ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ ''ਚ ਵਾਪਸੀ ਨਾਲ ਯੂਕ੍ਰੇਨ ਨੂੰ ਮਿਲਣ ਵਾਲੀ ਮਦਦ ਹੋ ਸਕਦੀ ਹੈ ਪ੍ਰਭਾਵਿਤ
Friday, Feb 23, 2024 - 05:48 PM (IST)
ਸੈਰਾਕਿਊਜ਼/ਅਮਰੀਕਾ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਅਤੇ ਉਨ੍ਹਾਂ ਦੀ ‘ਅਮਰੀਕਾ ਫਸਟ’ ਨੀਤੀ ਲਾਗੂ ਕਰਨ ਦੀ ਸੰਭਾਵਨਾ ਯੂਕ੍ਰੇਨ ਲਈ ‘ਘਾਤਕ’ ਸਾਬਤ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਇਸ ਸਾਲ ਦੇ ਅੰਤ ਵਿਚ ਹੋਣੀਆਂ ਹਨ। ਰਾਸ਼ਟਰਪਤੀ ਅਹੁਦੇ ਲਈ ਸੰਭਾਵੀ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਯੂਕ੍ਰੇਨ ਨੂੰ ਕੋਈ ਵੀ ਵਾਧੂ ਸਹਾਇਤਾ ਦਿੱਤੇ ਜਾਣ ਦੇ ਵਿਰੁੱਧ ਹਨ। ਟਰੰਪ ਦਾ ਕਹਿਣਾ ਹੈ ਕਿ ਹੁਣ ਕੋਈ ਵੀ ਹੋਰ ਸਹਾਇਤਾ ਕਰਜ਼ੇ ਵਜੋਂ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ 24 ਘੰਟਿਆਂ ਦੇ ਅੰਦਰ ਜੰਗ ਨੂੰ ਖਤਮ ਕਰਨ ਦੇ ਆਪਣੇ ਇਰਾਦੇ ਦਾ ਵੀ ਐਲਾਨ ਕੀਤਾ ਸੀ ਅਤੇ ਜਲਦੀ ਸ਼ਾਂਤੀ ਦਾ ਮਾਹੌਲ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਸੀ।
ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦੀ ਦੌੜ ਵਿਚ ਸ਼ਾਮਲ ਟਰੰਪ ਦੀ ਵਿਰੋਧੀ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਬਿਨਾਂ ਕਿਸੇ ਸ਼ਰਤ ਦੇ ਯੂਕ੍ਰੇਨ ਨੂੰ ਸਹਾਇਤਾ ਜਾਰੀ ਰੱਖਣ ਦਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਵਲਾਦੀਮੀਰ ਪੁਤਿਨ ਦੀ ਜਿੱਤ ਨਾਲ ਯੂਰਪ ਦੇ ਹੋਰ ਦੇਸ਼ਾਂ, ਮੁੱਖ ਤੌਰ 'ਤੇ ਬਾਲਟਿਕ ਦੇਸ਼ਾਂ ਅਤੇ ਪੋਲੈਂਡ 'ਚ ਜੰਗ ਸ਼ੁਰੂ ਹੋ ਜਾਵੇਗੀ। ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਲਈ ਅਮਰੀਕਾ ਦੇ 3 ਸੂਬਿਆਂ ਆਇਓਵਾ, ਨਿਊ ਹੈਂਪਸ਼ਾਇਰ ਅਤੇ ਨੇਵਾਡਾ ਵਿੱਚ ਜਾਰੀ ਵੋਟਿੰਗ ਦੇ ਨਤੀਜਿਆਂ ਮੁਤਾਬਕ ਟਰੰਪ ਨੂੰ ਬੜ੍ਹਤ ਹਾਸਲ ਹੈ ਪਰ ਸ਼ੱਕ ਅਜੇ ਵੀ ਬਰਕਰਾਰ ਹੈ।
ਅਮਰੀਕੀ ਸੈਨੇਟ ਨੇ 13 ਫਰਵਰੀ ਨੂੰ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਯੂਕ੍ਰੇਨ, ਇਜ਼ਰਾਈਲ ਅਤੇ ਤਾਈਵਾਨ ਲਈ 95 ਅਰਬ ਅਮਰੀਕੀ ਡਾਲਰ ਦੇ ਸਹਾਇਤਾ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਸੀ, ਜਿਸ ਵਿੱਚੋਂ 60 ਅਰਬ ਅਮਰੀਕੀ ਡਾਲਰ ਕੀਵ ਦੀ ਮਦਦ ਲਈ ਰੱਖੇ ਗਏ। ਸੰਘਰਸ਼ ਦੀ ਸ਼ੁਰੂਆਤ ਤੋਂ ਦਸੰਬਰ 2023 ਤੱਕ, ਯੂਕ੍ਰੇਨ ਨੂੰ ਅਮਰੀਕਾ ਦੀ ਵਿੱਤੀ ਅਤੇ ਮਾਨਵਤਾਵਾਦੀ ਸਹਾਇਤਾ 71.4 ਅਰਬ ਡਾਲਰ ਦੀ ਸੀ। ਯੂਰਪੀਅਨ ਯੂਨੀਅਨ (84.9 ਅਰਬ ਅਮਰੀਕੀ ਡਾਲਰ) ਤੋਂ ਬਾਅਦ ਯੂਕ੍ਰੇਨ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਅਮਰੀਕਾ ਦੂਜੇ ਨੰਬਰ 'ਤੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।