ਟਰੰਪ ਨੇ ਰੀਪਬਲਿਕਨ ਸਹਿਯੋਗੀਆਂ ਸਮੇਤ 15 ਲੋਕਾਂ ਦੀ ਸਜ਼ਾ ਕੀਤੀ ਮੁਆਫ

Wednesday, Dec 23, 2020 - 10:25 AM (IST)

ਟਰੰਪ ਨੇ ਰੀਪਬਲਿਕਨ ਸਹਿਯੋਗੀਆਂ ਸਮੇਤ 15 ਲੋਕਾਂ ਦੀ ਸਜ਼ਾ ਕੀਤੀ ਮੁਆਫ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਰੀਪਬਲਿਕਨ ਪਾਰਟੀ ਦੇ ਕੁਝ ਮੈਂਬਰਾਂ, 2016 ਵਿਚ ਰੂਸੀ ਦਖਲ ਅੰਦਾਜ਼ੀ ਜਾਂਚ ਵਿਚ ਦੋਸ਼ੀ ਪਾਏ ਗਏ ਇਕ ਅਧਿਕਾਰੀ ਅਤੇ ਬਗਦਾਦ ਵਿਚ 2007 ਵਿਚ ਹੋਏ ਕਤਲੇਆਮ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਇਕ ਸਾਬਕਾ ਸਰਕਾਰੀ ਠੇਕੇਦਾਰ ਸਮੇਤ 15 ਲੋਕਾਂ ਨੂੰ ਮੁਆਫੀ ਦੇ ਦਿੱਤੀ। ਟਰੰਪ ਨੇ ਕੈਲੀਫੋਰਨੀਆ ਦੇ ਸਾਬਕਾ ਪ੍ਰਤੀਨਿਧੀ ਰੀਪਬਲਿਕਨ ਮੈਂਬਰ ਡੰਕਨ ਹੰਟਰ ਅਤੇ ਨਿਊਯਾਰਕ ਦੇ ਸਾਬਕਾ ਪ੍ਰਤੀਨਿਧੀ ਕ੍ਰਿਸ ਕੋਲਿਨਸ ਨੂੰ ਮੁਆਫੀ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾ 'ਚ ਬੀਬੀ ਨੇ ਪੋਸਟ ਕੀਤੀ ਮਾਂ ਕਾਲੀ ਦੀ ਇਤਰਾਜ਼ਯੋਗ ਤਸਵੀਰ, ਮਚਿਆ ਬਵਾਲ

ਕੋਲਿਨਸ ਨੂੰ ਪਤਾ ਚੱਲਿਆ ਸੀ ਕਿ ਇਕ ਛੋਟੀ ਦਵਾਈ ਕੰਪਨੀ ਵੱਲੋਂ ਦਵਾਈ ਦਾ ਪਰੀਖਣ ਅਸਫਲ ਰਿਹਾ ਹੈ ਜਿਸ ਦੇ ਬਾਅਦ ਉਹਨਾਂ ਨੇ ਆਪਣੇ ਬੇਟੇ ਅਤੇ ਹੋਰਾਂ ਨੂੰ ਸ਼ੇਅਰ ਬਾਜ਼ਾਰ ਵਿਚ ਹੋਣ ਵਾਲੇ 8,00,000 ਡਾਲਰ ਦੇ ਨੁਕਸਾਨ ਤੋਂ ਬਚਣ ਵਿਚ ਮਦਦ ਕਰਨ ਦੀ ਗੱਲ ਸਵੀਕਾਰ ਕੀਤੀ ਸੀ। ਇਸ ਦੇ ਬਾਅਦ ਉਹਨਾਂ ਨੂੰ ਦੋ ਸਾਲ ਅਤੇ ਦੋ ਮਹੀਨੇ ਦੀ ਕੈਦ ਹੋਈ ਸੀ। ਉੱਥੇ ਹੰਟਰ ਨੂੰ ਮੁਹਿੰਮ ਪ੍ਰੋਗਰਾਮਾਂ ਦੀ ਰਾਸ਼ੀ ਚੋਰੀ ਕਰਨ ਅਤੇ ਉਸ ਰਾਸ਼ੀ ਨੂੰ ਆਪਣੇ ਦੋਸਤਾਂ ਦੇ ਨਾਲ ਘੁੰਮਣ ਅਤੇ ਬੇਟੀ ਦੀ ਜਨਮਦਿਨ ਦੀ ਪਾਰਟੀ ਤੇ ਖਰਚ ਕਰਨ ਦੇ ਮਾਮਲੇ ਵਿਚ 11 ਮਹੀਨੇ ਦੀ ਸਜ਼ਾ ਹੋਈ ਸੀ।

ਨੋਟ- ਟਰੰਪ ਨੇ ਰੀਪਬਲਿਕਨ ਸਹਿਯੋਗੀਆਂ ਸਮੇਤ 15ਲੋਕਾਂ ਦੀ ਸਜ਼ਾ ਕੀਤੀ ਮੁਆਫ,ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News