‘ਟਰੰਪ ਦਾ ਜਿੱਤ ਦਾ ਦਾਅਵਾ ਬਚਕਾਨਾ ਤੇ ਖਤਰਨਾਕ’

Wednesday, Nov 04, 2020 - 07:30 PM (IST)

‘ਟਰੰਪ ਦਾ ਜਿੱਤ ਦਾ ਦਾਅਵਾ ਬਚਕਾਨਾ ਤੇ ਖਤਰਨਾਕ’

ਵਾਸ਼ਿੰਗਟਨ-ਅਮਰੀਕਾ ’ਚ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਓਕਾਸੀਓ ਕੋਰਟੇਜ਼ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਿੱਤ ਦਾ ਦਾਅਵਾ ਕਰਨ ਵਾਲੇ ਬਿਆਨ ਨੂੰ ‘ਬਚਕਾਨਾ, ‘ਅਣਉਚਿਤ’ ਅਤੇ ‘ਖਤਰਨਾਕ’ ਕਰਾਰ ਦਿੱਤਾ ਹੈ। ਸ਼੍ਰੀ ਕੋਰਟੇਜ਼ ਨੇ ਬੁੱਧਵਾਰ ਨੂੰ ਕਿਹਾ ਕਿ ਚਾਹੇ ਕੁਝ ਵੀ ਹੋਵੇ ਵੋਟਾਂ ਦੀ ਗਿਣਤੀ ਜਾਰੀ ਰਹੇਗੀ। ਉਨ੍ਹਾਂ ਨੇ ਟਵੀਟ ਕੀਤਾ, ‘‘ਸ਼੍ਰੀ ਟਰੰਪ ਦੀ ਜਿੱਤ ਦਾ ਦਾਅਵਾ ‘ਬਚਕਾਨਾ’, ‘ਅਣਉਚਿਤ ਅਤੇ ‘ਖਤਰਨਾਕ’ ਹੈ।

PunjabKesari

ਸ਼੍ਰੀ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਚੋਣਾਂ ਜਿੱਤੇ ਗਏ ਸਨ ਅਤੇ ਇਸ ਸਾਲ ਦੀ ਵੋਟਿੰਗ ਇਕ ਧੋਖਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਤੋਂ ਰਾਸ਼ਟਰਪਤੀ ਚੋਣ ਦੀ ਪਵਿੱਤਰਤਾ ਯਕੀਨਨ ਕਰਨ ਲਈ ਬੇਨਤੀ ਕਰਨਗੇ। ਇਸ ਦੌਰਾਨ ਸ਼੍ਰੀ ਬਿਡੇਨ ਦੀ ਟੀਮ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼੍ਰੀ ਟਰੰਪ ਵੋਟਾਂ ਦੀ ਗਿਣਤੀ ਦੀ ਵੈਧਤਾ ਦਾ ਮੁੱਦਾ ਲੈ ਕੇ ਸੁਪਰੀਮ ਕੋਰਟ ਜਾਂਦੇ ਹਨ ਤਾਂ ਉਨ੍ਹਾਂ ਕੋਲ ਵੀ ਇਸ ਦਾ ਜਵਾਬ ਦੇਣ ਲਈ ਕਾਨੂੰਨ ਦੇ ਜਾਣਕਾਰਾਂ ਦੀ ਟੀਮ ਤਿਆਰ ਹੈ।


author

Karan Kumar

Content Editor

Related News