ਜਿਬੂਤੀ ਕੋਸਟ ਗਾਰਡ ਨੇ 30 ਲਾਸ਼ਾਂ ਕੀਤੀਆਂ ਬਰਾਮਦ

Wednesday, Jan 30, 2019 - 09:19 PM (IST)

ਜਿਬੂਤੀ ਕੋਸਟ ਗਾਰਡ ਨੇ 30 ਲਾਸ਼ਾਂ ਕੀਤੀਆਂ ਬਰਾਮਦ

ਮਾਸਕੋ— ਜਿਬੂਤੀ ਕੋਸਟ ਗਾਰਡ ਨੇ ਬੁੱਧਵਾਰ ਨੂੰ ਹਾਰਨ ਆਫ ਅਫਰੀਤਾ ਟਾਪੂ ਤੋਂ 30 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਏਜੰਸੀ ਨੇ ਟਵੀਟ ਕਰਕੇ ਕਿਹਾ ਕਿ ਅਜੇ ਤੱਕ ਜਿਬੂਤੀ ਕੋਸਟ ਗਾਰਡ ਨੇ 30 ਪ੍ਰਵਾਸੀਆਂ ਦੀਆਂ ਲਾਸ਼ਾਂ ਦੀ ਖੋਜ ਕੀਤੀ ਹੈ। ਪ੍ਰਵਾਸੀਆਂ ਦੇ ਅੰਤਰਰਾਸ਼ਟਰੀ ਸੰਗਠਨ ਮੁਤਾਬਕ ਉੱਤਰ-ਪੂਰਬੀ ਜਿਬੂਤੀ ਦੇ ਓਬਾਕ ਖੇਤਰ ਦੇ ਗੋਡਰੀਆ ਇਲਾਕੇ ਦੇ ਨੇੜੇ ਹੋਈ ਇਸ ਘਟਨਾ 'ਚ ਮੰਗਲਵਾਰ ਨੂੰ ਦੋ ਕਿਸ਼ਤੀਆਂ ਪਲਟ ਗਈਆਂ ਸਨ। ਇਕ 18 ਸਾਲਾ ਨੇ ਬਚਾਅ ਦਲ ਨੂੰ ਦੱਸਿਆ ਕਿ ਕਿਸ਼ਤੀ 'ਚ 130 ਲੋਕ ਸਵਾਰ ਸਨ।


author

Baljit Singh

Content Editor

Related News