ਇਸ ਮੁਲਕ 'ਚ ਲਾਇਲਾਜ ਬੀਮਾਰੀ ਨਾਲ ਪੀੜਤ ਬੱਚਿਆਂ ਨੂੰ ਮੌਤ ਦੇਣ ਦੀ ਮਿਲੀ ਇਜਾਜ਼ਤ

10/18/2020 10:32:08 PM

ਐਮਸਟਰਡਮ : ਨੀਦਰਲੈਂਡ ਦੀ ਡਚ ਸਰਕਾਰ ਨੇ ਡਾਕਟਰਾਂ ਨੂੰ ਲਾਇਲਾਜ ਬੀਮਾਰੀ ਤੋਂ ਗ੍ਰਸਿਤ ਬੱਚਿਆਂ ਨੂੰ ਤਕਲੀਫ਼ ਤੋਂ ਨਿਜਾਤ ਦੇਣ ਲਈ ਉਨ੍ਹਾਂ ਦੀ ਜੀਵਨ ਲੀਲ੍ਹਾ ਖ਼ਤਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਡਚ ਸਰਕਾਰ ਦੇ ਇਸ ਫ਼ੈਸਲੇ ਨਾਲ ਮੈਡੀਕਲ ਖੇਤਰ ਵਿਚ ਇਸ ਤਰ੍ਹਾਂ ਬੱਚਿਆਂ ਨੂੰ ਮੌਤ ਦਿੱਤੇ ਜਾਣ 'ਤੇ ਬਹਿਸ ਛਿੜ ਗਈ ਹੈ। 

ਨੀਦਰਲੈਂਡ ਸਰਕਾਰ ਪਹਿਲਾਂ ਤੋਂ ਇਸ ਗੱਲ ਦੇ ਪੱਖ ਵਿਚ ਰਹੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਲਾਇਲਾਜ ਬੀਮਾਰੀ ਹੈ ਤੇ ਜਿਸ ਦੇ ਠੀਕ ਹੋਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ, ਤਾਂ ਮੈਡੀਕਲ ਸਹਾਇਤਾ ਨਾਲ ਉਸ ਨੂੰ ਮੌਤ ਦਿੱਤੀ ਜਾ ਸਕਦੀ ਹੈ। ਅਜਿਹਾ ਇਸ ਲਈ ਤਾਂ ਕਿ ਲਾਇਲਾਜ ਬੀਮਾਰੀ ਨਾਲ ਪੀੜਤ ਮਰੀਜ਼ ਅਤੇ ਉਸ ਦੇ ਪਰਿਵਾਰ ਨੂੰ ਅੱਗੇ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ। 
ਮੈਡੀਕਲ ਸਹਾਇਤਾ ਨਾਲ ਅਜਿਹੇ ਬੱਚਿਆਂ ਨੂੰ ਮੌਤ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਉਮਰ 12 ਸਾਲ ਜਾਂ ਇਸ ਤੋਂ ਘੱਟ ਹੁੰਦੀ ਹੈ। ਇਸ ਤਰ੍ਹਾਂ ਦੀ ਮੌਤ ਮਾਂ-ਬਾਪ ਦੀ ਮਨਜ਼ੂਰੀ ਨਾਲ ਦਿੱਤੀ ਜਾਂਦੀ ਹੈ। 

ਡਚ ਸਿਹਤ ਮੰਤਰੀ ਹਾਗੋ ਡੀ. ਜਾਂਗ ਨੇ ਮੰਗਲਵਾਰ ਨੂੰ ਸੰਸਦ ਨੂੰ ਇਕ ਪੱਤਰ ਲਿਖਿਆ। ਇਸ ਵਿਚ ਲਾਇਲਾਜ ਬੀਮਾਰੀ ਨਾਲ ਗ੍ਰਸਤ ਇਕ ਤੋਂ 12 ਸਾਲ ਦੇ ਬੱਚਿਆਂ ਨੂੰ ਮੈਡੀਕਲ ਸਹਾਇਤਾ ਨਾਲ ਮੌਤ ਦੇਣ ਲਈ ਕਾਨੂੰਨ ਵਿਚ ਸੋਧ ਦਾ ਪ੍ਰਸਤਾਵ ਰੱਖਿਆ ਹੈ। ਮੰਤਰੀ ਨੇ ਕਿਹਾ ਕਿ ਲਾਇਲਾਜ ਬੀਮਾਰੀ ਨਾਲ ਗ੍ਰਸਿਤ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਨਸਿਕ ਤੇ ਆਰਥਿਕ ਰੂਪ ਨਾਲ ਪਰੇਸ਼ਾਨੀ ਉਠਾਉਣੀ ਪੈਂਦੀ ਹੈ, ਅਜਿਹੇ ਵਿਚ ਮੈਡੀਕਲ ਮੌਤ ਦੇਣ ਦੇ ਪ੍ਰਸਤਾਵ ਵਿਚ ਇਕ ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਮੈਡੀਕਲ ਮੌਤ ਦੇਣ ਲਈ ਉਨ੍ਹਾਂ ਦੇ ਮਾਂ-ਬਾਪ ਦੀ ਸਹਿਮਤੀ ਜ਼ਰੂਰੀ ਹੋਵੇਗੀ। 
 


Sanjeev

Content Editor

Related News