ਟਰੰਪ ਦਾ ਦਾਅਵਾ, ਅਗਲੇ 4 ਹਫਤਿਆਂ ''ਚ ਮਿਲ ਜਾਵੇਗੀ ਕੋਰੋਨਾ ਵੈਕਸੀਨ

09/16/2020 6:36:30 PM

ਵਾਸ਼ਿੰਗਟਨ (ਬਿਊਰੋ): ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਨੂੰ ਵੈਕਸੀਨ ਆਉਣ ਦਾ ਇੰਤਜ਼ਾਰ ਹੈ। ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕੋਰੋਨਾ ਵੈਕਸੀਨ ਆਉਣ 'ਤੇ ਦੁਨੀਆ ਦੀ ਆਸ ਨੂੰ ਮਜਬੂਤ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਫਿਲਾਡੇਲਫੀਆ ਵਿਚ ਏ.ਬੀ.ਸੀ. ਨਿਊ਼ਜ਼ ਵੱਲੋਂ ਟਾਊਨ ਹਾਲ ਵਿਚ ਆਯੋਜਿਤ ਇਕ ਸਮਾਰੋਹ ਵਿਚ ਕਿਹਾ ਕਿ ਚਾਰ ਹਫਤੇ ਦੇ ਅੰਦਰ ਵੈਕਸੀਨ ਤਿਆਰ ਕਰ ਲਈ ਜਾਵੇਗੀ। ਇੱਥੇ ਦੱਸ ਦਈਏ ਕਿ ਕੋਰੋਨਾ ਮਹਾਮਾਰੀ ਨਾਲ ਅਮਰੀਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਮਰੀਕਾ ਵਿਚ ਹੁਣ ਤੱਕ 67 ਲੱਖ ਤੋਂ ਵਧੇਰੇ ਕੋਰੋਨਾ ਪੀੜਤਾਂ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ 2 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਟਰੰਪ ਨੇ ਕਿਹਾ ਕਿ ਪਿਛਲੇ ਪ੍ਰਸ਼ਾਸਨ ਨੂੰ  FDA (ਫੂਡ ਡਰੱਗ ਐਂਡ ਐਡਮਿਨਿਸਟ੍ਰੇਸ਼ਨ) ਅਤੇ ਹਰ ਤਰ੍ਹਾਂ ਦਾ ਪ੍ਰਵਾਨਗੀ ਦੇ ਕਾਰਨ ਵੈਕਸੀਨ ਹਾਸਲ ਕਰਨ ਵਿਚ ਕਈ ਸਾਲ ਲੱਗ ਗਏ ਹੋਣਗੇ ਪਰ ਅਸੀਂ ਇਸ ਨੂੰ ਪਾਉਣ ਵਿਚ ਸਿਰਫ ਕੁਝ ਹਫਤੇ ਦੂਰ ਹਾਂ। ਉਹਨਾਂ ਨੇ ਕਿਹਾ ਕਿ ਅਮਰੀਕਾ ਤਿੰਨ ਤੋਂ ਚਾਰ ਹਫਤਿਆਂ ਵਿਚ ਵੈਕਸੀਨ ਬਣਾ ਲਵੇਗਾ। ਪਬਲਿਕ ਹੈਲਥ ਅਥਾਰਿਟੀਜ਼ ਨੇ ਦੱਸਿਆ ਕਿ ਵ੍ਹਾਈਟ ਹਾਊਸ ਐੱਫ.ਡੀ.ਏ. 'ਤੇ ਅਮਰੀਕੀ ਚੋਣਾਂ ਤੋਂ ਪਹਿਲਾਂ ਵੈਕਸੀਨ ਨੂੰ ਮਨਜ਼ੂਰੀ ਦੇਣ ਦੇ ਲਈ ਦਬਾਅ ਪਾ ਰਿਹਾ ਹੈ। ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਭਾਵੇਕਿ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦਾ ਸੰਯੁਕਤ ਰੂਪ ਵਿਚ ਕਹਿਣਾ ਹੈ ਕਿ ਉਹ ਵੈਕਸੀਨ ਦੀ ਸੁਰੱਖਿਆ ਅਤੇ ਪ੍ਰਭਾਵ ਨੂੰ ਜਾਂਚਣ ਦੇ ਬਾਅਦ ਹੀ ਉਸ ਨੂੰ ਬਾਜ਼ਾਰ ਵਿਚ ਉਪਲਬਧ ਕਰਾਉਣਗੀਆਂ। 

ਪੜ੍ਹੋ ਇਹ ਅਹਿਮ ਖਬਰ- ਯੂਕੇ : ਭਾਰਤੀ ਮੂਲ ਦੇ ਜੋੜੇ ਕੋਲੋਂ ਸ਼ੱਕੀ ਨਕਦੀ ਬਰਾਮਦ

ਇੱਥੇ ਦੱਸ ਦਈਏ ਕਿ ਇਸ ਸਮੇਂ ਅਮਰੀਕਾ ਦੀਆਂ ਦੋ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਟੀਕੇ ਕਾਰਨ ਸੁਰਖੀਆਂ ਵਿਚ ਹਨ। ਇਹਨਾਂ ਵਿਚ ਪਹਿਲੀ ਕੰਪਨੀ 'ਮੋਡਰਨਾ ਇੰਕ' ਅਤੇ ਦੂਜੀ ਕੰਪਨੀ 'ਨੋਵਾਵੈਕਸ' ਹੈ। ਮੋਡਰਨਾ ਇਕ ਦੀ ਵੈਕਸੀਨ ਟ੍ਰਾਇਲ ਦੇ ਤੀਜੇ ਪੜਾਅ ਵਿਚ ਹੈ ਜਦਕਿ ਨੋਵਾਵੈਕਸ ਦੀ ਵੈਕਸੀਨ ਟ੍ਰਾਇਲ ਦੇ ਮੱਧ ਪੜਾਅ ਵਿਚ ਪਹੁੰਚ ਚੁੱਕੀ ਹੈ। ਕਲੀਨਿਕਲ ਟ੍ਰਾਇਲ ਦੇ ਸ਼ੁਰੂਆਤੀ ਨਤੀਜਿਆਂ ਵਿਚ ਦੋਵੇਂ ਵੈਕਸੀਨ ਕਾਫੀ ਅਸਰਦਾਰ ਸਾਬਤ ਹੋਈਆਂ ਹਨ। ਕੋਰੋਨਾ ਵੈਕਸੀਨ ਇਸ ਸਾਲ ਉਪਲਬਧ ਕਰਾਉਣ ਦਾ ਦਾਅਵਾ ਕਰਨ ਵਾਲਿਆਂ ਵਿਚ ਅਮਰੀਕਾ ਦੇ ਇਲਾਵਾ ਚੀਨ, ਬ੍ਰਿਟੇਨ ਜਿਹੇ ਦੇਸ਼ ਵੀ ਸ਼ਾਮਲ ਹਨ। ਇਹਨਾਂ ਦੇ ਇਲਾਵਾ ਰੂਸ ਤਾਂ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਵਿਚ ਸਫਲ ਹੋਣ ਦੀ ਗੱਲ ਵੀ ਕਹਿ ਚੁੱਕਾ ਹੈ। ਭਾਵੇਂਕਿ ਹੁਣ ਤੱਕ ਰੂਸ ਨੇ ਸਪੂਤਨਿਕ--v ਵੈਕਸੀਨ ਦੇ ਰਿਸਰਚ ਫੈਕਟ ਸਾਹਮਣੇ ਨਹੀਂ ਰੱਖੇ ਹਨ।  


Vandana

Content Editor

Related News