ਕੋਰੋਨਾ ''ਤੇ ਬੋਲਿਆ ਝੂਠ ਫੜੇ ਜਾਣ ''ਤੇ ਬੋਲੋ ਟਰੰਪ- ''ਹਾਂ, ਮੈਂ ਅਮਰੀਕਾ ਦਾ ਚੀਅਰਲੀਡਰ ਹਾਂ''

Friday, Sep 11, 2020 - 06:36 PM (IST)

ਕੋਰੋਨਾ ''ਤੇ ਬੋਲਿਆ ਝੂਠ ਫੜੇ ਜਾਣ ''ਤੇ ਬੋਲੋ ਟਰੰਪ- ''ਹਾਂ, ਮੈਂ ਅਮਰੀਕਾ ਦਾ ਚੀਅਰਲੀਡਰ ਹਾਂ''

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਨਿਆ ਹੈ ਕਿ ਉਹਨਾਂ ਨੇ ਕੋਰੋਨਾਵਾਇਰਸ ਦੇ ਜਾਨਲੇਵਾ ਪ੍ਰਭਾਵ ਨੂੰ ਜਾਣਬੁੱਝ ਕੇ ਲੁਕੋਇਆ ਸੀ। ਉਹਨਾਂ ਨੇ ਕਿਹਾ ਹੈ ਕਿ ਇਸ ਦੀ ਗੰਭੀਰਤਾ ਇਸ ਲਈ ਲੁਕੋਈ ਗਈ ਤਾਂ ਜੋ ਲੋਕਾਂ ਵਿਚ ਡਰ ਅਤੇ ਦਹਿਸ਼ਤ ਪੈਦਾ ਨਾ ਹੋਵੇ। ਉੱਥੇ ਆਲੋਚਕ ਦੋਸ਼ ਲਗਾਉਂਦੇ ਰਹੇ ਕਿ ਟਰੰਪ ਦੁਵੱਲੀ ਗੱਲ ਕਰਦੇ ਹਨ ਅਤੇ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕਿਆ ਹੈ, ਜਿਹਨਾਂ ਨੂੰ ਬਚਾਇਆ ਜਾ ਸਕਦਾ ਸੀ। ਪੱਤਰਕਾਰ ਬੌਬ ਵੁਡਵਰਡ ਦੀ ਆਉਣ ਵਾਲੀ ਕਿਤਾਬ 'Rage' ਵਿਚ ਇਸ ਦਾ ਦਾਅਵਾ ਕੀਤਾ ਗਿਆ ਹੈ।

ਟਰੰਪ ਦਾ ਵਿਰੋਧ ਸ਼ੁਰੂ
ਰਾਜਨੀਤਕ ਕੋਰੀਡੋਰ ਵਿਚ 'Trump lied, people died' (ਟਰੰਪ ਨੇ ਝੂਠ ਬੋਲਿਆ, ਲੋਕ ਮਰੇ) ਦੀ ਗੂੰਜ ਹੈ।ਟਰੰਪ ਅਤੇ ਉਹਨਾਂ ਦੇ ਸਮਰਥਕ ਉਹਨਾਂ ਦੇ ਟੇਪਸ 'ਤੇ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੁਡਵਰਡ ਨਾਲ ਫਰਵਰੀ ਵਿਚ ਟਰੰਪ ਨੇ ਇਸ ਗੱਲ ਨੂੰ ਮੰਨਿਆ ਸੀ ਕਿ ਕੋਰੋਨਾਵਾਇਰਸ ਜਾਨਲੇਵਾ ਹੈ ਜਦਕਿ ਲੋਕਾਂ ਨੂੰ ਉਹ ਬੋਲਦੇ ਰਹੇ ਕਿ ਹੁਣ ਇਹ ਇਸ ਨਾਲੋਂ ਵੱਧ ਖਤਰਨਾਕ ਨਹੀਂ ਹੈ ਅਤੇ ਹੌਲੀ-ਹੌਲੀ ਚਲਾ ਜਾਵੇਗਾ। ਵੁਡਵਰਡ ਨੇ ਦਸੰਬਰ ਤੋਂ ਲੈ ਕੇ ਜੁਲਾਈ ਤੱਕ ਟਰੰਪ ਦਾ ਇੰਟਰਵਿਊ ਕੀਤਾ ਅਤੇ ਇਸ ਦੌਰਾਨ ਉਹਨਾਂ ਦੇ ਬਿਆਨ ਰਿਕਾਰਡ ਕੀਤੇ।

ਟਰੰਪ ਨੇ ਕੀਤੇ ਸਵਾਲ
ਟਰੰਪ ਨੇ ਆਪਣੇ ਬਿਆਨ ਦਾ ਬਚਾਅ ਕਰਦਿਆਂ ਕਿਹਾ,''ਗੱਲ ਇਹ ਹੈ ਕਿ ਮੈਂ ਦੇਸ਼ ਦੇ ਲਈ ਇਕ ਚੀਅਰਲੀਡਰ ਹਾਂ। ਮੈਂ ਆਪਣੇ ਦੇਸ਼ ਨਾਲ ਪਿਆਰ ਕਰਦਾ ਹਾਂ। ਮੈਂ ਨਹੀਂ ਚਾਹੁੰਦਾ ਹਾਂ ਕਿ ਲੋਕ ਡਰਨ। ਮੈਂ ਵਿਸ਼ਵਾਸ ਦਿਖਾਉਣਾ ਚਾਹੁੰਦਾ ਹਾਂ। ਮੈਂ ਤਾਕਤ ਦਿਖਾਉਣਾ ਚਾਹੁੰਦਾ ਹਾਂ।'' ਟਰੰਪ ਨੇ ਵੁਡਵਰਡ 'ਤੇ ਵੀ ਸਵਾਲ ਕੀਤਾ ਹੈ ਕਿ ਜੇਕਰ ਉਹਨਾਂ ਨੂੰ ਲੱਗਾ ਸੀ ਕਿ ਟਰੰਪ ਸਹੀ ਨਹੀਂ ਹਨ ਤਾਂ ਉਹਨਾਂ ਨੇ ਲੋਕਾਂ ਦੀ ਜਾਨ ਬਚਾਉਣ ਲਈ ਸੱਚ ਦੁਨੀਆ ਦੇ ਸਾਹਮਣੇ ਉਦੋਂ ਹੀ ਕਿਉਂ ਨਹੀਂ ਰੱਖਿਆ। ਟਰੰਪ ਨੇ ਕਿਹਾ ਕਿ ਵੁਡਵਰਡ ਉਹਨਾਂ ਨਾਲ ਸਹਿਮਤ ਸਨ ਅਤੇ ਹੁਣ ਉਹਨਾਂ ਨੇ ਰਾਜਨੀਤਕ ਤੌਰ 'ਤੇ ਇਹਨਾਂ ਟੇਪਸ ਦੀ ਵਰਤੋਂ ਕੀਤੀ ਹੈ।

ਟਰੰਪ ਦੇ ਸਮਰਥਕ ਹਨ ਹੈਰਾਨ
ਕੁਝ ਲੋਕਾਂ ਦਾ ਮੰਨਣਾ ਹੈ ਕਿ ਜਨਤਾ ਨੂੰ ਸੱਚ ਨਾ ਦੱਸਣਾ ਸਹੀ ਫੈਸਲਾ ਸੀ। ਭਾਵੇਂਕਿ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿ ਆਖਿਰ ਟਰੰਪ ਨੇ ਲੋਕਾਂ ਦੇ ਸਾਹਮਣੇ ਅਜਿਹਾ ਕਿਉਂ ਜ਼ਾਹਰ ਕੀਤਾ ਕਿ ਵਾਇਰਸ ਜ਼ਿਆਦਾ ਜਾਨਲੇਵਾ ਨਹੀਂ ਹੈ। ਇਹੀ ਨਹੀਂ ਉਹਨਾਂ ਨੇ ਮਾਸਕ ਪਾਉਣ ਜਿਹੇ ਕਦਮ ਨੂੰ ਉਤਸ਼ਾਹਿਤ ਨਹੀਂ ਕੀਤਾ। ਹਾਲ ਹੀ ਵਿਚ ਟਰੰਪ ਨੇ ਇਕ ਰਿਪੋਰਟਰ ਦਾ ਮਾਸਕ ਪਾਉਣ 'ਤੇ ਮਜ਼ਾਕ ਵੀ ਉਡਾਇਆ ਸੀ। ਉਹਨਾਂ ਦੀਆਂ ਰੈਲੀਆਂ ਵਿਚ ਲੋਕ ਬਿਨਾਂ ਮਾਸਕ ਪਹੁੰਚ ਸਨ।

ਉੱਥੇ ਟਰੰਪ ਸਮਰਥਕ ਇਸ ਗੱਲ ਨਾਲ ਹੈਰਾਨ ਹਨ ਕਿ ਆਖਿਰ ਟਰੰਪ ਵੁਡਵਰਡ ਨਾਲ ਗੱਲ ਕਰਨ ਲਈ ਕਿਉਂ ਤਿਆਰ ਹੋਏ। ਵੁਡਵਰਡ ਨੇ ਹੀ ਕਾਰਲ ਬਰਨਸਟੀਨ ਦੇ ਨਾਲ ਮਿਲ ਕੇ ਵਾਟਰਗੇਟ ਖੁਲਾਸਾ ਕੀਤਾ ਸੀ। ਉਸ ਦੇ ਬਾਅਦ ਤੋਂ ਉਹਨਾਂ ਨੇ ਹਰੇਕ ਰਾਸ਼ਟਰਪਤੀ ਨਾਲ ਜੁੜੇ ਖੁਲਾਸੇ ਕੀਤੇ ਹਨ, ਜੋ ਹੋਸ਼ ਉਡਾਉਣ ਵਾਲੇ ਰਹੇ ਹਨ।


author

Vandana

Content Editor

Related News