ਹੈਰਾਨੀਜਨਕ! ਔਰਤ ਦੀ ਅੱਖ 'ਚੋਂ ਡਾਕਟਰ ਨੇ ਕੱਢੇ 23 'ਕਾਂਟੈਕਟ ਲੈੱਨਜ਼', ਵੀਡੀਓ ਦੇਖ ਉੱਡ ਜਾਣਗੇ ਹੋਸ਼
Friday, Oct 14, 2022 - 11:54 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਐਨਕਾਂ ਦੇ ਵਿਕਲਪ ਵਜੋਂ ਕਾਂਟੈਕਟ ਲੈੱਨਜ਼ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਇਸ ਨੂੰ ਵਰਤਣ ਦੇ ਤਰੀਕਿਆਂ ਬਾਰੇ ਅਣਗਹਿਲੀ ਵਰਤ ਜਾਂਦੇ ਹਨ।ਮੈਡੀਕਲ ਸਾਈਂਸ 'ਚ ਵੀ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਦੇ ਪਿੱਛੇ ਵਿਗਿਆਨਕ ਕਾਰਨ ਦੱਸੇ ਜਾਂਦੇ ਹਨ ਪਰ ਲੋਕ ਇਸ 'ਤੇ ਵਿਸ਼ਵਾਸ ਨਹੀਂ ਕਰਦੇ। ਜੇਕਰ ਤੁਸੀਂ ਨਹੀਂ ਜਾਣਦੇ ਕਿ ਇਸ ਲੈੱਨਜ਼ ਨੂੰ ਸਹੀ ਤਰ੍ਹਾਂ ਕਿਵੇਂ ਲਗਾਉਣਾ ਅਤੇ ਉਤਾਰਨਾ ਹੈ, ਤਾਂ ਇਹ ਤੁਹਾਡੇ ਲਈ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ। ਅਜਿਹਾ ਹੀ ਕੁਝ ਇਕ ਔਰਤ ਨਾਲ ਹੋਇਆ, ਜਿਸ ਨੂੰ ਡਾਕਟਰ ਕੋਲ ਪਹੁੰਚ ਕੇ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ।
ਡਾਕਟਰ ਨੇ ਮਹਿਲਾ ਮਰੀਜ਼ ਦੀ ਅੱਖ ਤੋਂ ਕੁੱਲ 23 ਕਾਂਟੈਕਟ ਲੈੱਨਜ਼ ਕੱਢੇ, ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਔਰਤ ਦਿਨ ਵੇਲੇ ਇਨ੍ਹਾਂ ਨੂੰ ਪਹਿਨਦੀ ਸੀ ਅਤੇ ਰਾਤ ਨੂੰ ਬਿਨਾਂ ਉਤਾਰੇ ਹੀ ਸੌਂ ਜਾਂਦੀ ਸੀ। ਜਦੋਂ ਉਸ ਦੀਆਂ ਅੱਖਾਂ ਵਿਚ ਥੋੜ੍ਹੀ ਜਿਹੀ ਤਕਲੀਫ ਮਹਿਸੂਸ ਹੋਈ ਤਾਂ ਉਹ ਡਾਕਟਰ ਕੋਲ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤ ਬਹੁਤ ਆਸਾਨੀ ਨਾਲ ਹਰ ਰੋਜ਼ ਇਕ ਦੂਜੇ ਦੇ ਉੱਪਰ ਲੈੱਨਜ਼ ਲਗਾਉਂਦੀ ਰਹੀ ਸੀ।
ਅੱਖ 'ਚੋਂ ਨਿਕਲੇ 23 ਕਾਂਟੈਕਟ ਲੈੱਨਜ਼!
ਇਹ ਘਟਨਾ ਕੈਲੀਫੋਰਨੀਆ ਦੀ ਹੈ, ਜਿੱਥੇ ਅੱਖਾਂ ਦੇ ਮਾਹਿਰ ਡਾਕਟਰ ਨੇ @california_eye_associates ਨਾਮ ਦੇ ਅਕਾਊਂਟ ਤੋਂ ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਉਸਨੇ ਵੀਡੀਓ ਵਿੱਚ ਔਰਤ ਦੀ ਇੱਕੋ ਅੱਖ ਤੋਂ ਇੱਕ ਤੋਂ ਬਾਅਦ ਇੱਕ 23 ਕਾਂਟੈਕਟ ਲੈੱਨਜ਼ ਕੱਢੇ। ਇਹ ਇੱਕ ਬਹੁਤ ਹੀ ਅਜੀਬ ਘਟਨਾ ਸੀ, ਜਿਸ ਬਾਰੇ ਡਾਕਟਰ ਨੇ ਲਿਖਿਆ - 'ਜਦੋਂ ਕੋਈ ਵਿਅਕਤੀ ਕਾਂਟੈਕਟ ਲੈੱਨਜ਼ ਉਤਾਰਨਾ ਭੁੱਲ ਜਾਂਦਾ ਹੈ ਅਤੇ ਹਰ ਰੋਜ਼ ਨਵਾਂ ਲਗਾ ਲੈਂਦਾ ਹੈ। ਉਹ ਵੀ ਲਗਾਤਾਰ 23 ਦਿਨਾਂ ਲਈ। ਮੈਨੂੰ ਅੱਜ ਮੇਰੇ ਕਲੀਨਿਕ ਵਿੱਚ ਕਾਂਟੈਕਟ ਲੈੱਨਜ਼ ਦਾ ਇੱਕ ਸਮੂਹ ਮਿਲਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਤੇ ਹਮਲਾ, 11 ਵਾਰ ਮਾਰਿਆ ਚਾਕੂ; ਹਾਲਤ ਨਾਜ਼ੁਕ
ਪਲਕ ਦੇ ਹੇਠਾਂ ਚਿਪਕੇ ਸਨ ਲੈੱਨਜ਼
ਡਾਕਟਰ ਨੇ ਦੱਸਿਆ ਕਿ ਉਸ ਨੇ ਸਰਜੀਕਲ ਯੰਤਰ ਦੀ ਮਦਦ ਨਾਲ ਕਾਂਟੈਕਟ ਲੈੱਨਜ਼ ਨੂੰ ਕੱਢਿਆ। ਉਹ ਲਗਭਗ ਇੱਕ ਮਹੀਨੇ ਤੋਂ ਪਲਕ ਦੇ ਹੇਠਾਂ ਚਿਪਕੇ ਪਏ ਸਨ। ਔਰਤ ਦੀ ਅੱਖ ਵਿਚ ਮੌਜੂਦ ਲੈੱਨਜ਼ ਹਰੇ ਰੰਗ ਦੇ ਸਨ। ਅੱਖਾਂ ਤੋਂ ਲੈੱਨਜ਼ ਹਟਾਉਣ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ 'ਤੇ ਲੋਕਾਂ ਨੇ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਹਨ। ਇੱਕ ਯੂਜ਼ਰ ਨੇ ਪੁੱਛਿਆ - ਉਹ ਸਿਰਫ ਇੱਕ ਅੱਖ ਵਿੱਚ ਕਿਉਂ ਸਨ? ਇਸ ਦੇ ਨਾਲ ਹੀ ਇਕ ਯੂਜ਼ਰ ਨੇ ਕਿਹਾ ਕਿ ਉਹ ਇਕ ਦੂਜੇ 'ਤੇ ਲੈੱਨਜ਼ ਕਿਵੇਂ ਪਾਉਂਦੀ ਰਹੀ?
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।