''ਈਜ਼ ਆਫ ਡੂਇੰਗ ਬਿਜ਼ਨੈੱਸ'' ਦੇ ਪ੍ਰਕਾਸ਼ਨ ''ਤੇ ਵਿਸ਼ਵ ਬੈਂਕ ਨੇ ਲਾਈ ਰੋਕ

09/20/2020 1:37:42 PM

ਨਵੀਂ ਦਿੱਲੀ— ਵਿਸ਼ਵ ਬੈਂਕ ਨੇ ਚੀਨ ਸਮੇਤ ਚਾਰ ਦੇਸ਼ਾਂ ਦੀਆਂ ਬੇਨਿਯਮੀਆਂ ਕਾਰਨ ਕਾਰੋਬਾਰ ਸੁਗਮਤਾ ਦੇ ਸੰਬੰਧ 'ਚ ਜਾਰੀ ਕੀਤੀ ਜਾਣ ਵਾਲੀ 'ਈਜ਼ ਆਫ ਡੂਇੰਗ ਬਿਜ਼ਨੈੱਸ' ਰਿਪੋਰਟ ਦਾ ਪ੍ਰਕਾਸ਼ਨ ਰੋਕ ਦਿੱਤਾ ਹੈ। ਚੀਨ ਤੋਂ ਇਲਾਵਾ ਤਿੰਨ ਹੋਰ ਦੇਸ਼ ਸੰਯੁਕਤ ਅਰਬ ਅਮੀਰਾਤ, ਅਜਰਬੈਜਾਨ ਅਤੇ ਸਾਊਦੀ ਅਰਬ ਹਨ, ਜੋ ਇਸ ਗੜਬੜੀ ਦੀ ਸੂਚੀ 'ਚ ਸ਼ਾਮਲ ਹਨ।

ਵਿਸ਼ਵ ਬੈਂਕ ਨੇ ਪਿਛਲੇ ਪੰਜ ਸਾਲਾਂ ਦੀ 'ਈਜ਼ ਆਫ ਡੂਇੰਗ ਬਿਜ਼ਨੈੱਸ' ਸੂਚੀ ਦੀ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਾਲ ਅਕਤੂਬਰ 'ਚ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਕਾਰੋਬਾਰੀ ਸਾਖ਼ ਸੂਚੀ ਦਾ ਪ੍ਰਕਾਸ਼ਨ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

ਵਾਲ ਸਟ੍ਰੀਟ ਜਨਰਲ ਮੁਤਾਬਕ, ਵਿਸ਼ਵ ਬੈਂਕ ਅਨੁਸਾਰ ਇਹ ਦੇਸ਼ 2019 'ਚ ਜਾਰੀ ਕੀਤੀ ਗਈ 'ਈਜ਼ ਆਫ ਡੂਇੰਗ ਬਿਜ਼ਨੈੱਸ' ਸੂਚੀ 'ਚ ਭਾਰਤ ਤੋਂ ਉਪਰ ਸਨ।

ਪਿਛਲੇ ਕੁਝ ਸਾਲਾਂ 'ਚ ਇਨ੍ਹਾਂ ਦੀ ਸਾਖ਼ ਵੱਡੀ ਤੇਜ਼ੀ ਨਾਲ ਸੁਧਰੀ। ਚੀਨ ਪੰਜ ਸਾਲ ਪਹਿਲਾਂ 90ਵੇਂ ਸਥਾਨ 'ਤੇ ਸੀ, ਜਦੋਂ ਕਿ 2019 'ਚ 59 ਸਥਾਨ ਦੀ ਵੱਡੀ ਛਲਾਂਗ ਲਾ ਕੇ 31ਵੇਂ ਸਥਾਨ 'ਤੇ ਆ ਗਿਆ ਸੀ। ਇਸ ਦੌਰਾਨ ਭਾਰਤ ਦੀ ਸਾਖ਼ 'ਚ ਵੀ 79 ਸਥਾਨਾਂ ਦਾ ਵੱਡਾ ਉਛਾਲ ਆਇਆ ਅਤੇ 2019 ਦੀ ਸੂਚੀ 'ਚ ਇਹ 63ਵੇਂ ਸਥਾਨ 'ਤੇ ਆ ਗਿਆ ਸੀ। ਵਿਸ਼ਵ ਬੈਂਕ ਨੇ ਕਿਹਾ, ''ਅਕਤੂਬਰ 2017 ਅਤੇ ਅਕਤੂਬਰ 2019 'ਚ ਪ੍ਰਕਾਸ਼ਿਤ ਹੋਣ ਵਾਲੀ ਸੂਚੀ ਦੇ ਅੰਕੜਿਆਂ 'ਚ ਗੜਬੜੀ ਕੀਤੀ ਗਈ ਹੈ। ਬੈਂਕ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਦੀ ਛਾਣਬੀਣ ਕਰ ਰਿਹਾ ਹੈ। ਇਸ ਦੇ ਆਧਾਰ 'ਤੇ ਉਨ੍ਹਾਂ ਦੇਸ਼ਾਂ ਦੀ ਸਾਖ਼ ਨੂੰ ਠੀਕ ਕੀਤਾ ਜਾਵੇਗਾ, ਜਿਨ੍ਹਾਂ ਦੀ ਸਾਖ਼ ਪ੍ਰਭਾਵਿਤ ਹੋਈ ਹੈ।''


Lalita Mam

Content Editor

Related News