ਮਹਾਦੋਸ਼ ਦੀ ਸੁਣਵਾਈ ਤੋਂ ਪਹਿਲਾਂ ਟਰੰਪ ਦੇ ਵਕੀਲਾਂ ਨੇ ਦਿੱਤੀਆਂ ਇਹ ਦਲੀਲਾਂ

Tuesday, Feb 09, 2021 - 01:13 PM (IST)

ਮਹਾਦੋਸ਼ ਦੀ ਸੁਣਵਾਈ ਤੋਂ ਪਹਿਲਾਂ ਟਰੰਪ ਦੇ ਵਕੀਲਾਂ ਨੇ ਦਿੱਤੀਆਂ ਇਹ ਦਲੀਲਾਂ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਹਾਦੋਸ਼ ਮਾਮਲੇ ਦੀ ਇਸ ਹਫਤੇ ਸੈਨੇਟ ਵਿਚ ਸੁਣਵਾਈ ਹੋਣੀ ਹੈ। ਮਹਾਦੋਸ਼ ਦੇ ਤਹਿਤ ਉਹਨਾਂ 'ਤੇ 6 ਜਨਵਰੀ ਨੂੰ ਅਮਰੀਕੀ ਕੈਪੀਟਲ (ਸੰਸਦ ਭਵਨ) ਵਿਚ ਦੰਗਾ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਟਰੰਪ ਦੇ ਵਕੀਲਾਂ ਨੇ ਸੋਮਵਾਰ ਨੂੰ 78 ਸਫਿਆਂ ਦੇ ਮੈਮੋਰੰਡਮ ਵਿਚ ਉਹਨਾਂ ਕਾਨੂੰਨੀ ਅਤੇ ਤੱਥਾਤਮਕ ਦਲੀਲਾਂ ਦਾ ਵੇਰਵਾ ਦਿੱਤਾ ਹੈ ਜਿਹਨਾਂ ਨੂੰ ਉਹ ਸੁਣਵਾਈ ਦੌਰਾਨ ਦੇਣਾ ਚਾਹੁੰਦੇ ਹਨ। 

ਟਰੰਪ ਨੇ ਦੰਗਾ ਕਰਨ ਲਈ ਨਹੀਂ ਭੜਕਾਇਆ
ਵਕੀਲਾਂ ਦੀ ਦਲੀਲ ਹੈ ਕਿ ਟਰੰਪ ਨੇ ਸਮਰਥਕਾਂ ਦੀ ਰੈਲੀ ਨੂੰ ਸੰਬੋਧਿਤ ਕਰਨ ਦੌਰਾਨ ਲੋਕਾਂ ਨੂੰ ਦੰਗੇ ਲਈ ਨਹੀਂ ਭੜਕਾਇਆ। ਬਚਾਅ ਪੱਖ ਦੇ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਸਦਨ ਦੇ ਮਹਾਦੋਸ਼ ਪ੍ਰਬੰਧਕ ਇਕ ਘੰਟਾ ਲੰਬੇ ਟਰੰਪ ਦੇ ਭਾਸ਼ਣ ਵਿਚੋਂ ਸਿਰਫ ਉਹਨਾਂ ਹਿੱਸਿਆਂ ਨੂੰ ਲਿਆ ਹੈ ਜੋ ਡੈਮੋਕ੍ਰੈਟਿਕ ਪਾਰਟੀ ਦੇ ਮਾਮਲੇ ਵਿਚ ਜ਼ਰੂਰੀ ਹਨ। ਵਕੀਲਾਂ ਨੇ ਰੇਖਾਂਕਿਤ ਕੀਤਾ ਕਿ ਟਰੰਪ ਨੇ ਬਾਰ-ਬਾਰ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀਪੂਰਨ ਅਤੇ ਦੇਸ਼ਭਗਤੀ ਢੰਗ ਨਾਲ ਆਪਣੀ ਆਵਾਜ਼ ਚੁੱਕਣ। ਉਹਨਾਂ ਨੇ ਦਲੀਲ ਦਿੱਤੀ ਕਿ ਟਰੰਪ ਦੀ ਇਹ ਟਿੱਪਣੀ 'ਜੇਕਰ ਤੁਸੀਂ ਜੀ-ਜਾਨੋਂ ਨਹੀਂ ਲੜਦੇ ਤਾਂ ਤੁਸੀਂ ਇਹ ਦੇਸ਼ ਗਵਾਉਣ ਜਾ ਰਹੇ ਹੋ' ਚੋਣ ਸੁਰੱਖਿਆ ਦੇ ਸਧਾਰਨ ਪ੍ਰਸੰਗ ਵਿਚ ਕੀਤੀ ਗਈ ਸੀ, ਨਾ ਕਿ ਹਿੰਸਾ ਕਰਨ ਦੀ ਅਪੀਲ ਲਈ ਸੀ। 

ਪਹਿਲਾਂ ਤੋਂ ਹੀ ਹਿੰਸਾ ਹੋਣ ਦਾ ਖਦਸ਼ਾ 
ਵਕੀਲਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਪਹਿਲਾਂ ਹੀ 6 ਜਨਵਰੀ ਨੂੰ ਹਿੰਸਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਸੀ ਲਿਹਾਜਾ ਟਰੰਪ ਖੁਦ ਹਿੰਸਾ ਲਈ ਨਹੀਂ ਉਕਸਾ ਸਕਦੇ ਸਨ ਪਰ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਰੈਲੀ ਵਿਚ ਟਰੰਪ ਵੱਲੋਂ ਦਿੱਤੇ ਭਾਸ਼ਣ 'ਤੇ ਹੀ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ ਰਾਸ਼ਟਰਪਤੀ ਅਹੁਦੇ ਦੇ ਚੋਣ ਨਤੀਜਿਆਂ 'ਤੇ ਸਵਾਲ ਕਰਨ ਵਾਲੀਆਂ ਟਰੰਪ ਦੀਆਂ ਬੇਬੁਨਿਆਦ ਕੋਸ਼ਿਸ਼ਾਂ ਅਤੇ ਆਪਣੇ ਸਮਰਥਕਾਂ ਨੂੰ ਉਸ ਦਿਨ ਵਾਸ਼ਿੰਗਟਨ ਬੁਲਾਉਣ ਦੀ ਉਹਨਾਂ ਦੀ ਅਪੀਲ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ ਜਦੋਂ ਸੈਨੇਟ ਨੇ (ਮੌਜੂਦਾ ਰਾਸ਼ਟਰਪਤੀ) ਜੋਅ ਬਾਈਡੇਨ ਦੀ ਜਿੱਤ ਦੀ ਪੁਸ਼ਟੀ ਕਰਨੀ ਸੀ। 

ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਆਸਟ੍ਰੇਲੀਆ 'ਚ ਘਟੇ ਕੋਵਿਡ-19 ਦੇ ਐਕਟਿਵ ਮਾਮਲੇ

ਅਜਿਹਾ ਕਰਨਾ ਗੈਰ ਸੰਵਿਧਾਨਕ
ਫਿਲਹਾਲ ਟਰੰਪ ਦੇ ਵਕੀਲਾਂ ਦੀ ਇਹ ਦਲੀਲ ਵੀ ਹੈ ਕਿ ਉਹਨਾਂ ਨੂੰ ਸੰਵਿਧਾਨ ਦੀ ਪਹਿਲੀ ਸੋਧ ਦੇ ਤਹਿਤ ਸੁਰੱਖਿਆ ਮਿਲੀ ਹੋਈ ਸੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਟਰੰਪ 'ਤੇ ਮਹਾਦੋਸ਼ ਚਲਾਉਣਾ ਗੈਰ ਸੰਵਿਧਾਨਕ ਹੈ ਕਿਉਂਕਿ ਹੁਣ ਉਹ ਅਹੁਦੇ 'ਤੇ ਨਹੀਂ ਹਨ। ਵਕੀਲਾਂ ਦੀ ਦਲੀਲ ਹੈ ਕਿ ਸੰਵਿਧਾਨ ਸਧਾਰਨ ਨਾਗਰਿਕ ਖ਼ਿਲਾਫ਼ ਮਹਾਦੋਸ਼ ਚਲਾਉਣ ਦੀ ਸ਼ਕਤੀ ਨਹੀਂ ਦਿੰਦਾ ਹੈ। ਵਕੀਲਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਦੋਸ਼ ਵਿਚ ਦੋਸ਼ੀ ਸਾਬਤ ਹੋਣ ਦੇ ਬਾਅਦ ਬਚਾਅ ਪੱਖ ਵੱਲੋਂ ਟਰੰਪ ਨੂੰ ਅਹੁਦੇ ਤੋਂ ਹਟਾਉਣਾ ਹੁੰਦਾ ਹੈ ਪਰ ਟਰੰਪ ਹੁਣ ਵ੍ਹਾਈਟ ਹਾਊਸ ਵਿਚ ਨਹੀਂ ਹਨ ਇਸ ਲਈ ਅਜਿਹੇ ਮੁਕੱਦਮੇ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। 

ਵਕੀਲਾਂ ਨੇ ਦਿੱਤੀ ਇਹ ਦਲੀਲ
ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਅਹੁਦੇ ਤੋਂ ਹਟਣ ਵਾਲੇ ਲੋਕਾਂ ਦੇ ਵਿਵਹਾਰ ਖ਼ਿਲਾਫ਼ ਮਹਾਦੋਸ਼ ਚਲਾਉਣ ਦੀਆਂ ਇਤਿਹਾਸਿਕ ਉਦਾਹਰਨਾਂ ਹਨ, ਜਿਹਨਾਂ ਨੇ ਅਹੁਦੇ 'ਤੇ ਰਹਿੰਦੇ ਹੋਏ ਕੁਝ ਗਲਤ ਕੀਤਾ ਹੈ। ਭਾਵੇਂਕਿ ਇਹ ਰਾਸ਼ਟਰਪਤੀ ਨੂੰ ਲੈਕੇ ਨਹੀਂ ਹੈ। ਟਰੰਪ ਦੇ ਵਕੀਲਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਉਹਨਾਂ ਦੇ ਬਚਾਅ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜ਼ਿਕਰ ਕਰਨਗੇ। ਉਹਨਾਂ ਨੇ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਵੱਲੋਂ 2018 ਵਿਚ ਪੱਤਰਕਾਰ ਸੰਮੇਲਨ ਵਿਚ ਇਮੀਗ੍ਰੇਸ਼ਨ 'ਤੇ ਟਰੰਪ ਪ੍ਰਸ਼ਾਸਨ ਦੀ ਬਿਲਕੁੱਲ ਬਰਦਾਸ਼ਤ ਨਾ ਕਰਨ ਦੀ ਨੀਤੀ 'ਤੇ ਕੀਤੀਆਂ ਟਿੱਪਣੀਆਂ ਨੂੰ ਰੇਖਾਂਕਿਤ ਕੀਤਾ। ਪੇਲੋਸੀ ਨੋ ਕਿਹਾ ਸੀ ਕਿ ਮੈਂ ਨਹੀਂ ਜਾਣਦੀ ਹਾਂ ਕਿ ਦੇਸ਼ ਵਿਚ ਵਿਦਰੋਹ ਕਿਉਂ ਨਹੀਂ ਹੋ ਰਿਹਾ ਹੈ। ਸ਼ਾਇਦ ਹੋਵੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News