ਇਮਰਾਨ ਨੂੰ ਮੁੜ ਸੱਤਾ ’ਚ ਲਿਆਉਣ ਦੀ ਭੁੱਲ ਨਾ ਕਰਨਾ : ਮਰੀਅਮ ਨਵਾਜ਼

Wednesday, Feb 17, 2021 - 09:25 PM (IST)

ਇਸਲਾਮਾਬਾਦ- ਪਾਕਿਸਤਾਨ ’ਚ ਗੁਜਰਾਂਵਾਲਾ ਦੇ ਨੇੜੇ ਸਥਿਤ ਵਜੀਰਾਬਾਦ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਗੱਠਜੋੜ ਪੀ. ਡੀ. ਐੱਮ. ਦੀ ਨੇਤਾ ਤੇ ਸਾਬਕਾ ਪੀ. ਐੱਮ. ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਕਿਹਾ ਕਿ ਦੇਸ਼ ਦੀ ਜਨਤਾ ਇਮਰਾਨ ਨੂੰ ਮੁੜ ਸੱਤਾ ’ਚ ਲਿਆਉਣ ਦੀ ਭੁੱਲ ਨਾ ਕਰੇ, ਨਹੀਂ ਤਾਂ ਉਨ੍ਹਾਂ ਨੂੰ ਪਛਤਾਉਣਾ ਪਵੇਗਾ। ਮਰੀਅਮ ਨੇ ਕਿਹਾ ਕਿ ਇਮਰਾਨ ਖਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਮਹਿੰਗਾਈ 7ਵੇਂ ਅਸਮਾਨ ’ਤੇ ਪਹੁੰਚ ਗਈ ਹੈ। ਲੋਕਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲ ਰਿਹਾ ਹੈ। ਦੇਸ਼ ਦੀ ਜਨਤਾ ਨੂੰ ਜਿੱਤਣ ਲਈ ਜ਼ਬਰਦਸਤ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਸਰਕਾਰ ਨੇ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ ਹੈ।
ਉਨ੍ਹਾਂ ਨੇ ਜਨਤਾ ਤੋਂ ਸਵਾਲ ਕੀਤਾ ਕੀ ਕਿਸੇ ਨੂੰ ਇਮਰਾਨ ਖਾਨ ਦੇ ਵਾਅਦੇ ਅਨੁਸਾਰ ਨੌਕਰੀ ਜਾਂ ਘਰ ਮਿਲਿਆ ਹੈ। ਮਰੀਅਮ ਨੇ ਕਿਹਾ ਕਿ ਇਮਰਾਨ ਨੇ ਸੱਤਾ ’ਚ ਆਉਣ ਤੋਂ ਪਹਿਲਾਂ 10 ਲੱਖ ਲੋਕਾਂ ਨੂੰ ਨੌਕਰੀ, ਬੇਘਰਾਂ ਨੂੰ 50 ਲੱਖ ਘਰ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਉਨ੍ਹਾਂ ਦਾ ਇਹ ਵਾਅਦਾ ਪੂਰਾ ਨਹੀਂ ਹੋਇਆ ਹੈ। ਮਰੀਅਮ ਨੇ ਖੁਦ ਨੂੰ ਪੰਜਾਬ ਦੀ ਬੇਟੀ ਦੱਸਦੇ ਹੋਏ ਕਿਹਾ ਕਿ ਇਮਰਾਨ ਨੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕੀਤਾ ਅਤੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਦੇ ਨਾਲ ਉਹ ਲਗਾਤਾਰ ਧੋਖਾ ਕਰਦੇ ਰਹੇ। ਮਰੀਅਮ ਨੇ ਕਿਹਾ ਕਿ ਪੰਜਾਬ ਉਸਦੇ ਅਤੇ ਉਨ੍ਹਾਂ ਦੇ ਪਿਤਾ ਦੇ ਦਿਲ ’ਚ ਵੱਸਦਾ ਹੈ। ਅੱਜ ਨਾ ਸਿਰਫ ਵਜੀਰਾਬਾਦ ਬਲਕਿ ਪੂਰੇ ਦੇਸ਼ ਦੀ ਜਨਤਾ ਇਸ ਸਰਕਾਰ ਤੋਂ ਨਿਰਾਸ਼ ਹੋ ਗਏ ਹਨ।
ਉਹ ਇਸ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦੀ ਹੈ। ਲੋਕਾਂ ਨੂੰ ਦੋ ਸਮੇਂ ਦਾ ਭੋਜਨ ਇਸ ਸਰਕਾਰ ਨੇ ਨਹੀਂ ਦਿੱਤਾ। ਦੇਸ਼ ’ਚ ਨੌਕਰੀਆਂ ਖਤਮ ਹੋ ਚੁੱਕੀਆਂ ਹਨ। ਮਰੀਅਮ ਨੇ ਕਿਹਾ ਕਿ ਨਵਾਜ਼ ਸ਼ਰੀਫ ਮੁੜ ਸੱਤਾ ’ਚ ਆਉਣਗੇ ਅਤੇ ਇਹ ਸਭ ਕੁਝ ਠੀਕ ਹੋ ਜਾਵੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News