ਸਿੰਗਾਪੁਰ ’ਚ ਕੰਮ ਕਰਨ ਭਾਰਤ ਤੋਂ ਵੀ ਮੁੱਖ ਤੌਰ ’ਤੇ ਆਉਂਦੇ ਹਨ ਡਾਕਟਰ : ਮੰਤਰੀ
Tuesday, Nov 08, 2022 - 11:54 AM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਹਸਪਤਾਲਾਂ ਵਿਚ ਕੰਮ ਦੇ ਬੋਝ ਨੂੰ ਘੱਟ ਕਰਨ ਲਈ ਜਿਨ੍ਹਾਂ 5 ਦੇਸ਼ਾਂ ਤੋਂ ਮੁੱਖ ਤੌਰ ’ਤੇ ਵਿਦੇਸ਼ੀ ਯੋਗ ਡਾਕਟਰਾਂ ਨੂੰ ਬੁਲਾਇਆ ਜਾਂਦਾ ਹੈ, ਉਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ। ਸਿੰਗਾਪੁਰ ਦੀ ਸੰਸਦ 'ਚ ਇਹ ਜਾਣਕਾਰੀ ਦਿੱਤੀ ਗਈ। ਸੀਨੀਅਰ ਸਿਹਤ ਰਾਜ ਮੰਤਰੀ ਜਨਿਲ ਪੁਥੁਚਿਆਰੀ ਨੇ ਕਿਹਾ ਕਿ ਸਿੰਗਾਪੁਰ ਵਿਚ ਜਿਨ੍ਹਾਂ ਦੇਸ਼ਾਂ ਤੋਂ ਡਾਕਟਰਾਂ ਨੂੰ ਲਿਆਇਆ ਜਾਂਦਾ ਹੈ, ਉਨ੍ਹਾਂ ਵਿਚ ਭਾਰਤ, ਮਲੇਸ਼ੀਆ, ਮਿਆਂਮਾਰ, ਫਿਲੀਪੀਨ ਅਤੇ ਬ੍ਰਿਟੇਨ ਮੁੱਖ ਹਨ।
ਉਨ੍ਹਾਂ ਨੇ ਕਿਹਾ ਕਿ ਸਥਾਨਕ ਮੈਡੀਕਲ ਕਾਲਜ, ਸਿੰਗਾਪੁਰ ਵਿਚ ਡਾਕਟਰਾਂ ਦੇ ਲਿਹਾਜ਼ ਨਾਲ ਮੁੱਖ ਸਰੋਤ ਹਨ,ਪਰ ਹਸਪਤਾਲਾਂ ਵਿਚ ਕੰਮਕਾਜ ਦੇ ਬੋਝ ਨੂੰ ਘੱਟ ਕਰਨ ਲਈ ਵਿਦੇਸ਼ੀ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਵਿਚ ਸਥਾਨਕ ਮੈਡੀਕਲ ਸਿੱਖਿਆ ਸੰਸਥਾਵਾਂ ਵਿਚ ਸੀਟਾਂ ਦੀ ਗਿਣਤੀ ਵਧਾਉਣ ਦੇ ਸਵਾਲ 'ਤੇ ਪੁਥੁਚਿਆਰੀ ਨੇ ਕਿਹਾ ਕਿ ਸਿੰਗਾਪੁਰ ਦੀਆਂ ਮੈਡੀਕਲ ਸੰਸਥਾਵਾਂ ਨੇ 2010 ਤੋਂ 2019 ਤੱਕ ਆਪਣੀ ਸੰਯੁਕਤ ਸੀਟਾਂ ਦੀ ਗਿਣਤੀ ਵਿਚ ਲਗਭਗ 60 ਫ਼ੀਸਦੀ ਵਾਧਾ ਕੀਤਾ ਹੈ।