਧਾ ਨਹੀਂ

ਟਰੰਪ ਨੂੰ ਇੱਥੇ 56.9 ਫੀਸਦੀ ਵੋਟ ਮਿਲੇ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਮ 'ਤੇ 39.1 ਫੀਸਦੀ ਵੋਟ ਪਏ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਟਰੰਪ ਦੇ 'ਇਲੈਕਟੋਰਲ ਕਾਲਜ ਵੋਟ' ਹੁਣ ਵੱਧ ਕੇ 217 ਹੋ ਗਏ ਹਨ। ਉੱਥੇ 3 ਨਵੰਬਰ ਨੂੰ ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ 543 ਵਿਚੋਂ 279 ਵੋਟ ਹਾਸਲ ਕਰਨਵਾਲੇ ਬਾਈਡੇਨ ਨੂੰ ਪਹਿਲਾਂ ਹੀ ਜੇਤੂ ਐਲਾਨਿਆ ਜਾ ਚੁੱਕਾ ਹੈ।

ਪੜ੍ਹੋ ਇਹ ਅਹਿਮ ਖਬਰ-  ਨਰਸ 'ਤੇ 8 ਮਾਸੂਮਾਂ ਦਾ ਕਤਲ ਅਤੇ ਹੋਰ 10 ਦੀ ਮੌਤ ਦਾ ਸਾਜਿਸ਼ ਰਚਣ ਦੇ ਗੰਭੀਰ ਦੋਸ਼


Vandana

Content Editor

Related News