ਡੋਨਾਲਡ ਬਲੌਮ ਪਾਕਿਸਤਾਨ 'ਚ ਅਮਰੀਕਾ ਦੇ ਰਾਜਦੂਤ ਵਜੋਂ ਨਾਮਜ਼ਦ

Wednesday, Oct 20, 2021 - 02:43 PM (IST)

ਵਾਸ਼ਿੰਗਟਨ (ਵਾਰਤਾ) : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਡਿਪਲੋਮੈਟ ਡੋਨਾਲਡ ਬਲੌਮ ਨੂੰ ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਨੇ ਕਿਹਾ, "ਰਾਸ਼ਟਰਪਤੀ ਜੋਅ ਬਾਈਡੇਨ ਨੇ ਅੱਜ ਡਿਪਲੋਮੈਟ ਡੌਨਲਡ ਆਰਮੀਨ ਬਲੌਮ ਨੂੰ ਪਾਕਿਸਤਾਨ ਵਿਚ ਅਮਰੀਕਾ ਦੇ ਰਾਜਦੂਤ ਵਜੋਂ ਨਾਮਜ਼ਦ ਕਰਨ ਦਾ ਐਲਾਨ ਕੀਤਾ।"

ਬਲੌਮ ਇਸ ਵੇਲੇ ਟਿਊਨੀਸ਼ੀਆ ਵਿਚ ਅਮਰੀਕੀ ਰਾਜਦੂਤ ਹਨ ਅਤੇ ਅਰਬੀ ਭਾਸ਼ਾ ਦੀ ਚੰਗੀ ਸਮਝ ਰੱਖਦੇ ਹਨ। ਇਸ ਤੋਂ ਪਹਿਲਾਂ ਉਹ ਟਿਊਨਿਸ ਵਿਚ ਲੀਬੀਆ ਦੇ ਵਿਦੇਸ਼ ਦਫ਼ਤਰ ਵਿਚ ਵੀ ਸੇਵਾਵਾਂ ਦੇ ਚੁੱਕੇ ਹਨ। ਯੇਰੂਸ਼ਲਮ ਵਿਚ ਅਮਰੀਕੀ ਕੌਂਸਲੇਟ ਵਿਚ ਕੌਂਸਲ ਜਨਰਲ ਅਤੇ ਅਮਰੀਕੀ ਵਿਦੇਸ਼ ਮੰਤਰਾਲਾ ਵਿਚ ਅਰਬ ਪ੍ਰਾਇਦੀਪ ਮਾਮਲਿਆਂ ਦੇ ਦਫ਼ਤਰ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਰਾਜਨੀਤਿਕ ਸਲਾਹਕਾਰ ਦੇ ਰੂਪ ਵਿਚ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਅਮਰੀਕੀ ਦੂਤਾਵਾਸ ਵਿਚ ਆਰਥਿਕ ਅਤੇ ਰਾਜਨੀਤਿਕ ਮਾਮਲਿਆਂ ਦੇ ਮੰਤਰੀ-ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਬਲੌਮ ਨੇ ਬਗਦਾਦ ਵਿਚ ਮਲਟੀਨੈਸ਼ਨਲ ਫੋਰਸ ਰਣਨੀਤਕ ਸੰਬੰਧ ਸੈੱਲ ਵਿਚ ਨਾਗਰਿਕ ਸਹਿ-ਨਿਰਦੇਸ਼ਕ,  ਕੁਵੈਤ ਦੂਤਾਵਾਸ ਦੇ ਰਾਜਨੀਤਿਕ ਸਲਾਹਕਾਰ ਆਦਿ ਅਹੁਦੇ 'ਤੇ ਵੀ ਸੇਵਾਵਾਂ ਨਿਭਾਈਆਂ ਹਨ।


cherry

Content Editor

Related News