ਨਵਾਜ਼ ਸ਼ਰੀਫ ਦੀ ਟਾਕਸੀਕਾਲੋਜੀ ਕਰਵਾ ਸਕਦੇ ਹਨ ਡਾਕਟਰ

12/14/2019 7:16:47 PM

ਇਸਲਾਮਾਬਾਦ (ਅਨਸ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਬ ਸ਼ਰੀਫ ਦਾ ਲੰਡਨ ਵਿਚ ਇਲਾਜ ਕਰ ਰਹੇ ਡਾਕਟਰਾਂ ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਦੇ ਅਸਥਿਰ ਪਲੇਟਲੈਟਸ ਦਾ ਕੋਈ ਕਾਰਨ ਜਾਂ ਹੱਲ ਨਜ਼ਰ ਨਾ ਆਇਆ ਤਾਂ ਉਹਨਾਂ ਦੇ ਸਰੀਰ ਵਿਚ ਜ਼ਹਿਰ ਦੀ ਜਾਂਚ ਲਈ ਟਾਕਸੀਕਾਲੋਜੀ ਦਾ ਹੁਕਮ ਦਿੱਤਾ ਜਾ ਰਿਹਾ ਹੈ।

ਸਥਾਨਕ ਮੀਡੀਆ ਨੇ ਸ਼ਨੀਵਾਰ ਦੱਸਿਆ ਕਿ ਨਵਾਜ਼ ਸ਼ਰੀਫ ਦੇ ਪਲੇਟਲੈਟਸ ਕਾਊਂਟਸ ਟਿਕ ਨਹੀਂ ਰਹੇ ਹਨ। ਉਹਨਾਂ ਦੇ ਵੱਡੇ ਬੇਟੇ ਹੁਸੈਨ ਨਵਾਜ਼ ਨੇ ਪਹਿਲਾਂ ਹੀ ਇਹ ਸ਼ੱਕ ਜ਼ਾਹਰ ਕੀਤਾ ਹੈ ਕਿ ਸ਼ਾਇਦ ਪਾਕਿਸਤਾਨ ਵਿਚ ਐੱਨ.ਏ.ਬੀ. ਹਿਰਾਸਤ ਦੌਰਾਨ ਉਹਨਾਂ ਨੂੰ ਮਿੱਠਾ ਜ਼ਹਿਰ ਦਿੱਤਾ ਗਿਆ ਹੋਵੇ। ਡਾਕਟਰਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਲੱਗ ਰਹੀ ਕਿ ਪਲੇਟਲੈਟਸ ਦੇ ਘਟਣ ਦਾ ਕਾਰਨ ਕੀ ਹੈ। ਇਕ ਵਾਰ ਤਾਂ ਇਹ ਪਲੇਟਲੈਟਸ ਘੱਟ ਕੇ ਸਿਰਫ 2 ਹਜ਼ਾਰ ਹੀ ਰਹਿ ਗਏ ਸਨ। ਇਕ ਸਿਹਤਮੰਦ ਇਨਸਾਨ ਲਈ ਇਹ ਘੱਟੋ-ਘੱਟ ਸਵਾ ਲੱਖ ਚਾਹੀਦੇ ਹਨ।


Baljit Singh

Content Editor

Related News